ਕੈਨਬਰਾ: ਆਸਟ੍ਰੇਲੀਆ 'ਚ ਪਿਛਲੇ ਸਾਲ ਇੱਕ ਗੇਅ ਸੰਸਦ ਫਲੋਰ 'ਤੇ ਆਪਣੇ ਜੋਟੀਦਾਰ ਨੂੰ ਪਰਪੋਜ਼ ਕੀਤਾ ਸੀ। ਟਿਮ ਵਿਲਸਨ ਨਾਮ ਦੇ ਸੰਸਦ ਦੇ ਇਹ ਐਲਾਨ ਕੀਤਾ ਕਿ ਉਹ ਹੁਣ ਆਪਣੇ ਸਾਥੀ ਨਾਲ ਵਿਆਹ ਕਰਨ ਦੀ ਤਿਆਰੀ 'ਚ ਹਨ।


ਵਿਲਸਨ ਨੇ ਆਪਣੇ ਸਾਥੀ ਨੂੰ ਸਮਲਿੰਗੀ ਵਿਆਹ ਬਾਰੇ ਚੱਲ ਰਹੀ ਬਹਿਸ ਦੌਰਾਨ ਪੁਰਪੋਜ਼ ਕੀਤਾ ਤੇ ਉਸ ਦੇ ਸਾਥੀ ਨੇ ਸਵੀਕਾਰ ਕਰ ਲਿਆ। ਇਹ ਜੋੜਾ ਆਪਣੇ ਪਿਆਰ ਨੂੰ ਵਿਆਹ ਦਾ ਰੂਪ ਦੇਣ ਜਾ ਰਿਹਾ ਹੈ।

ਸਮਲਿੰਗ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਲਈ ਆਸਟ੍ਰੇਲਿਆਈ ਸਰਕਾਰ ਨੇ ਸਰਵੇ ਕਰਾਇਆ ਸੀ। ਦੇਸ਼ ਦੀ ਜਨਤਾ ਨੇ ਵੱਡੀ ਗਿਣਤੀ 'ਚ ਇਸ ਦਾ ਸਮਰਥਨ ਕੀਤਾ ਸੀ। ਇਸ ਤੋਂ ਬਾਅਦ ਇਸ ਨੂੰ ਮਾਨਤਾ ਦਿੱਤੀ ਗਈ।