ਪਾਕਿਸਤਾਨ ਸਰਕਾਰ ਦੀ ਸੁਰੱਖਿਆ ਹੇਠ ਸੁਰੱਖਿਅਤ ਅਤੇ ਆਰਾਮ ਨਾਲ ਰਹਿ ਰਿਹਾ ਹਾਫਿਜ਼ ਸਈਦ, ਕਦੇ ਨਹੀਂ ਕੀਤਾ ਜਾਵੇਗਾ ਭਾਰਤ ਹਵਾਲੇ, ਕਰ ਦਿੱਤਾ ਐਲਾਨ !
ਹਾਫਿਜ਼ ਸਈਦ ਦੇ ਪੁੱਤਰ ਤਲਹਾ ਸਈਦ ਨੇ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਹੈ ਕਿ ਉਸਦੇ ਪਿਤਾ ਪਾਕਿਸਤਾਨ ਸਰਕਾਰ ਦੀ ਸੁਰੱਖਿਆ ਹੇਠ ਸੁਰੱਖਿਅਤ ਹਨ ਅਤੇ ਪਾਕਿਸਤਾਨ ਉਸਨੂੰ ਕਦੇ ਵੀ ਭਾਰਤ ਦੇ ਹਵਾਲੇ ਨਹੀਂ ਕਰੇਗਾ।

Hafiz Talha Saeed Video:: ਪਾਕਿਸਤਾਨ ਵਿੱਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਬਾਰੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਹੈ। ਉਸਦਾ ਪੁੱਤਰ ਤਲਹਾ ਸਈਦ ਹੁਣ ਖੁੱਲ੍ਹ ਕੇ ਮੀਡੀਆ ਦੇ ਸਾਹਮਣੇ ਆਕੇ ਦਾਅਵਾ ਕੀਤਾ ਹੈ ਕਿ ਹਾਫਿਜ਼ ਸਈਦ ਪਾਕਿਸਤਾਨ ਸਰਕਾਰ ਦੀ ਸੁਰੱਖਿਆ ਹੇਠ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਆਰਾਮ ਨਾਲ ਰਹਿ ਰਿਹਾ ਹੈ।
ਇੱਕ ਹਾਲੀਆ ਇੰਟਰਵਿਊ ਵਿੱਚ, ਤਲਹਾ ਸਈਦ ਨੇ ਕਿਹਾ ਕਿ ਉਸਨੂੰ ਯਕੀਨ ਹੈ ਕਿ ਪਾਕਿਸਤਾਨ ਕਦੇ ਵੀ ਹਾਫਿਜ਼ ਸਈਦ ਨੂੰ ਭਾਰਤ ਨੂੰ ਸੌਂਪਣ ਬਾਰੇ ਸੋਚੇਗਾ ਵੀ ਨਹੀਂ। ਉਸਨੇ ਇਹ ਵੀ ਸੰਕੇਤ ਦਿੱਤਾ ਕਿ ਉਸਦੇ ਪਿਤਾ ਦੀ ਸਿਹਤ ਹੁਣ ਪਹਿਲਾਂ ਵਰਗੀ ਨਹੀਂ ਹੈ ਤੇ ਇਸੇ ਲਈ ਉਹ ਖੁਦ ਹੋਰ ਜਨਤਕ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ।
ਅੱਤਵਾਦੀ ਹਾਫਿਜ਼ ਸਈਦ ਬਾਰੇ ਇੱਕ ਵੀਡੀਓ ਕਲਿੱਪ ਸਾਹਮਣੇ ਆਈ ਹੈ, ਜਿਸ ਵਿੱਚ ਉਸਦਾ ਪੁੱਤਰ ਤਲਹਾ ਸਈਦ ਇੱਕ ਇੰਟਰਵਿਊ ਵਿੱਚ ਇਹ ਕਹਿੰਦੇ ਹੋਏ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਕਦੇ ਵੀ ਉਸਦੇ ਪਿਤਾ ਨੂੰ ਭਾਰਤ ਨੂੰ ਨਹੀਂ ਸੌਂਪੇਗੀ। ਇੰਟਰਵਿਊ ਦੌਰਾਨ, ਜਦੋਂ ਤਲਹਾ ਤੋਂ ਪੁੱਛਿਆ ਗਿਆ ਕਿ, ਕੀ ਪਾਕਿਸਤਾਨ ਭਾਰਤ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਅਨੁਸਾਰ ਹਾਫਿਜ਼ ਸਈਦ ਨੂੰ ਭਾਰਤ ਨੂੰ ਸੌਂਪ ਸਕਦਾ ਹੈ, ਤਾਂ ਉਸਨੇ ਸਿੱਧਾ ਜਵਾਬ ਦਿੱਤਾ ਅਤੇ ਕਿਹਾ ਕਿ ਇਹ ਸੰਭਵ ਨਹੀਂ ਹੈ।
Hafiz Muhammad Saeed’s son, Hafiz Talha Saeed, is confident that Pakistan will never hand over Hafiz Muhammad Saeed to India.
— BALA (@erbmjha) June 5, 2025
That’s an open admission that Hafiz Muhammad Saeed is under the protection of the Government of Pakistan, and that the country serves as a safe haven for… pic.twitter.com/JS5SBOCZtf
ਤਲਹਾ ਨੇ ਵੀਡੀਓ ਵਿੱਚ ਅੱਗੇ ਕਿਹਾ, "ਪਾਕਿਸਤਾਨ ਸਰਕਾਰ ਅਤੇ ਖੁਫੀਆ ਏਜੰਸੀਆਂ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਹਾਫਿਜ਼ ਸਈਦ ਵਿਰੁੱਧ ਭਾਰਤ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਭਾਰਤ ਲੰਬੇ ਸਮੇਂ ਤੋਂ ਸਾਡੇ ਵਿਰੁੱਧ ਇੱਕ ਝੂਠਾ ਬਿਰਤਾਂਤ ਘੜਦਾ ਆ ਰਿਹਾ ਹੈ। ਸਰਕਾਰ ਇਸ ਦੀ ਸੱਚਾਈ ਜਾਣਦੀ ਹੈ ਅਤੇ ਕਦੇ ਵੀ ਅਜਿਹਾ ਫੈਸਲਾ ਨਹੀਂ ਲਵੇਗੀ।"
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਤਲਹਾ ਸਈਦ ਨੂੰ ਪਾਕਿਸਤਾਨੀ ਮੀਡੀਆ ਵਿੱਚ ਲਗਾਤਾਰ ਸਰਗਰਮ ਦੇਖਿਆ ਜਾ ਰਿਹਾ ਹੈ ਤੇ ਧਾਰਮਿਕ ਅਤੇ ਰਾਜਨੀਤਿਕ ਮੰਚਾਂ 'ਤੇ ਉਸਦੀ ਮੌਜੂਦਗੀ ਵਧੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਅਗਲੀ ਲੀਡਰਸ਼ਿਪ ਵਜੋਂ ਉਸਦੀ ਛਵੀ ਸਥਾਪਤ ਕਰਨ ਦੀ ਕੋਸ਼ਿਸ਼ ਹੈ, ਕਿਉਂਕਿ ਹਾਫਿਜ਼ ਸਈਦ ਦੀ ਸਿਹਤ ਵਿਗੜਨ ਤੋਂ ਬਾਅਦ ਸੰਗਠਨ ਵਿੱਚ ਲੀਡਰਸ਼ਿਪ ਤਬਦੀਲੀ ਦੀ ਸੰਭਾਵਨਾ ਵੱਧ ਗਈ ਹੈ।






















