Ukraine Russia War: ਯੂਕਰੇਨ 'ਤੇ ਰੂਸ ਦੇ ਹਮਲੇ ਦਾ ਅੱਜ ਛੇਵਾਂ ਦਿਨ ਹੈ। ਜਿਵੇਂ-ਜਿਵੇਂ ਦਿਨ ਅੱਗੇ ਵਧਦਾ ਜਾ ਰਹੇ ਹਨ, ਯੂਕਰੇਨ ਦੇ ਹਾਲਾਤ ਵਿਗੜਦੇ ਜਾ ਰਹੇ ਹਨ। ਦੂਜੇ ਪਾਸੇ ਦੋਹਾਂ ਦੇਸ਼ਾਂ ਦੇ ਹਾਲਾਤ ਨੂੰ ਦੇਖ ਕੇ ਪੂਰੀ ਦੁਨੀਆ ਚਿੰਤਤ ਹੈ। ਯੂਕਰੇਨ ਵਿੱਚ ਇਸ ਸਮੇਂ ਹਾਲਾਤ ਵਿਗੜਦੇ ਜਾ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਜੰਗ ਨਾਲ ਸਬੰਧਤ ਕਈ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ। ਵੱਖ-ਵੱਖ ਦੇਸ਼ਾਂ ਦੇ ਲੋਕ ਇਨ੍ਹਾਂ ਵੀਡੀਓਜ਼ 'ਤੇ ਆਪਣੀ ਰਾਏ ਦੇਣ ਤੋਂ ਪਿੱਛੇ ਨਹੀਂ ਹਟ ਰਹੇ।
ਜ਼ਿਆਦਾਤਰ ਲੋਕ ਜੰਗ ਵਿਰਾਮ ਦੇ ਹੱਕ ਵਿੱਚ ਹਨ। ਇਸ ਦੇ ਨਾਲ ਹੀ ਜੰਗ ਦੀਆਂ ਸਾਰੀਆਂ ਤਸਵੀਰਾਂ ਤੇ ਵੀਡੀਓ ਦੇ ਵਿਚਕਾਰ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਛੋਟੀ ਬੱਚੀ ਹਥਿਆਰ ਲੈ ਕੇ ਖੜ੍ਹੇ ਇੱਕ ਸਿਪਾਹੀ ਨੂੰ ਮੁੱਕਾ ਮਾਰਨ ਦੀ ਕੋਸ਼ਿਸ਼ 'ਚ ਵਾਰ-ਵਾਰ ਹੱਥ ਚੁੱਕ ਰਹੀ ਹੈ। ਉੱਥੇ ਹੀ ਸਾਹਮਣੇ ਖੜ੍ਹਾ ਸਿਪਾਹੀ ਸ਼ਾਂਤ ਹੈ ਤੇ ਕੁਝ ਦੇਰ ਬਾਅਦ ਉਥੋਂ ਚਲਾ ਜਾਂਦਾ ਹੈ।
ਆਲ ਇੰਡੀਆ ਕਨਫੈਡਰੇਸ਼ਨ ਨੇ ਸ਼ੇਅਰ ਕੀਤਾ ਵੀਡੀਓ
ਇਸ ਵੀਡੀਓ ਨੂੰ ਆਲ ਇੰਡੀਆ ਕਨਫੈਡਰੇਸ਼ਨ ਨੇ ਸ਼ੇਅਰ ਕੀਤਾ ਹੈ ਤੇ ਕੈਪਸ਼ਨ 'ਚ ਲਿਖਿਆ ਹੈ, 'ਇਸ ਛੋਟੀ ਬੱਚੀ ਦੀ ਹਿੰਮਤ ਨੂੰ ਸਲਾਮ, ਦੇਸ਼ ਦੀ ਖਾਤਰ ਹਰ ਕਿਸੇ ਦਾ ਖੂਨ ਖੌਲਦਾ ਹੈ। ਇਸ ਤੋਂ ਬਾਅਦ ਇਸ ਨੂੰ ਜ਼ੋਰਦਾਰ ਸ਼ੇਅਰ ਕੀਤਾ ਜਾ ਰਿਹਾ ਹੈ ਤੇ ਬੱਚੀ ਦੇ ਹੌਂਸਲੇ ਦੀ ਤਾਰੀਫ ਕੀਤੀ ਜਾ ਰਹੀ ਹੈ। ਯੂਕਰੇਨ-ਰੂਸ ਸੰਕਟ ਦੀ ਇਸ ਵੀਡੀਓ ਨੂੰ ਦੱਸ ਕੇ ਲੜਕੀ ਦੇ ਹੌਂਸਲੇ ਦੀ ਖੂਬ ਤਾਰੀਫ ਕੀਤੀ ਜਾ ਰਹੀ ਹੈ।
9 ਸਾਲ ਪੁਰਾਣੀ ਵੀਡੀਓ
ਹਾਲਾਂਕਿ ਵੀਡੀਓ ਦੀ ਜਾਂਚ 'ਤੇ ਪਤਾ ਲੱਗਾ ਹੈ ਕਿ ਇਹ ਵੀਡੀਓ 9 ਸਾਲ ਪੁਰਾਣੀ ਹੈ ਤੇ ਇਸ 'ਚ ਨਜ਼ਰ ਆ ਰਹੀ ਲੜਕੀ ਫਲਸਤੀਨ ਦੀ ਹੈ। ਜਦੋਂ ਕੁਝ ਕੁਮੈਂਟਸ ਦੇ ਆਧਾਰ 'ਤੇ ਸ਼ਬਦਾਂ ਦੀ ਖੋਜ ਕੀਤੀ ਗਈ ਤਾਂ ਇਸ ਪੂਰੀ ਵੀਡੀਓ ਦੀ ਲੰਬੀ ਕਲਿੱਪ ਮਿਲੀ। ਇਸ ਨੂੰ ਸਾਲ 2012 'ਚ ਯੂਟਿਊਬ 'ਤੇ ਅਪਲੋਡ ਕੀਤਾ ਗਿਆ ਸੀ। 10 ਸਾਲ ਪਹਿਲਾਂ ਅਪਲੋਡ ਕੀਤੀ ਗਈ ਵੀਡੀਓ ਵਿੱਚ ਲੜਕੀ ਦਾ ਨਾਮ ਅਹਦ ਤਮੀਮੀ ਦੱਸਿਆ ਗਿਆ ਹੈ।
ਸਾਲ 2017 'ਚ ਤਮੀਮੀ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਹ ਇਜ਼ਰਾਇਲੀ ਸੈਨਾ ਨੂੰ ਥੱਪੜ ਮਾਰਦੀ ਨਜ਼ਰ ਆਈ ਸੀ। ਇਸ ਵੀਡੀਓ ਤੋਂ ਬਾਅਦ 16 ਸਾਲਾ ਅਹਿਦ ਨੂੰ 8 ਮਹੀਨਿਆਂ ਲਈ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ :UP Election 2022 : ਯੂਪੀ 'ਚ ਭਾਜਪਾ ਨੂੰ ਨਹੀਂ ਮਿਲਿਆ ਇੱਕ ਵੀ ਮੁਸਲਿਮ ਉਮੀਦਵਾਰ ? ਜਾਣੋ- ਇਸ ਸਵਾਲ ਦਾ ਅਮਿਤ ਸ਼ਾਹ ਨੇ ਕੀ ਦਿੱਤਾ ਜਵਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490