ਮੈਕਸਿਕੋ: ਹੋਂਡੂਰਾਸ ਤੋਂ ਹਜ਼ਾਰਾਂ ਸ਼ਰਨਾਰਥੀਆਂ ਨੇ ਅਮਰੀਕਾ ਵੱਲ ਵਧਦੇ ਹੋਏ ਐਤਵਾਰ ਨੂੰ ਨਦੀ ਪਾਰ ਕੀਤੀ ਤੇ ਹੁਣ ਉਹ ਮੈਕਸੀਕੋ ਪਹੁੰਚ ਚੁੱਕੇ ਹਨ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਫੌਜ ਨੂੰ ਰੋਕਣ ਲਈ ਤਿਆਰੀ ਕੱਸ ਲਈ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਸ਼ਰਨਾਰਥੀਆਂ ਨੂੰ ਅਮਰੀਕਾ ਵੱਲ ਜਾਣ ਤੋਂ ਰੋਕਣ ਲਈ ਸਾਰੇ ਯਤਨਾਂ ਕੀਤੇ ਜਾ ਰਹੇ ਹਨ।

ਮੈਕਸੀਕੋ ਪ੍ਰਸ਼ਾਸਨ ਇਸ ਕਾਫ਼ਲੇ ਨੂੰ ਆਪਣੇ ਦੇਸ਼ ਤੇ ਗੁਆਟੇਮਾਲਾ ਵਿਚਕਾਰ ਸਰਹੱਦ 'ਤੇ ਬਣੇ ਇੱਕ ਪੁਲ 'ਤੇ ਰੋਕਣ ਤੋਂ ਤਾਂ ਕਾਮਯਾਬ ਹੋ ਗਿਆ ਸੀ, ਪਰ ਬਾਅਦ ਵਿੱਚ ਕਈ ਸ਼ਰਨਾਰਥੀ ਨਦੀ ਦੇ ਰਸਤੇ ਰਾਹੀਂ ਕੰਮ ਚਲਾਊ ਕਿਸ਼ਤੀਆਂ ਜ਼ਰੀਏ ਮੈਕੀਸਕੋ ਪਹੁੰਚ ਗਏ ਹਨ। ਕਾਫਲੇ ਵਿੱਚ ਕਰੀਬ ਤਿੰਨ ਹਜ਼ਾਰ ਲੋਕ ਸ਼ਾਮਲ ਹਨ। ਇਨ੍ਹਾਂ ਵਿੱਚੋਂ ਤਕਰੀਬਨ ਇੱਕ ਹਜ਼ਾਰ ਮਹਿਲਾਵਾਂ ਤੇ ਬੱਚੇ ਸ਼ਾਲਮ ਹਨ ਜੋ ਗੈਰ ਕਾਨੂੰਨੀ ਢੰਗ ਨਾਲ ਗੁਆਟੇਮਾਲਾ ਜ਼ਰੀਏ ਮੈਕਸਿਕੋ ਵਿੱਚ ਪ੍ਰਵੇਸ਼ ਕਰਨ ਦੀ ਉਮੀਦ ਨਾਲ ਸਰਹੱਦ ’ਤੇ ਸਥਿਤ ਪੁਲ਼ ’ਤੇ ਫਸੇ ਹੋਏ ਹਨ।

ਟਰੰਪ ਨੇ ਕੀਤਾ ਟਵੀਟ 

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਗੈਰ ਕਾਨੂੰਨੀ ਢੰਗ ਨਾਲ ਆਉਣ ਵਾਲਿਆਂ ਨੂੰ ਸਾਡੀ ਦੱਖਣੀ ਸਰਹੱਦ ਪਾਰ ਕਰਨ ਤੋਂ ਰੋਕਣ ਲਈ ਸਾਰੇ ਯਤਨ ਕੀਤੇ ਗਏ ਹਨ। ਪਹਿਲਾਂ ਲੋਕਾਂ ਨੂੰ ਮੈਕਸੀਕੋ ਵਿੱਚ ਸ਼ਰਨ ਲੈਣ ਲਈ ਅਰਜ਼ੀ ਦੇਣੀ ਪਵੇਗੀ ਤੇ ਜੇ ਉਹ ਅਜਿਹਾ ਕਰਨ ਵਿੱਚ ਅਸਫਲ ਰਹੇ ਤਾਂ ਅਮਰੀਕਾ ਉਨ੍ਹਾਂ ਨੂੰ ਵਾਪਸ ਭੇਜ ਦੇਵੇਗਾ।