Houthi Ship Hijacking Video: ਲਾਲ ਸਾਗਰ 'ਚ ਸੋਮਵਾਰ ਨੂੰ ਇਕ ਕਾਰਗੋ ਜਹਾਜ਼ "Galaxy Leader" ਨੂੰ ਅਗਵਾ ਕਰਨ ਦੀ ਘਟਨਾ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਹਥਿਆਰਬੰਦ ਹੁੱਤੀ ਬਾਗੀ ਹੈਲੀਕਾਪਟਰ ਦੀ ਮਦਦ ਨਾਲ ਇਸ ਜਹਾਜ਼ 'ਤੇ ਕਬਜ਼ਾ ਕਰ ਰਹੇ ਹਨ। ਇਸ ਘਟਨਾ ਦੇ ਵਿਸ਼ਵ ਮੰਚ 'ਤੇ ਆਉਣ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਦੁਨੀਆ ਦੇ ਕਈ ਦੇਸ਼ਾਂ 'ਚ ਤਣਾਅ ਵਧ ਗਿਆ ਹੈ, ਕਿਉਂਕਿ ਜਹਾਜ਼ 'ਚ ਵੱਖ-ਵੱਖ ਦੇਸ਼ਾਂ ਦੇ 52 ਲੋਕ ਸਵਾਰ ਦੱਸੇ ਜਾਂਦੇ ਹਨ। ਯਮਨ ਦੇ ਈਰਾਨ ਸਮਰਥਿਤ ਹੁੱਤੀ ਬਾਗੀਆਂ ਨੇ ਖੁਦ ਸੋਮਵਾਰ ਨੂੰ ਇਹ ਵੀਡੀਓ ਜਾਰੀ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਲਾਲ ਸਾਗਰ ਵਿੱਚ ਇੱਕ ਮਾਲਵਾਹਕ ਜਹਾਜ਼ ਨੂੰ ਅਗਵਾ ਕਰਨ ਦੀ ਘਟਨਾ ਸਾਹਮਣੇ ਆਈ ਸੀ। ਪਹਿਲਾਂ ਇਹ ਜਹਾਜ਼ ਇਕ ਇਜ਼ਰਾਈਲੀ ਫਰਮ ਦੀ ਮਲਕੀਅਤ ਦੱਸਿਆ ਜਾ ਰਿਹਾ ਸੀ, ਪਰ ਬਾਅਦ ਵਿਚ ਇਜ਼ਰਾਈਲੀ ਫੌਜ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਅਤੇ ਦੱਸਿਆ ਕਿ ਇਹ ਉਨ੍ਹਾਂ ਦੇ ਦੇਸ਼ ਦਾ ਜਹਾਜ਼ ਨਹੀਂ ਹੈ ਅਤੇ ਇਸ ਜਹਾਜ਼ 'ਤੇ ਸਵਾਰ ਕੋਈ ਵੀ ਵਿਅਕਤੀ ਉਨ੍ਹਾਂ ਦੇ ਦੇਸ਼ ਦਾ ਨਾਗਰਿਕ ਨਹੀਂ ਹੈ। ਹਾਲਾਂਕਿ ਇਸ ਘਟਨਾ ਨੂੰ ਉਸ ਸੰਗਠਨ ਨੇ ਅੰਜਾਮ ਦਿੱਤਾ ਹੈ ਜੋ ਇਸਰਾਈਲੀ ਫੌਜ ਅਤੇ ਹਮਾਸ ਦੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਸੰਘਰਸ਼ ਦੇ ਵਿਚਕਾਰ ਇਸ ਜੰਗ 'ਚ ਹਮਾਸ ਦੇ ਨਾਲ ਖੜੀ ਹੈ।
ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਹੁੱਤੀ ਬਾਗੀ ਇੱਕ ਹੈਲੀਕਾਪਟਰ 'ਤੇ ਆਏ ਸਨ ਜੋ ਜਹਾਜ਼ ਦੇ ਡੈੱਕ 'ਤੇ ਉਤਰਿਆ, ਜਿੱਥੇ ਕੋਈ ਵੀ ਨਹੀਂ ਸੀ। ਫਿਰ ਉਹ ਵ੍ਹੀਲਹਾਊਸ ਅਤੇ ਕੰਟਰੋਲ ਸੈਂਟਰ ਉੱਤੇ ਕਬਜ਼ਾ ਕਰਦੇ ਹੋਏ ਗੋਲੀਆਂ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ। ਜਦੋਂ ਜਹਾਜ਼ ਉੱਤੇ ਕਬਜ਼ਾ ਕਰਨ ਤੋਂ ਬਾਅਦ ਉਹ ਨਾਅਰੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।