ਪੜਚੋਲ ਕਰੋ
Advertisement
ਹਾਂਗ ਕਾਂਗ ਨੇ ਏਅਰ ਇੰਡੀਆ ਦੀ ਉਡਾਣ 'ਤੇ ਦੋ ਹਫਤਿਆਂ ਲਗਾਈ ਪਾਬੰਦੀ
Hong Kong Bans Air India: ਖ਼ਬਰ ਆਈ ਹੈ ਕਿ ਹਾਂਗ ਕਾਂਗ ਨੇ ਭਾਰਤ ਤੋਂ ਆਉਣ ਵਾਲੀ ਏਅਰ ਇੰਡੀਆ 'ਤੇ ਦੋ ਹਫਤਿਆਂ ਲਈ ਰੋਕ ਲਗਾ ਦਿੱਤੀ ਹੈ ਕਿਉਂਕਿ ਏਅਰ ਇੰਡੀਆ ਇੱਕੋ ਸਮੇਂ ਬਹੁਤ ਸਾਰੇ ਕੋਰੋਨਾ ਮਰੀਜ਼ਾਂ ਨੂੰ ਲੈ ਕੇ ਗਿਆ।
ਨਵੀਂ ਦਿੱਲੀ: ਦਿੱਲੀ ਤੋਂ ਹਾਂਗ ਕਾਂਗ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ 'ਤੇ ਹਾਂਗ ਕਾਂਗ ਨੇ ਦੋ ਹਫ਼ਤਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਕਰਕੇ ਏਅਰ ਇੰਡੀਆ ਦੀ ਉਡਾਣ ਸੋਮਵਾਰ ਨੂੰ ਹਾਂਗਕਾਂਗ ਨਹੀਂ ਜਾ ਸਕੀ।
ਮੀਡੀਆ ਰਿਪੋਰਟਾਂ ਦੀ ਮਨਿਏ ਤਾਂ ਹਾਂਗ ਕਾਂਗ ਤੋਂ ਦਿੱਲੀ ਲਈ ਉਡਾਣਾਂ ਵੀ ਵਾਪਸ ਨਹੀਂ ਪਰਤੀਆਂ। ਦਰਅਸਲ, 14 ਅਗਸਤ ਨੂੰ ਏਅਰ ਇੰਡੀਆ ਦੀ ਫਲਾਈਟ ਨੇ ਦਿੱਲੀ ਤੋਂ ਹਾਂਗ ਕਾਂਗ ਲਈ ਉਡਾਣ ਭਰੀ ਸੀ ਜਿਸ ਵਿਚ 11 ਕੋਰੋਨਾਵਾਇਰਸ ਸੰਕਰਮਿਤ ਮਾਮਲੇ ਸਾਹਮਣੇ ਆਏ ਸੀ। ਇੰਨੇ ਕੇਸ ਇਕੱਠੇ ਹੋਣ ਤੋਂ ਬਾਅਦ, ਚੀਨੀ ਸਰਕਾਰ ਨੇ ਏਅਰ ਇੰਡੀਆ ਦੀਆਂ ਦਿੱਲੀ ਤੋਂ ਹਾਂਗ ਕਾਂਗ ਲਈ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ।
ਦੱਸ ਦੇਈਏ ਕਿ ਚੀਨੀ ਸਰਕਾਰ ਦੀ ਇਸ ਪਾਬੰਦੀ ਕਾਰਨ ਭਾਰਤ ਵਿਚ ਫਸੇ ਹਜ਼ਾਰਾਂ ਹਾਂਗ ਕਾਂਗ ਦੇ ਯਾਤਰੀਆਂ ਨੂੰ ਮੁਸੀਬਤ ਵਿਚ ਪਾ ਦਿੱਤਾ ਹੈ। ਯਾਤਰੀਆਂ ਤੋਂ ਪ੍ਰੇਸ਼ਾਨ ਹੋਣ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕੀਤੀ ਅਤੇ ਫਲਾਈਟ ਦੇ ਮੁੜ ਕਾਰਜਕ੍ਰਮ ਬਾਰੇ ਪੁੱਛਿਆ, ਜਿਸ ਤੋਂ ਬਾਅਦ ਏਅਰ ਇੰਡੀਆ ਨੇ ਵੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ।
ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਹਾਂਗ ਕਾਂਗ ਦੇ ਅਧਿਕਾਰੀਆਂ ਵੱਲੋਂ ਰੋਕਣ ਕਾਰਨ ਉਡਾਣ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਇਸ ਬਾਰੇ ਹੋਰ ਜਾਣਕਾਰੀ ਜਲਦੀ ਦਿੱਤੀ ਜਾਵੇਗੀ। ਉਦੋਂ ਤੱਕ ਏਅਰ ਇੰਡੀਆ ਕਸਟਨਰ ਕੇਅਰ ਨਾਲ ਸੰਪਰਕ ਕਰੋ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904#FlyAI : #ImportantUpdate Due to restrictions imposed by Hong Kong Authorities, AI 310/315, Delhi - Hong Kong - Delhi of 18th August 2020 stands postponed. Next update in this regard will be intimated soon. Passengers may please contact Air India Customer Care for assistance.
— Air India (@airindiain) August 17, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement