ਨਵੀਂ ਦਿੱਲੀ: ਅਮਰੀਕਾ ਦੇ ਕੋਲੋਰੈਡੋ ਸ਼ਹਿਰ ਦੇ ਵਾਲਮਾਰਟ ਸਟੋਰ ਵਿੱਚ ਫਾਇਰਿੰਗ ਹੋਈ ਹੈ। ਇਸ ਹਮਲੇ ਵਿੱਚ ਦੋ ਲੋਕ ਮਾਰੇ ਜਾਣ ਦੀ ਖ਼ਬਰ ਹੈ। ਅਮਰੀਕਾ ਵਿੱਚ ਚੌਵੀ ਘੰਟਿਆਂ ਦਰਮਿਆਨ ਇਹ ਦੂਜਾ ਹਮਲਾ ਹੈ। ਇਨ੍ਹਾਂ ਘਟਨਾਵਾਂ ਨੇ ਅਮਰੀਕੀ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ।
ਅਮਰੀਕੀ ਸਮੇਂ ਮੁਤਾਬਕ ਇਹ ਹਮਲਾ ਸ਼ਾਮ ਤਕਰੀਬਨ 6.30 ਵਜੇ ਹੋਇਆ ਹੈ। ਪੁਲਿਸ ਨੇ ਸਟੋਰ ਖਾਲੀ ਕਰਵਾ ਲਿਆ ਹੈ। ਫਿਲਹਾਲ ਇਲਾਕੇ ਵਿੱਚ ਲੋਕਾਂ ਦੇ ਜਾਣ 'ਤੇ ਰੋਕ ਲਾ ਦਿੱਤੀ ਗਈ ਹੈ। ਪੁਲਿਸ ਘਟਨਾ ਦੀ ਜਾਂਚ ਵਿੱਚ ਜੁਟੀ ਹੈ। ਅਜੇ ਤੱਕ ਹਮਲੇ ਨੂੰ ਲੈ ਕੇ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਚੌਵੀ ਘੰਟਿਆਂ ਦਰਮਿਆਨ ਅਮਰੀਕਾ ਵਿੱਚ ਇਹ ਦੂਜੀ ਘਟਨਾ ਹੈ।
ਕੱਲ੍ਹ ਮੈਨਹਟਨ ਸ਼ਹਿਰ ਵਿੱਚ ਇੱਕ ਸ਼ਖ਼ਸ ਨੇ ਰਾਹਗੀਰਾਂ 'ਤੇ ਟਰੱਕ ਚੜ੍ਹਾ ਦਿੱਤਾ ਸੀ। ਇਸ ਹਮਲੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਤੇ 12 ਜ਼ਖ਼ਮੀ ਹੋ ਗਏ ਸੀ। ਹਮਲੇ ਤੋਂ ਪਹਿਲਾਂ ਅੱਤਵਾਦੀ ਨੇ ਅੱਲ੍ਹਾ ਹੂ ਅਕਬਰ ਦਾ ਨਾਅਰਾ ਲਾਇਆ ਸੀ। ਪੂਰੀ ਦੁਨੀਆ ਵਿੱਚ ਇਸ ਘਟਨਾ ਦੀ ਨਿੰਦਾ ਹੋ ਰਹੀ ਹੈ।