H-1B Visa in USA: ਅਮਰੀਕਾ ਵਿੱਚ ਐਚ-1ਬੀ ਵੀਜ਼ਾ ਧਾਰਕਾਂ ਲਈ ਵੱਡੀ ਖੁਸ਼ਖਬਰੀ ਹੈ। ਅਮਰੀਕਾ ਸਰਕਾਰ ਗਰੀਨ ਕਾਰਡ ਉਡੀਕ ਰਹੇ ਤਕਨੀਕੀ ਪੇਸ਼ੇਵਰਾਂ ਲਈ ਵੱਡਾ ਕਦਮ ਉਠਾਉਣ ਜਾ ਰਹੀ ਹੈ। ਇਸ ਨਾਲ ਐਚ-1ਬੀ ਵੀਜ਼ਾ ਧਾਰਕਾਂ ਦੇ ਸਪਾਊਸ ਨੂੰ ਕੰਮ ਕਰਨ ਦੀ ‘ਆਟੋਮੈਟਿਕ’ ਪ੍ਰਵਾਨਗੀ ਮਿਲ ਜਾਵੇਗੀ।
ਦਰਅਸਲ ਅਮਰੀਕਾ ਨੇ ਐਚ-1ਬੀ ਵੀਜ਼ਾ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇੱਕ ਨਵੀਂ ਯੋਜਨਾ ਦਾ ਖੁਲਾਸਾ ਕੀਤਾ ਗਿਆ ਹੈ ਜਿਸ ਤਹਿਤ ਐਚ-1ਬੀ ਵੀਜ਼ਾ ਧਾਰਕਾਂ ਦੇ ਇੱਕ ਵਿਸ਼ੇਸ਼ ਵਰਗ ਦੇ ਪੇਸ਼ੇਵਰਾਂ ਦੇ ਬੱਚਿਆਂ ਤੇ ਪਤੀ-ਪਤਨੀ (ਸਪਾਊਸ) ਨੂੰ ਕੰਮ ਕਰਨ ਦੀ ‘ਆਟੋਮੈਟਿਕ’ ਪ੍ਰਵਾਨਗੀ ਮਿਲ ਜਾਵੇਗੀ। ਇਨ੍ਹਾਂ ਐਚ-4 ਵੀਜ਼ਾ ਧਾਰਕਾਂ ਦੀ ਗਿਣਤੀ 1,00,000 ਦੇ ਕਰੀਬ ਹੈ।
ਐਤਵਾਰ ਨੂੰ ਐਲਾਨੇ ਗਏ ਕੌਮੀ ਸੁਰੱਖਿਆ ਸਮਝੌਤੇ ਨੂੰ ਅਮਰੀਕੀ ਸੈਨੇਟ ਵਿੱਚ ਰਿਪਬਲਿਕਨ ਤੇ ਡੈਮੋਕਰੈਟਿਕ ਧੜਿਆਂ ਦੀ ਹਮਾਇਤ ਮਿਲੀ ਹੈ। ਇਸ ਨੂੰ ਵ੍ਹਾਈਟ ਹਾਊਸ ਨੇ ਵੀ ਸਮਰਥਨ ਦਿੱਤਾ ਹੈ। ਇਸ ਸਮਝੌਤੇ ਵਿੱਚ ਦੋਵਾਂ ਧਿਰਾਂ ਨੇ ਐਚ-1ਬੀ ਵੀਜ਼ਾ ਧਾਰਕਾਂ ਦੇ ਵੱਡੇ ਹੋ ਚੁੱਕੇ 2,50,000 ਬੱਚਿਆਂ ਦੇ ਮਸਲਿਆਂ ਦਾ ਹੱਲ ਕੱਢਣ ’ਤੇ ਵੀ ਚਰਚਾ ਕੀਤੀ ਹੈ। ਇਹ ਕਦਮ ਵਰ੍ਹਿਆਂ ਤੋਂ ਗਰੀਨ ਕਾਰਡ ਉਡੀਕ ਰਹੇ ਹਜ਼ਾਰਾਂ ਭਾਰਤੀ ਤਕਨੀਕੀ ਪੇਸ਼ੇਵਰਾਂ ਲਈ ਚੰਗੀ ਖਬਰ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਆਏ ਭਾਰਤੀ ਪੇਸ਼ੇਵਰਾਂ ਦੇ ਪਤੀ-ਪਤਨੀ ਕੰਮ ਨਹੀਂ ਕਰ ਸਕਦੇ ਸਨ ਤੇ ਉਨ੍ਹਾਂ ਦੇ ਵੱਡੇ ਹੋ ਚੁੱਕੇ ਬੱਚਿਆਂ ਨੂੰ ਭਾਰਤ ਡਿਪੋਰਟ ਕਰਨ ਦਾ ਖਤਰਾ ਵੀ ਬਣਿਆ ਰਹਿੰਦਾ ਸੀ। ਅਮਰੀਕਾ ਵਿੱਚ ਸਥਾਈ ਤੌਰ ’ਤੇ ਵਸਣ ਲਈ ਗਰੀਨ ਕਾਰਡ ਲੋੜੀਂਦਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇੱਕ ਬਿਆਨ ਵਿੱਚ ਕਿਹਾ, ‘ਕਈ ਦਹਾਕਿਆਂ ਤੋਂ ਇਮੀਗ੍ਰੇਸ਼ਨ ਢਾਂਚਾ ਵਿਗੜਿਆ ਹੋਇਆ ਹੈ…ਹੁਣ ਇਸ ਨੂੰ ਸਹੀ ਕਰਨ ਦਾ ਸਮਾਂ ਆ ਗਿਆ ਹੈ…ਇਸ ਨਾਲ ਸਾਡਾ ਮੁਲਕ ਤੇ ਸਰਹੱਦਾਂ ਸੁਰੱਖਿਅਤ ਹੋਣਗੀਆਂ।’ ਉਨ੍ਹਾਂ ਕਿਹਾ ਕਿ ਜਾਇਜ਼ ਇਮੀਗ੍ਰੇਸ਼ਨ ਲੋਕਾਂ ਨਾਲ ਨਿਰਪੱਖ ਤੇ ਮਾਨਵੀ ਵਤੀਰਾ ਯਕੀਨੀ ਬਣਾਏਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।