ਪੜਚੋਲ ਕਰੋ
Advertisement
ਗ੍ਰੇਟਰ ਸਿਡਨੀ ਵਿਚ ਮਾਸਕ ਨਾ ਪਾਉਣ 'ਤੇ ਦੇਣਾ ਪਏਗਾ $200 ਦਾ ਜ਼ੁਰਮਾਨਾ, ਪੁਲਿਸ ਵਰਤੇਗੀ ਸਖ਼ਤੀ
ਮਾਸਕ ਪਹਿਨਣਾ ਹੁਣ ਸਭ ਲਈ ਲਾਜ਼ਮੀ ਹੋ ਗਿਆ, ਜਿਸ 'ਤੇ ਪੁਲਿਸ ਜੁਰਮਾਨਾ ਜਾਰੀ ਕਰਨਾ ਸ਼ੁਰੂ ਕਰ ਸਕਦੀ ਸੀ। ਇਸ ਦੇ ਨਾਲ ਐਨਐਸਡਬਲਯੂ ਦੇ ਸਿਹਤ ਮੰਤਰੀ ਬ੍ਰੈਡ ਹੈਜ਼ਰਡ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਲੋਕ ਇਸ ਦੀ ਪਾਲਣਾ ਕਰਨਗੇ।
ਹੁਣ ਗ੍ਰੇਟਰ ਸਿਡਨੀ (Greater Sydney) ਵਿਚ ਪਬਲਿਕ ਇਨਡੋਰ ਸੈਟਿੰਗਜ਼ ਵਿਚ ਫੇਸ ਮਾਸਕ (Mask) ਨਾ ਪਾਉਣ ਲਈ ਜ਼ੁਰਮਾਨੇ ਜਾਰੀ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਟ੍ਰਾਂਸਪੋਰਟ ਅਧਿਕਾਰੀ, ਰਿਟੇਲਰ ਅਤੇ ਚਰਚ ਲੋਕਾਂ ਨੂੰ ਨਵੇਂ ਸਿਹਤ ਆਰਡਰ ਦੇ ਅਨੁਕੂਲ ਹੋਣ ਵਿਚ ਮਦਦ ਕਰ ਸਕਦੀਆਂ ਹਨ।
ਇਸ ਦੇ ਨਾਲ ਹੀ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਸਮੇਤ ਜਿਨ੍ਹਾਂ ਨੂੰ ਮਾਸਕ ਵਿਚ ਸਾਹ ਲੈਣ ਵਿਚ ਮੁਸ਼ਕਲ ਆਉਂਦੀ ਹੈ, ਬਗੈਰ ਕਿਸੇ ਦੀ ਮਦਦ ਦੇ ਮਾਸਕ ਨਹੀਂ ਹਟਾ ਸਕਦੇ ਅਤੇ ਉਹ ਜਿਹੜੇ ਬੋਲ਼ੀਆਂ ਦੀ ਮਦਦ ਕਰਦੇ ਹਨ ਅਤੇ ਸੰਚਾਰ ਲਈ ਆਪਣੇ ਮੂੰਹ ਦੀ ਵਰਤੋਂ ਕਰਦੇ ਹਨ ਨੂੰ ਇਸ 'ਚ ਛੋਟ ਦਿੱਤੀ ਗਈ ਹੈ।
ਨਾਈਟ ਕਲੱਬਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਜਿਮ 'ਚ ਲੋਕਾਂ ਦੀ ਗਿਣਤੀ ਨੂੰ 50 ਤੋਂ ਘਟਾ ਕੇ 30 ਲੋਕਾਂ ਤੱਕ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਾਹਰੀ ਇਕੱਠ ਨੂੰ ਘਟਾ ਕੇ ਵੱਧ ਤੋਂ ਵੱਧ 500 ਵਿਅਕਤੀਆਂ ਤੱਕ ਕਰ ਦਿੱਤਾ ਗਿਆ ਹੈ, ਅਤੇ ਬੈਠਕੇ ਵੇਖਣ ਵਾਲੀਆਂ, ਟਿਕਟ ਵਾਲੀਆਂ ਥਾਂਵਾਂ 'ਤੇ ਇਕੱਠ 2000 ਲੋਕਾਂ ਤੱਕ ਸੀਮਤ ਦਿੱਤਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਗ੍ਰੇਟਰ ਸਿਡਨੀ ਵਾਸੀਆਂ ਨੂੰ ਹੁਣ ਕੁਝ ਜਨਤਕ ਅੰਦਰੂਨੀ ਥਾਂਵਾਂ 'ਸੁਪਰਮਾਰਕੀਟ, ਸ਼ਾਪਿੰਗ ਸੈਂਟਰ, ਸਿਨੇਮਾਘਰ, ਥੀਏਟਰ, ਜਨਤਕ ਆਵਾਜਾਈ, ਸੁੰਦਰਤਾ ਸੈਲੂਨ ਤੇ ਹੇਅਰ ਡ੍ਰੈਸਰ, ਪੂਜਾ ਸਥਾਨ ਅਤੇ ਖੇਡ ਦੇ ਖੇਤਰਤੇ ਮਾਸਕ ਪਹਿਨਣ ਦੀ ਜ਼ਰੂਰਤ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement