ਪੈਰਿਸ: ਫਰਾਂਸ ਦੀ ਸੀਮੈਂਟ ਕੰਪਨੀ ਲਾਫਾਰਜ ’ਤੇ ਮਾਨਵਤਾ ਖ਼ਿਲਾਫ਼ ਅਪਰਾਧ ਤੇ ਅੱਤਵਾਦੀ ਸੰਗਠਨ ਨੂੰ ਮਾਲੀ ਸਹਾਇਤਾ ਮੁਹੱਈਆ ਕਰਾਉਣ ਦਾ ਇਲਜ਼ਾਮ ਲੱਗਾ ਹੈ। ਇਲਜ਼ਾਮ ਹੈ ਕਿ ਕੰਪਨੀ ਨੇ ਇਸਲਾਮਿਕ ਸਟੇਟ ਸਣੇ ਹੋਰ ਜਿਹਾਦੀ ਸੰਗਠਨਾਂ ਨੂੰ ਲੱਖਾਂ ਰੁਪਏ ਦਿੱਤੇ ਤਾਂ ਜੋ ਜੰਗ ਦੌਰਾਨ ਸੀਰੀਆ ’ਚ ਉਨ੍ਹਾਂ ਦੀ ਫੈਕਟਰੀ ਚੱਲਦੀ ਰਹੇ।

ਸੂਤਰਾਂ ਮੁਤਾਬਕ ਜਿ ਵਿਚੋਲੇ ਜ਼ਰੀਏ ਅੱਤਵਾਦੀ ਸੰਗਠਨਾਂ ਨੂੰ ਪੈਸਾ ਭੇਜਣ ਵਾਲੀ ਕੰਪਨੀ ’ਤੇ ਉੱਤਰੀ ਸੀਰੀਆ ਦੇ ਜਾਲਾਬੀਆ ਵਿੱਚ ਸੀਮੈਂਟ ਯੂਨਿਟ ’ਚ ਸਾਬਕਾ ਮੁਲਾਜ਼ਮਾਂ ਦਾ ਜੀਵਨ ਖ਼ਤਰੇ ’ਚ ਪਾਉਣ ਦਾ ਵੀ ਇਲਜ਼ਾਮ ਹੈ।

ਇਸ ਮਾਮਲੇ ਵਿੱਚ ਇੱਕ ਪਾਰਟੀ, ਫਰਾਂਸ ਦੇ ਮਨੁੱਖੀ ਅਧਿਕਾਰ ਸਮੂਹ ਸ਼ੇਰਪਾ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਕੰਪਨੀ ’ਤੇ ਮਨੁੱਖਤਾ ਖ਼ਿਲਾਫ਼ ਅਪਰਾਧ ਦਾ ਇਲਜ਼ਾਮ ਲਾਇਆ ਗਿਆ ਹੈ। ਲਾਫਾਰਜ ਦਾ 2015 ਵਿੱਚ ਸਵਿਸ ਕੰਪਨੀ ਹੋਲਸਿਮ ਨਾਲ ਰਲੇਵਾਂ ਹੋ ਗਿਆ ਸੀ। ਸੁਣਵਾਈ ਤੋਂ ਪਹਿਲਾਂ ਲਾਫਾਰਜ ਨੂੰ ਤਿੰਨ ਕਰੋੜ 50 ਲੱਖ ਡਾਲਰ ਜਮ੍ਹਾ ਕਰਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।

ਸੀਰੀਆ ਤੋਂ ਹੋਰ ਕੰਪਨੀਆਂ ਦੋ ਚਲੇ ਜਾਣ ਪਿੱਛੋਂ ਜਲਾਬੀਆ ਨੂੰ ਚਾਲੂ ਰੱਖਣ ਲਈ ਇਸ ’ਤੇ ਆਈਐਸ ਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਕਰੀਬ ਇੱਕ ਕਰੋੜ 60 ਲੱਖ ਡਾਲਰ ਦੇਣ ਦਾ ਸ਼ੱਕ ਹੈ।