ਸੀਐਟਲ: ਫੇਸਬੁੱਕ ਦੇ ਸੰਸਥਾਪਕ ਮਾਰਕ ਜਕਰਬਰਗ ਦੀ ਭੈਣ ਰੈਂਡੀ ਜਕਰਬਰਗ ਨਾਲ ਅਲਾਸਕਾ ਦੀ ਉਡਾਣ 'ਚ ਕਥਿਤ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਏਅਰਲਾਈਨਜ਼ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹ ਜਾਂਚ ਕਰ ਰਹੇ ਹਨ ਕਿ ਜਹਾਜ਼ ਸਟਾਫ਼ ਨੇ ਫੇਸਬੁੱਕ ਦੀ ਸਾਬਕਾ ਮੁਲਾਜ਼ਮ ਰੈਂਡੀ ਜਕਰਬਰਗ ਨਾਲ ਇਕ ਯਾਤਰੀ ਵਲੋਂ ਛੇੜਖਾਨੀ ਕਰਨ ਤੋਂ ਰੋਕਿਆ ਜਾਂ ਨਹੀਂ।
ਰੈਂਡੀ ਨੇ ਆਪਣੇ ਨਾਲ ਵਾਪਰੀ ਘਟਨਾ ਨੂੰ ਫੇਸਬੁੱਕ 'ਤੇ ਸਾਂਝਾ ਕੀਤਾ। ਇਸ ਘਟਨਾ ਦੌਰਾਨ ਉਹ ਲਾਸ ਏਂਜੇਲਿੰਸ ਤੋਂ ਮੈਕਸੀਕੋ ਜਾ ਰਹੀ ਸੀ। ਇਸ ਘਟਨਾ ਦੇ ਸੋਸ਼ਲ ਮੀਡੀਆ 'ਤੇ ਚਾਰ ਚੁਫੇਰੇ ਨਿੰਦਿਆ ਹੋ ਰਹੀ ਹੈ।
ਦੱਸਣਯੋਗ ਹੈ ਕਿ ਫੋਰਬਸ ਦੀ ਇਕ ਰਿਪੋਰਟ ਮੁਤਾਬਕ ਜਕਰਬਰਗ ਨੇ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ਦੇ 9.5 ਕਰੋੜ ਡਾਲਰ ਕੀਮਤ ਦੇ ਸ਼ੇਅਰ ਚੈਰਿਟੀ ਲਈ ਵੇਚ ਦਿੱਤੇ ਸਨ। ਅਮਰੀਕੀ ਰੈਗੂਲੇਟਰੀ ਏਜੰਸੀ ਦੇ ਸਾਹਮਣੇ ਦਿੱਤੇ ਗਏ ਵੇਰਵੇ 'ਚ ਕਿਹਾ ਗਿਆ ਹੈ ਕਿ ਚਾਨ ਜਕਰਬਰਗ ਫਾਊਂਡੇਸ਼ਨ ਅਤੇ ਸੀ. ਜ਼ੈੱਡ ਆਈ. ਹੋਲਡਿੰਗਸ ਐੱਲ. ਐੱਲ. ਸੀ. ਨੇ ਫੇਸਬੁੱਕ ਸ਼ੇਅਰ ਵੇਚੇ ਸਨ।