Gurpatwant Singh Pannu: ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਮੌਤ ਬਾਰੇ ਖਬਰ ਅਫਵਾਹ ਹੈ। ਪੰਨੂ ਦੇ ਕਰੀਬੀਆਂ ਨੇ ਦਾਅਵਾ ਕੀਤਾ ਹੈ ਕਿ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਦੀਆਂ ਖਬਰਾਂ ਝੂਠੀਆਂ ਹਨ। ਬੁੱਧਵਾਰ ਨੂੰ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਪੰਨੂ ਦੀ ਮੌਤ ਦੀ ਖਬਰ ਭਾਰਤੀ ਮੀਡੀਆ ਵਿੱਚ ਛਾਈ ਰਹੀ ਜਿਸ ਦਾ ਹੁਣ ਖੰਡਨ ਕੀਤਾ ਗਿਆ ਹੈ।


ਉਧਰ ਕਿਸੇ ਵੀ ਏਜੰਸੀ ਨੇ ਪੰਨੂ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਪਰ ਭਾਰਤ ਦੇ ਪ੍ਰਮੁੱਖ ਮੀਡੀਆ ਅਦਾਰਿਆਂ ਵਿੱਚ ਇਹ ਖਬਰ ਨਸਰ ਹੋਈ ਸੀ। ਕੈਲੀਫੋਰਨੀਆ ਮੀਡੀਆ ਵਿੱਚ ਕੰਮ ਕਰ ਦੇ ਇੱਕ ਪੱਤਰਕਾਰ ਨੇ ਵੀ ਪੰਨੂ ਦੀ ਮੌਤ ਨੂੰ ਅਫਵਾਹ ਦੱਸਿਆ ਹੈ।


ਦੱਸ ਦਈਏ ਕਿ ਅਮਰੀਕਾ 'ਚ ਬੇਸ ਬਣਾ ਕੇ ਖਾਲਿਸਤਾਨ ਸਮਰਥਕਾਂ ਨੂੰ ਲਾਮਬੰਦ 'ਚ ਲੱਗਾ ਗੁਰਪਤਵੰਤ ਪੰਨੂ ਕੈਨੇਡਾ 'ਚ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਰੂਪੋਸ਼ ਹੈ। ਪਾਕਿਸਤਾਨ 'ਚ ਪਰਮਜੀਤ ਪੰਜਵੜ ਦੇ ਕਤਲ, ਲੰਡਨ 'ਚ ਅਵਤਾਰ ਖੰਡਾ ਦੀ ਮੌਤ ਤੇ ਕੈਨੇਡਾ 'ਚ ਹਰਦੀਪ ਨਿੱਝਰ ਦੇ ਕਤਲ ਤੋਂ ਬਾਅਦ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪੰਨੂ ਦੀ ਵੀ ਹੱਤਿਆ ਹੋ ਸਕਦੀ ਹੈ।



ਦੱਸ ਦਈਏ ਕਿ ਸਿੱਖ ਫਾਰ ਜਸਟਿਸ (SFJ) ਦੇ ਗੁਰਪਤਵੰਤ ਸਿੰਘ ਪੰਨੂ ਨੇ ਪਿਛਲੇ ਦਿਨੀਂ ਭਾਰਤ ਨੂੰ ਧਮਕੀ ਦਿੱਤੀ ਸੀ। ਪੰਨੂੰ ਨੇ ਵੀਡੀਓ ਜਾਰੀ ਕੀਤੀ ਸੀ ਜਿਸ 'ਚ ਐਲਾਨ ਕੀਤਾ ਗਿਆ ਹੈ ਕਿ ਕੈਨੇਡਾ 'ਚ ਮਾਰੇ ਗਏ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਵਿਰੋਧ 'ਚ 8 ਜੁਲਾਈ ਨੂੰ ਦੁਨੀਆ ਭਰ 'ਚ ਭਾਰਤੀ ਦੂਤਾਵਾਸਾਂ ਦੇ ਬਾਹਰ ਰੈਲੀਆਂ ਕਰਨ ਜਾ ਰਹੇ ਹਨ।



ਪਿਛਲੇ ਦਿਨੀਂ ਕੈਨੇਡਾ 'ਚ ਮਾਰੇ ਗਏ ਹਰਦੀਪ ਨਿੱਝਰ SFJ 'ਚ ਅਹਿਮ ਕਾਰਜਕਰਤਾ ਸੀ ਤੇ ਕੈਨੇਡਾ 'ਚ SFJ ਦੀਆਂ ਗਤੀਵਿਧੀਆਂ ਨੂੰ ਦੇਖ ਰਿਹਾ ਸੀ। ਨਿੱਝਰ ਦੇ ਮਾਰੇ ਜਾਣ ਤੋਂ ਬਾਅਦ ਪੰਨੂੰ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਪੰਨੂ ਨਿੱਝਰ ਦੇ ਕਤਲ ਲਈ ਭਾਰਤੀ ਖੁਫੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਉਦੋਂ ਤੋਂ ਪੰਨੂ ਵਾਰ-ਵਾਰ ਭਾਰਤ ਨੂੰ ਗਾਲ੍ਹਾਂ ਕੱਢ ਰਿਹਾ ਹੈ ਤੇ ਮੁੱਖ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਧਮਕੀਆਂ ਦੇ ਰਿਹਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ