ਪੜਚੋਲ ਕਰੋ
Advertisement
ਪਾਕਿ ’ਚ ਮੰਦਰ ਬਣਾਇਆ ਨਿਸ਼ਾਨਾ, ਤੋੜ-ਭੰਨ੍ਹ ਮਗਰੋਂ ਮੂਰਤੀਆਂ ਤੇ ਗ੍ਰੰਥ ਸਾੜੇ
ਇਸਲਾਮਾਬਾਦ: ਸਿੰਧ ਸੂਬੇ ਵਿੱਚ ਹਿੰਦੂ ਮੰਦਰ ’ਤੇ ਹਮਲਾ ਕੀਤਾ ਗਿਆ। ਮੰਦਰ ਦੀ ਕਾਫੀ ਭੰਨ੍ਹ-ਤੋੜ ਕੀਤੀ ਗਈ। ਹਮਲਾਵਰਾਂ ਨੇ ਧਾਰਮਿਕ ਗ੍ਰੰਥ ਤੇ ਮੂਰਤੀਆਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਮੁਲਕ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੋਸ਼ੀਆਂ ਖ਼ਿਲਾਫ਼ ਜਲਦ ਤੋਂ ਜਲਦ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਘਟਨਾ ਪਿਛਲੇ ਹਫਤੇ ਕੁੰਭ ਵਿੱਚ ਵਾਪਰੀ। ਇਹ ਜ਼ਿਲ੍ਹਾ ਖੈਰਪੁਰ ਦਾ ਹਿੱਸਾ ਹੈ। ਹਮਲਾਵਰ ਘਟਨਾ ਬਾਅਦ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਸਬੰਧੀ ਪੀਐਮ ਇਮਰਾਨ ਖ਼ਾਨ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਕੁਰਾਨ ਤੋਂ ਮਿਲੀ ਸਿੱਖਿਆ ਦੇ ਖ਼ਿਲਾਫ਼ ਹੈ। ਘਟਨਾ ਬਾਅਦ ਹਿੰਦੂ ਤਬਕੇ ਦੇ ਲੋਕਾਂ ਨੇ ਪੁਲਿਸ ਨੂੰ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਹੈ।
ਦੱਸਿਆ ਜਾਂਦਾ ਹੈ ਕਿ ਮੰਦਰ ਦਾ ਕੋਈ ਰਖਵਾਲਾ ਨਹੀਂ ਸੀ। ਸ਼ਰਧਾਲੂਆਂ ਨੂੰ ਲੱਗਦਾ ਸੀ ਕਿ ਮੰਦਰ ਇੰਨਾ ਸੁਰੱਖਿਅਤ ਹੈ ਕਿ ਇਸ ਨੂੰ ਕਿਸੇ ਰਖਵਾਲੇ ਦੀ ਦਰਕਾਰ ਨਹੀਂ। ਘਟਨਾ ਬਾਅਦ ਹਿੰਦੂਆਂ ਨੇ ਸ਼ਹਿਰ ਵਿੱਚ ਵਿਰੋਧ ਪ੍ਰਦਰਸ਼ਨ ਵੀ ਕੀਤਾ। ਹਿੰਦੂ ਮੰਦਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਟਾਸਕ ਫੋਰਸ ਦੀ ਮੰਗ ਕੀਤੀ ਜਾ ਰਹੀ ਹੈ।The govt of Sindh must take swift and decisive action against the perpetrators. This is against the teachings of the Quran. pic.twitter.com/aNr9uAkyTk
— Imran Khan (@ImranKhanPTI) February 5, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਆਟੋ
ਕਾਰੋਬਾਰ
ਮਨੋਰੰਜਨ
Advertisement