ਕਾਠਮੰਡੂ: ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਭਿਆਨਕ ਹਵਾਈ ਹਾਦਸਾ ਹੋਇਆ ਹੈ। ਹੁਣ ਤੱਕ 17 ਲੋਕ ਮਾਰੇ ਜਾਣ ਦੀ ਖਬਰ ਹੈ। ਜਹਾਜ਼ ਵਿੱਚ 71 ਲੋਕ ਸਨ। ਕਈ ਜ਼ਖ਼ਮੀ ਹੋਏ ਹਨ। ਇਹ ਹਾਦਸਾ ਕਾਠਮੰਡੂ ਦੇ ਤ੍ਰਿਭੂਸ਼ਨ ਹਵਾਈ ਅੱਡੇ ਉੱਪਰ ਵਾਪਰਿਆ।


https://twitter.com/_/status/973137028782198784

ਹਾਸਲ ਜਾਣਕਾਰੀ ਮੁਤਾਬਕ ਤ੍ਰਿਭੂਸ਼ਨ ਹਵਾਈ ਅੱਡੇ ਜਦੋਂ ਜਹਾਜ਼ ਉੱਤਰ ਰਿਹਾ ਸੀ ਤਾਂ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਜਹਾਜ਼ ਬੰਗਲਾਦੇਸ਼ ਦਾ ਸੀ। ਹਾਦਸੇ ਮਗਰੋਂ ਤ੍ਰਿਭੂਸ਼ਨ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ।

https://twitter.com/ANI/status/973133488722448384