ਲੰਡਨ: ਖੇਤੀ ਕਾਨੂੰਨਾਂ 'ਤੇ ਛਿੜੇ ਕਿਸਾਨ ਅੰਦੋਲਨ ਦਾ ਮੁੱਦਾ ਵਿਦੇਸ਼ਾਂ 'ਚ ਵੀ ਪੂਰੇ ਜ਼ੋਰ ਸ਼ੋਰ ਨਾਲ ਚੁੱਕਿਆ ਜਾ ਰਿਹਾ ਹੈ। ਅਜਿਹੇ 'ਚ ਬ੍ਰਿਟੇਨ ਦਾ ਕਹਿਣਾ ਹੈ ਕਿ ਬੇਸ਼ੱਕ ਇਹ ਭਾਰਤ ਲਈ ਘਰੇਲੂ ਨੀਤੀ ਦਾ ਮੁੱਦਾ ਹੈ ਪਰ ਬ੍ਰਿਟੇਨ ਸਰਕਾਰ ਭਾਰਤੀ ਕਿਸਾਨਾਂ ਦੇ ਅੰਦੋਲਨ ਨੂੰ ਨੇੜਿਓਂ ਦੇਖਦੀ ਰਹੇਗੀ।

ਹਾਊਸ ਆਫ ਕਾਮਨਜ਼ ਦੇ ਲੀਡਰ, ਜੈਕਬ ਰੀਸ-ਮੋਗਗ ਨੇ ਬ੍ਰਿਟਿਸ਼ ਸੰਸਦ ਨੂੰ ਦੱਸਿਦਿਆਂ ਕਿਹਾ, 'ਅਸੀਂ ਵਿਸ਼ਵ ਪੱਧਰ 'ਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਰਹਾਂਗੇ ਤੇ ਇਸ ਮਹੀਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਇਸ ਦਾ ਹਿੱਸਾ ਹੈ।

ਪੰਜਾਬ ਮੂਲ ਦੇ ਬ੍ਰਿਟਿਸ਼ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਭਾਰਤ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਪ੍ਰੈੱਸ ਦੀ ਅਜ਼ਾਦੀ ਦੀ ਸੁਰੱਖਿਆ ਬਾਰੇ ਸੰਸਦ ਵਿੱਚ ਬਹਿਸ ਲਈ ਜ਼ੋਰ ਦੇਣ ਤੋਂ ਬਾਅਦ ਰੀਸ-ਮੋਗਗ ਨੇ ਇਹ ਪ੍ਰਤੀਕਿਰਿਆ ਦਿੱਤੀ ਹੈ।

ਢੇਸੀ ਨੇ ਕਿਹਾ “ਇਸ ਸਮੇਂ ਵਿਸ਼ਵ 'ਚ ਭਾਰਤ ਦੀ ਧਰਤੀ ਤੇ ਸ਼ਾਂਤਮਈ ਕਿਸਾਨਾਂ ਦਾ ਵਿਰੋਧ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਹੈ। ਸਾਡੀਆਂ ਗੰਭੀਰ ਚਿੰਤਾਵਾਂ ਦੇ ਮੱਦੇਨਜ਼ਰ, 100 ਤੋਂ ਵੱਧ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਦਸਤਖਤ ਕਰਨ ਲਈ ਉਨ੍ਹਾਂ ਦੇ ਦਖਲ ਦੀ ਮੰਗ ਕਰਦਿਆਂ ਚਿੱਠੀ ਤੇ ਦਸਤਖ਼ਤ ਕੀਤੇ ਸਨ। ਇਸ ਤੋਂ ਇਲਾਵਾ ਬ੍ਰਿਟੇਨ ਦੇ 650 ਹਲਕਿਆਂ ਵਿੱਚੋਂ 1,00,000 ਤੋਂ ਜ਼ਿਆਦਾ ਲੋਕਾਂ ਆਨਲਾਈਨ ਪਟੀਸ਼ਨ ਤੇ ਦਸਤਖ਼ਤ ਕੀਤੇ ਸਨ।

Over 100,000, incredibly from all 650 #UK constituencies (inc 3K+ from Slough), signed online petition;
adding to 100+ MPs who wrote to PM.

Given arrests of journalists and activists like #NodeepKaur, need Parliament debate ASAP on #FarmersProtest -largest protest on the planet. pic.twitter.com/E88c1pHqdw
— Tanmanjeet Singh Dhesi MP (@TanDhesi) February 11, 2021

ਉਨ੍ਹਾਂ ਤੱਥਾਂ ਦੇ ਮੱਦੇਨਜ਼ਰ ਤੇ ਪੱਤਰਕਾਰਾਂ ਦੀ ਗ੍ਰਿਫਤਾਰੀ ਦੇ ਬਾਵਜੂਦ, ਸ਼ਾਂਤਮਈ ਪ੍ਰਦਰਸ਼ਨਕਾਰੀ ਤੇ ਮਨੁੱਖੀ ਅਧਿਕਾਰ ਕਾਰਕੁਨਾਂ ਜਿਵੇਂ ਨੋਦੀਪ ਕੌਰ ਤੇ ਪੁਲਿਸ ਹਿਰਾਸਤ ਵਿੱਚ ਤਸੀਹੇ ਦੇਣ ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤੇ ਸਦਨ ਚ ਜਲਦ ਇਸ ਤੇ ਜਲਦ ਬਹਿਸ ਕੀਤੇ ਜਾਣ ਦੀ ਅਪੀਲ ਕੀਤੀ।

ਇਸ ਤੇ ਰੀਸ-ਮੌਗ ਨੇ ਜਵਾਬ ਦਿੰਦਿਆਂ ਕਿਹਾ, 'ਬੋਲਣ ਦੀ ਆਜ਼ਾਦੀ ਤੇ ਇੰਟਰਨੈੱਟ ਦੀ ਆਜ਼ਾਦੀ ਦੇ ਨਾਲ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਬੁਨਿਆਦੀ ਹੈ। ਭਾਰਤ ਮਜਬੂਤ ਲੋਕਤੰਤਰ ਤੇ ਇੱਕ ਅਜਿਹਾ ਦੇਸ਼ ਹੈ ਜਿਸ ਨਾਲ ਸਾਡੇ ਸਭ ਤੋਂ ਮਜ਼ਬੂਤ ਰਿਸ਼ਤੇ ਹਨ। ਆਉਣ ਵਾਲੇ ਸਮੇਂ 'ਚ ਭਾਰਤ ਨਾਲ ਸਾਡਾ ਰਿਸ਼ਤਾ ਵਿਸ਼ਵ ਦੇ ਕਿਸੇ ਵੀ ਦੇਸ਼ ਨਾਲ ਸਾਡਾ ਸਭ ਤੋਂ ਮਹੱਤਵਪੂਰਣ ਰਿਸ਼ਤਾ ਹੋ ਸਕਦਾ ਹੈ।'

ਉਨ੍ਹਾਂ ਕਿਹਾ ਖੇਤੀ ਕਾਨੂੰਨ ਬੇਸ਼ੱਕ ਭਾਰਤ ਦੀ ਘਰੇਲੂ ਨੀਤੀ ਹੈ ਪਰ ਯੂਕੇ ਸਰਕਾਰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਨੇੜਿਓਂ ਫੌਲੋ ਕਰਦੀ ਰਹੇਗੀ। ਅਸੀਂ ਵਿਸ਼ਵ ਪੱਧਰ 'ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਬਾਰੇ ਬੋਲਦੇ ਰਹਾਂਗੇ।