ਪੜਚੋਲ ਕਰੋ

ਪਾਕਿ ਤੋਂ ਪਰਤੇ ਹਾਮਿਦ ਨੇ ਸੁਣਾਈ ਆਪਣੀ ਹੱਡਬੀਤੀ, ਹਫ਼ਤਾ-ਹਫ਼ਤਾ ਭਰ ਹੋਏ ਤਸ਼ੱਦਦ

ਮੁੰਬਈ: ਬੀਤ ਦਿਨੀਂ ਇਸ਼ਕ ਦੇ ਚੱਕਰ ਵਿੱਚ ਪਾਕਿਸਤਾਨ ਗਏ ਹਾਮਿਦ ਅੰਸਾਰੀ ਨੂੰ ਪਾਕਿਸਤਾਨ ਨੇ ਰਿਹਾਅ ਕੀਤਾ। ਹਾਮਿਦ ਆਪਣੇ ਘਰ ਵਾਪਿਸ ਆ ਗਿਆ ਹੈ। ਉਸ ਨੇ ਪਾਕਿਸਤਾਨ ਵਿੱਚ ਆਪਣੀ ਨਾਲ ਹੋਇਆ ਸਭ ਕੁਝ ਬਿਆਨ ਕੀਤਾ। ਉਸ ਨੇ ਦੱਸਿਆ ਕਿ ਕੈਦ ਕਰਨ ਬਾਅਦ ਉਸ ਨੂੰ ਜ਼ਮੀਨ ਤੋਂ 15 ਫੁੱਟ ਹੇਠਾਂ ਅਜਿਹੀ ਥਾਂ ਰੱਖਿਆ ਗਿਆ, ਜਿੱਥੇ ਪਤਾ ਵੀ ਨਹੀਂ ਚੱਲਦਾ ਸੀ ਕਿ ਬਾਹਰ ਦਿਨ ਹੈ ਜਾਂ ਰਾਤ। ਉਹ ਹਮੇਸ਼ਾ ਉੱਥੇ ਹੀ ਪਿਆ ਰਹਿੰਦਾ ਸੀ। ਉਸ ਨੇ ਦੱਸਿਆ ਕਿ ਨਾ ਹੀ ਉਸ ਨੂੰ ਠੀਕ ਤਰ੍ਹਾਂ ਖਾਣ ਲਈ ਕੁਝ ਦਿੱਤਾ ਜਾਂਦਾ ਸੀ ਤੇ ਨਾ ਹੀ ਕੋਈ ਹੋਰ ਸਹੂਲਤ। ਪਾਕਿਸਤਾਨੀ ਅਫ਼ਸਰ ਕਦੀ ਵੀ ਆ ਜਾਂਦੇ ਤੇ ਪੁੱਛਗਿੱਛ ਕਰਨ ਲੱਗ ਜਾਂਦੇ। ਸਰਦੀਆਂ ਵਿੱਚ ਪੂਰਾ ਹਫ਼ਤਾ ਉਸ ਨੂੰ ਪੈਰਾਂ ’ਤੇ ਖੜ੍ਹਾ ਰਹਿਣ ਲਈ ਕਿਹਾ ਗਿਆ। ਸੌਣ ਵੀ ਨਹੀਂ ਦਿੱਤਾ ਜਾਂਦਾ ਸੀ। ਅੱਖਾਂ ’ਤੇ ਪੱਟੀ ਬੰਨ੍ਹੀਂ ਹੁੰਦੀ ਸੀ। ਜਦੋਂ ਉਹ ਹਿੱਲਦਾ ਸੀ ਤਾਂ ਉਸ ਨੂੰ ਕੁੱਟਿਆ ਜਾਂਦਾ ਸੀ। ਇਹ ਸਭ ਕੁਝ ਹਫ਼ਤਾ ਭਰ ਚੱਲਦਾ ਰਿਹਾ। ਪੂਰੇ ਇੱਕ ਹਫ਼ਤੇ ਬਾਅਦ ਉਸ ਦੀਆਂ ਅੱਖਾਂ ਤੋਂ ਪੱਟੀ ਖੋਲ੍ਹੀ ਗਈ। ਹਾਮਿਦ ਨੇ ਇਹ ਵੀ ਕਿਹਾ ਕਿ ਉਸ ਨੇ ਆਪਣੀ ਮਹਿਲਾ ਦੋਸਤ ਨੂੰ ਮਾਫ ਕਰ ਦਿੱਤਾ ਹੈ। ਉਸ ਨੇ ਹਾਮਿਦ ਨੂੰ ਧੋਖਾ ਦਿੱਤਾ। ਉਸ ਨੇ ਕਿਹਾ ਕਿ ਉਸ ਦਾ ਮਕਸਦ ਪਾਕਿਸਤਾਨ ਦੇ ਖ਼ਿਲਾਫ਼ ਸਾਜ਼ਿਸ ਕਰਨਾ ਨਹੀਂ ਸੀ ਉਹ ਸਿਰਫ ਆਪਣੀ ਦੋਸਤ ਦੀ ਮਦਦ ਕਰਨ ਲਈ ਪਾਕਿਸਤਾਨ ਗਿਆ ਸੀ। ਉਸ ਲੜਕੀ ਨੇ ਉਸ ਨੂੰ ਮਦਦ ਕਰਨ ਲਈ ਕਿਹਾ ਸੀ ਕਿਉਂਕਿ ਉਸ ਦੇ ਘਰ ਵਾਲੇ ਜ਼ਬਰਦਸਤੀ ਉਸ ਦਾ ਵਿਆਹ ਕਿਤੇ ਹੋਰ ਕਰਵਾ ਰਹੇ ਸੀ। ਉਸ ਨੇ ਪਿੱਛੇ ਹਟਣਾ ਠੀਕ ਨਹੀਂ ਸਮਝਿਆ ਤੇ ਪਾਕਿਸਤਾਨ ਚਲਾ ਗਿਆ। ਪਰ ਜਦੋਂ ਉੱਥੇ ਪੁੱਜਾ ਤਾਂ ਪਤਾ ਲੱਗਾ ਕਿ ਉਸ ਨਾਲ ਧੋਖਾ ਹੋਇਆ ਹੈ। ਜਿਨ੍ਹਾਂ ਲੋਕਾਂ ਵੇ ਉਸ ਨੂੰ ਰਾਹ ਵਿਖਾਇਆ ਸੀ, ਉਨ੍ਹਾਂ ਨੇ ਹੀ ਉਸ ਲਈ ਜਾਲ ਵਿਛਾ ਰੱਖਿਆ ਸੀ। ਪਾਕਿਸਤਾਨ ਦੀ ਲੌਜ ਤੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਾਮਿਦ ਨੇ ਦੱਸਿਆ ਕਿ ਪਾਕਿਸਤਾਨ ਦੇ ਅਫ਼ਸਰ ਉਸ ਨੂੰ ਪਹਾੜ ਦਿਖਾਈ ਦਿੰਦੇ ਸੀ। ਪੂਰਾ ਹਫ਼ਤਾ ਨਾ ਸੌਣ ਦੀ ਵਜ੍ਹਾ ਕਰਕੇ ਉਸ ਨੂੰ ਵਹਿਮ ਹੋ ਰਿਹਾ ਸੀ। ਇਸੇ ਤਰ੍ਹਾਂ ਕਈ ਮਹੀਨੇ ਬੀਤ ਗਏ ਪਰ ਕੁਝ ਨਹੀਂ ਬਦਲਿਆ। ਕੈਦੀ ਵੀ ਡਰ ਦੇ ਮਾਰੇ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਸੀ। ਅਫ਼ਸਰ ਆਉਂਦੇ ਤੇ ਉਸ ਦੀ ਕੁੱਟਮਾਰ ਕਰਕੇ ਚਲੇ ਜਾਂਦੇ। ਨਾ ਉਸ ਦਾ ਕੋਈ ਦੋਸਤ ਸੀ ਤੇ ਨਾ ਕੋਈ ਹਮਦਰਦ। ਹਰ ਦਿਨ ਪਿਛਲੇ ਦਿਨ ਤੋਂ ਮੁਸ਼ਕਲ ਹੁੰਦਾ ਸੀ, ਬੱਸ ਈਦ ਵਾਲੇ ਦਿਨ ਹੀ ਥੋੜੀ ਰਾਹਤ ਮਿਲਦੀ ਸੀ। ਉਸ ਨੇ ਕਿਹਾ ਕਿ ਪਾਕਿਸਤਾਨੀ ਅਫ਼ਸਰ ਵੀ ਜਾਣਦੇ ਸੀ ਕਿ ਉਹ ਬੇਗੁਨਾਹ ਹੈ ਤੇ ਕਹਿੰਦੇ ਸੀ ਕਿ ਤੂੰ ਪੱਕਾ-ਪਕਾਇਆ ਫਲ਼ ਹੈਂ, ਜੋ ਸਾਡੇ ਹੱਥ ਲੱਗਾ ਹੈਂ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਪਤਾ ਹੈ ਕਿ ਤੇਰਾ ਕੋਈ ਕਸੂਰ ਨਹੀਂ, ਪਰ ਤੂੰ ਇੱਕ ਭਾਰਤੀ ਹੈਂ ਤੇ ਇਸੇ ਕਰਕੇ ਇੱਥੇ ਹੈਂ। ਉਸ ਨੇ ਕਿਹਾ ਕਿ ਦੁਆ ਕਰਨ ਦੇ ਇਲਾਵਾ ਮੇਰੇ ਹੱਥ ਕੁਝ ਨਹੀਂ ਸੀ। ਆਖ਼ਰ ਮੇਰੀ ਦੁਆ ਕਬੂਲ ਹੋਈ ਤੇ ਹੁਣ ਉਹ ਆਪਣੇ ਘਰ ਆਪਣੇ ਪਰਿਵਾਰ ਨਾਲ ਸੁਰੱਖਿਅਤ ਹੈ।

ਟਾਪ ਹੈਡਲਾਈਨ

Indonesia Madura island : ਇੰਡੋਨੇਸ਼ੀਆ ਦੇ ਮਦੁਰਾ ਟਾਪੂ ਨੇੜੇ ਯਾਤਰੀ ਜਹਾਜ਼ ਨੂੰ ਲੱਗੀ ਅੱਗ, 5 ਦੀ ਮੌਤ, 41 ਲਾਪਤਾ
Indonesia Madura island : ਇੰਡੋਨੇਸ਼ੀਆ ਦੇ ਮਦੁਰਾ ਟਾਪੂ ਨੇੜੇ ਯਾਤਰੀ ਜਹਾਜ਼ ਨੂੰ ਲੱਗੀ ਅੱਗ, 5 ਦੀ ਮੌਤ, 41 ਲਾਪਤਾ
Student in Canada: ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦਾ ਬੁਰਾ ਹਾਲ, ਰੋਂਦੇ ਹੋਏ ਬੋਲੇ- ਜ਼ਮੀਨ ਵੇਚ ਕੇ ਭੇਜਿਆ, ਇੱਥੇ ਵਰਕ ਪਰਮਿਟ ਨਹੀਂ ਦੇ ਰਹੇ, ਘਰ ਆਟਾ ਵੀ ਨਹੀਂ, ਭੁੱਖੇ...
ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦਾ ਬੁਰਾ ਹਾਲ, ਰੋਂਦੇ ਹੋਏ ਬੋਲੇ- ਜ਼ਮੀਨ ਵੇਚ ਕੇ ਭੇਜਿਆ, ਇੱਥੇ ਵਰਕ ਪਰਮਿਟ ਨਹੀਂ ਦੇ ਰਹੇ, ਘਰ ਆਟਾ ਵੀ ਨਹੀਂ, ਭੁੱਖੇ...
Plane Crash: ਜਹਾਜ਼ ਅਚਾਨਕ ਹੋਇਆ ਕ੍ਰੈਸ਼! ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ; 13 ਦੀ ਦਰਦਨਾਕ ਮੌਤ...
Plane Crash: ਜਹਾਜ਼ ਅਚਾਨਕ ਹੋਇਆ ਕ੍ਰੈਸ਼! ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ; 13 ਦੀ ਦਰਦਨਾਕ ਮੌਤ...
Big Blast: ਵੱਡੀ ਖਬਰ, ਰੈਸਟੋਰੈਂਟ ਨੇੜੇ ਜ਼ਬਰਦਸਤ ਬੰਬ ਧਮਾਕੇ ਨਾਲ ਕੰਬੇ ਲੋਕ, 3 ਦੀ ਮੌਤ, 21 ਜ਼ਖਮੀ; ਪ੍ਰਸ਼ਾਸਨ 'ਚ ਮੱਚੀ ਤਰਥੱਲੀ...
ਵੱਡੀ ਖਬਰ, ਰੈਸਟੋਰੈਂਟ ਨੇੜੇ ਜ਼ਬਰਦਸਤ ਬੰਬ ਧਮਾਕੇ ਨਾਲ ਕੰਬੇ ਲੋਕ, 3 ਦੀ ਮੌਤ, 21 ਜ਼ਖਮੀ; ਪ੍ਰਸ਼ਾਸਨ 'ਚ ਮੱਚੀ ਤਰਥੱਲੀ...

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ
'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ
Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ
Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ
Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ
Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ
Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 
Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 
Bank Holiday : 3 ਅਗਸਤ ਤੋਂ 9 ਅਗਸਤ ਤੱਕ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਵੇਖੋ ਪੂਰੀ ਛੁੱਟੀਆਂ ਦੀ ਸੂਚੀ
Bank Holiday : 3 ਅਗਸਤ ਤੋਂ 9 ਅਗਸਤ ਤੱਕ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਵੇਖੋ ਪੂਰੀ ਛੁੱਟੀਆਂ ਦੀ ਸੂਚੀ
Big News: ਵੱਡੀ ਵਾਰਦਾਤ, ਸਾਬਕਾ ਸਰਪੰਚ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਸੇਵਾਮੁਕਤ ਫੌਜੀ ਨੇ 6 ਰਾਊਂਡ ਫਾਇਰ ਕੀਤੇ; ਪੁਲਿਸ ਨੇ ਘਰੋਂ...
ਵੱਡੀ ਵਾਰਦਾਤ, ਸਾਬਕਾ ਸਰਪੰਚ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਸੇਵਾਮੁਕਤ ਫੌਜੀ ਨੇ 6 ਰਾਊਂਡ ਫਾਇਰ ਕੀਤੇ; ਪੁਲਿਸ ਨੇ ਘਰੋਂ...
Big News : ਸਾਬਕਾ ਮੰਤਰੀ ਅਤੇ ਉਸ ਦੇ ਪਤੀ ਨੂੰ 7-7 ਸਾਲ ਦੀ ਸਜ਼ਾ, ਅਦਾਲਤ ਦਾ ਵੱਡਾ ਫ਼ੈਸਲਾ
Big News : ਸਾਬਕਾ ਮੰਤਰੀ ਅਤੇ ਉਸ ਦੇ ਪਤੀ ਨੂੰ 7-7 ਸਾਲ ਦੀ ਸਜ਼ਾ, ਅਦਾਲਤ ਦਾ ਵੱਡਾ ਫ਼ੈਸਲਾ
Amritsar ਚ 22 ਕਰੋੜ ਦੀ ਹੈਰੋਇਨ ਸਮੇਤ ਤਸਕਰ ਇੱਕ ਗ੍ਰਿਫ਼ਤਾਰ,  ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ
Amritsar ਚ 22 ਕਰੋੜ ਦੀ ਹੈਰੋਇਨ ਸਮੇਤ ਤਸਕਰ ਇੱਕ ਗ੍ਰਿਫ਼ਤਾਰ,  ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ
Embed widget