ਪੜਚੋਲ ਕਰੋ
ਮਾਂ ਦੀ ਸੈਲਫੀ ਨੇ ਬੇਟੇ ਨੂੰ ਜੇਲ੍ਹ ਦੀ ਹਵਾ ਖਾਣ ਤੋਂ ਬਚਾਇਆ

ਵਾਂਸ਼ਿੰਗਟਨ: ਤੁਸੀਂ ਸੈਲਫੀ ਲੈਂਦੇ ਹੋਏ ਲੋਕਾਂ ਦੀ ਜਾਨ ਜਾਣ ਦੀਆਂ ਤਾਂ ਬਥੇਰੀਆਂ ਖ਼ਬਰਾਂ ਪੜ੍ਹੀਆ ਹੋਣਗੀਆਂ ਪਰ ਹੁਣ ਜੋ ਖ਼ਬਰ ਸਾਹਮਣੇ ਆਈ ਹੈ, ਉਹ ਕੁਝ ਵੱਖਰੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਸੈਲਫੀ ਕਰਕੇ ਇੱਕ ਵਿਅਕਤੀ 99 ਸਾਲਾਂ ਤਕ ਜੇਲ੍ਹ ਦੀ ਸਜ਼ਾ ਤੋਂ ਬਚ ਗਿਆ। ਅਮਰੀਕਾ ਦੇ ਇਸ ਮਾਮਲੇ ‘ਚ ਕ੍ਰਿਸਟੋਫਰ ਪ੍ਰੇਕੋਪਿਆ ਦੀ ਪ੍ਰੇਮਿਕਾ ਨੇ ਉਸ ‘ਤੇ ਕੁਝ ਇਲਜ਼ਾਮ ਲਾਇਆ ਸੀ, ਜਿਸ ਕਰਕੇ ਕ੍ਰਿਸਟੋਫਰ ਨੂੰ 99 ਸਾਲਾਂ ਦੀ ਜੇਲ੍ਹ ਹੋ ਸਕਦੀ ਸੀ ਪਰ ਉਸ ਦੀ ਮਾਂ ਨਾਲ ਲਈ ਸੈਲਫੀ ਨੇ ਉਸ ਨੂੰ ਇਸ ਸਜ਼ਾ ਤੋਂ ਬਚਾ ਲਿਆ।
ਕ੍ਰਿਸਟੋਫਰ ਪ੍ਰੇਕੋਪਿਆ ਦੀ ਪ੍ਰੇਮਿਕਾ ਨੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਸੀ ਕਿ ਉਸ ਨੇ 20 ਸਤੰਬਰ, 2017 ਨੂੰ ਉਸ ਦੇ ਘਰ ਘੁਸਪੈਠ ਕੀਤੀ ਸੀ। ਇਸ ਇਲਜ਼ਾਮ ‘ਚ ਅੱਗੇ ਉਸ ਨੇ ਕਿਹਾ ਕਿ ਪ੍ਰੇਕੋਪਿਆ ਨੇ ਉਸ ਦੀ ਗਰਦਨ ‘ਤੇ ਬਾਕਸ ਕਟਰ ਦਾ ਵਰਤੋਂ ਨਾਲ ਐਕਸ ਦਾ ਨਿਸ਼ਾਨ ਬਣਾ ਦਿੱਤਾ। ਪ੍ਰੇਕੋਪਿਆ ਦੀ ਕਿਸਮਤ ਚੰਗੀ ਸੀ ਕਿ ਉਸ ਦੀ ਮਾਂ ਨੇ ਇਸੇ ਤਾਰੀਖ ਨੂੰ ਇੱਕ ਸੈਲਫੀ ਕਲਿਕ ਕੀਤੀ ਸੀ। ਇਸ ‘ਚ ਉਹ ਉਨ੍ਹਾਂ ਨਾਲ ਹੋਟਲ ‘ਚ ਨਜ਼ਰ ਆ ਰਿਹਾ ਹੈ ਜੋ ਇਲਜ਼ਾਮ ਲਾਉਣ ਵਾਲੀ ਪ੍ਰੇਮਿਕਾ ਦੇ ਘਰ ਤੋਂ 70 ਕਿਲੋਮੀਟਰ ਦੂਰ ਹੈ। ਇਸ ਸੈਲਫੀ ਕਰਕੇ ਹੀ ਪ੍ਰੇਕੋਪਿਆ 99 ਸਾਲ ਦੀ ਜੇਲ੍ਹ ਦੀ ਸਜ਼ਾ ਤੋਂ ਬਚ ਗਿਆ।
ਕ੍ਰਿਸਟੋਫਰ ਪ੍ਰੇਕੋਪਿਆ ਦੀ ਪ੍ਰੇਮਿਕਾ ਨੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਸੀ ਕਿ ਉਸ ਨੇ 20 ਸਤੰਬਰ, 2017 ਨੂੰ ਉਸ ਦੇ ਘਰ ਘੁਸਪੈਠ ਕੀਤੀ ਸੀ। ਇਸ ਇਲਜ਼ਾਮ ‘ਚ ਅੱਗੇ ਉਸ ਨੇ ਕਿਹਾ ਕਿ ਪ੍ਰੇਕੋਪਿਆ ਨੇ ਉਸ ਦੀ ਗਰਦਨ ‘ਤੇ ਬਾਕਸ ਕਟਰ ਦਾ ਵਰਤੋਂ ਨਾਲ ਐਕਸ ਦਾ ਨਿਸ਼ਾਨ ਬਣਾ ਦਿੱਤਾ। ਪ੍ਰੇਕੋਪਿਆ ਦੀ ਕਿਸਮਤ ਚੰਗੀ ਸੀ ਕਿ ਉਸ ਦੀ ਮਾਂ ਨੇ ਇਸੇ ਤਾਰੀਖ ਨੂੰ ਇੱਕ ਸੈਲਫੀ ਕਲਿਕ ਕੀਤੀ ਸੀ। ਇਸ ‘ਚ ਉਹ ਉਨ੍ਹਾਂ ਨਾਲ ਹੋਟਲ ‘ਚ ਨਜ਼ਰ ਆ ਰਿਹਾ ਹੈ ਜੋ ਇਲਜ਼ਾਮ ਲਾਉਣ ਵਾਲੀ ਪ੍ਰੇਮਿਕਾ ਦੇ ਘਰ ਤੋਂ 70 ਕਿਲੋਮੀਟਰ ਦੂਰ ਹੈ। ਇਸ ਸੈਲਫੀ ਕਰਕੇ ਹੀ ਪ੍ਰੇਕੋਪਿਆ 99 ਸਾਲ ਦੀ ਜੇਲ੍ਹ ਦੀ ਸਜ਼ਾ ਤੋਂ ਬਚ ਗਿਆ। ਹੋਰ ਪੜ੍ਹੋ























