ਪੜਚੋਲ ਕਰੋ

ਬੱਚਿਆਂ ਨੂੰ ਵਿਦੇਸ਼ਾਂ 'ਚ ਸੈੱਟ ਕਰਨ ਦਾ ਨਵਾਂ ਜੁਗਾੜ, ਇੰਝ ਖੁੱਲ੍ਹੀਆਂ ਸਾਰੀਆਂ ਕੜੀਆਂ

ਵਿਦੇਸ਼ਾਂ ਵਿੱਚ ਸੈੱਟ ਹੋਣ ਲਈ ਲੋਕ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। ਏਜੰਟਾਂ ਨੂੰ ਲੱਖਾਂ ਰੁਪਏ ਦੇ ਕੇ ਜਾਨ ਜ਼ੋਖਮ ਵਿੱਚ ਪਾਉਣ ਦੀਆਂ ਰਿਪੋਰਟਾਂ ਤਾਂ ਅਕਸਰ ਸਾਹਮਣੇ ਆਉਂਦੀ ਹਨ ਪਰ ਤਾਜ਼ਾ ਮਾਮਲਾ ਹੋਸ਼ ਉਡਾ ਦੇਣ ਵਾਲਾ ਹੈ। ਮੁੰਬਈ ਤੋਂ ਗ੍ਰਿਫਤਾਰ ਮਨੁੱਖੀ ਤਸਕਰੀ ਕਰਨ ਵਾਲੇ ਗਰੋਹ ਨੇ ਖੁਲਾਸਾ ਕੀਤਾ ਹੈ ਕਿ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਸੈੱਟ ਕਰਨ ਲਈ ਮਾਪੇ ਆਪਣੇ ਜ਼ਿਗਰ ਦੇ ਟੁਕੜਿਆਂ ਨੂੰ ਵੀ ਸਾਲਾਂਬੱਧੀ ਅੱਖੋਂ ਓਹਲੇ ਰੱਖਣ ਲਈ ਤਿਆਰ ਹਨ।

ਚੰਡੀਗੜ੍ਹ: ਵਿਦੇਸ਼ਾਂ ਵਿੱਚ ਸੈੱਟ ਹੋਣ ਲਈ ਲੋਕ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। ਏਜੰਟਾਂ ਨੂੰ ਲੱਖਾਂ ਰੁਪਏ ਦੇ ਕੇ ਜਾਨ ਜ਼ੋਖਮ ਵਿੱਚ ਪਾਉਣ ਦੀਆਂ ਰਿਪੋਰਟਾਂ ਤਾਂ ਅਕਸਰ ਸਾਹਮਣੇ ਆਉਂਦੀ ਹਨ ਪਰ ਤਾਜ਼ਾ ਮਾਮਲਾ ਹੋਸ਼ ਉਡਾ ਦੇਣ ਵਾਲਾ ਹੈ। ਮੁੰਬਈ ਤੋਂ ਗ੍ਰਿਫਤਾਰ ਮਨੁੱਖੀ ਤਸਕਰੀ ਕਰਨ ਵਾਲੇ ਗਰੋਹ ਨੇ ਖੁਲਾਸਾ ਕੀਤਾ ਹੈ ਕਿ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਸੈੱਟ ਕਰਨ ਲਈ ਮਾਪੇ ਆਪਣੇ ਜ਼ਿਗਰ ਦੇ ਟੁਕੜਿਆਂ ਨੂੰ ਵੀ ਸਾਲਾਂਬੱਧੀ ਅੱਖੋਂ ਓਹਲੇ ਰੱਖਣ ਲਈ ਤਿਆਰ ਹਨ। ਦਰਅਸਲ ਮੁੰਬਈ ਪੁਲਿਸ ਨੇ ਪਿਛਲੇ ਦਿਨੀਂ ਸ਼ਹਿਰ ਦੇ ਟਰਾਂਸਪੋਰਟਰ ਨੂੰ ਪੰਜਾਬ ਦੇ ਬੱਚਿਆਂ ਦੀ ਤਸਕਰੀ ਦੇ ਇਲਜ਼ਾਮ ਤਹਿਤ ਕਾਬੂ ਕੀਤਾ ਹੈ। ਇਸ ਗਰੋਹ ਵੱਲੋਂ ਕੀਤੇ ਖੁਲਾਸੇ ਹੋਸ਼ ਉਡਾ ਦੇਣ ਵਾਲੇ ਹਨ। ਪੁਲਿਸ ਮੁਤਾਬਕ ਗ੍ਰਿਫਤਾਰ ਕਾਰੋਬਾਰੀ ਪੰਜਾਬ ਵਿੱਚੋਂ ਮਨੁੱਖੀ ਤਸਕਰੀ ਕਰਨ ਵਾਲੇ ਗਰੋਹ ਤੇ ਯੂਰਪ ਵਿੱਚ ਏਜੰਟਾਂ ਵਿਚਾਲੇ ਕੜੀ ਦਾ ਕੰਮ ਕਰਦਾ ਸੀ। ਉਸ ਵੱਲੋਂ ਪੰਜਾਬ ’ਚੋਂ ਬੱਚਿਆਂ ਨੂੰ ਗੈਰਕਾਨੂੰਨੀ ਢੰਗ ਨਾਲ ਫਰਾਂਸ ਭੇਜਣ ਵਿੱਚ ਮਦਦ ਕੀਤੀ ਜਾਂਦੀ ਸੀ। ਪੁਲਿਸ ਮੁਤਾਬਕ ਤਸਕਰਾਂ ਵੱਲੋਂ ਫਰਾਂਸ ਦੇ ਕਾਨੂੰਨ ਦੀਆਂ ਊਣਤਾਈਆਂ ਦਾ ਫਾਇਦਾ ਉਠਾਇਆ ਜਾਂਦਾ ਸੀ। ਪਹਿਲਾਂ ਬੱਚਿਆਂ ਨੂੰ ਗੈਰਕਾਨੂੰਨੀ ਢੰਗ ਨਾਲ ਫਰਾਂਸ ਲਿਜਾਇਆ ਜਾਂਦਾ ਸੀ। ਜਦੋਂ ਬੱਚਾ 18 ਵਰ੍ਹਿਆਂ ਦਾ ਹੋ ਜਾਂਦਾ ਸੀ ਤਾਂ ਉਹ ਸਥਾਨਕ ਕਾਨੂੰਨਾਂ ਤਹਿਤ ਫਰਾਂਸ ਦੀ ਨਾਗਰਕਿਤਾ ਲਈ ਅਪਲਾਈ ਕਰ ਦਿੰਦੇ ਸਨ। ਇਸ ਗਰੋਹ ਦੇ ਕੰਮ ਕਰਨ ਦੇ ਢੰਗ ਬਾਰੇ ਦੱਸਦਿਆਂ ਮੁੰਬਈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚਿਆਂ ਨੂੰ ਬੋਸਨੀਆ ਹਰਜ਼ੋਗੈਵਿਨਾ ਰਾਹੀਂ ਫਰਾਂਸ ਲਿਜਾਇਆ ਜਾਂਦਾ ਸੀ, ਜਿੱਥੇ ਉਨ੍ਹਾਂ ਦੇ ਪਾਸਪੋਰਟ ਤੇ ਸ਼ਨਾਖ਼ਤ ਦੇ ਕਾਗਜ਼ ਨਸ਼ਟ ਕਰ ਦਿੱਤੇ ਜਾਂਦੇ ਸਨ। ਇਸ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ 18 ਸਾਲ ਦੀ ਉਮਰ ਤੱਕ ਗੁਰਦੁਆਰਿਆਂ ਵਿੱਚ ਪਨਾਹ ਦਿੱਤੀ ਜਾਂਦੀ ਸੀ। ਫਰਾਂਸ ਦੇ ਕਾਨੂੰਨ ਵਿੱਚ ਊਣਤਾਈਆਂ ਕਾਰਨ ਇਹ 18 ਸਾਲ ਦੇ ਹੋਣ ’ਤੇ ਉੱਥੋਂ ਦੀ ਨਾਗਰਕਿਤਾ ਲਈ ਅਪਲਾਈ ਕਰ ਸਕਦੇ ਸਨ। ਪੁਲਿਸ ਅਨੁਸਾਰ ਇੱਕ ਬੱਚੇ ਨੂੰ ਵਿਦੇਸ਼ ਭੇਜਣ ਲਈ ਤਸਕਰਾਂ ਨੂੰ ਕਰੀਬ 10 ਲੱਖ ਰੁਪਏ ਦਿੱਤੇ ਜਾਂਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਮੁੰਬਈ ਦੇ ਇਸ ਕਾਰੋਬਾਰੀ ਨੇ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਤੋਂ ਕਰੀਬ 20-30 ਨਾਬਾਲਗਾਂ ਨੂੰ ਫਰਾਂਸ, ਜਰਮਨੀ, ਸਵਿਟਜ਼ਰਲੈਂਡ ਤੇ ਯੂਰਪ ਦੇ ਕਈ ਹੋਰ ਮੁਲਕਾਂ ਵਿੱਚ ਭੇਜਿਆ ਹੈ। ਸੂਤਰਾਂ ਅਨੁਸਾਰ ਬੋਸਨੀਆ ਤੇ ਹਰਜ਼ੋਗੈਵਿਨਾ ਤੋਂ ਇਸ ਕਾਰੋਬਾਰੀ ਬਾਰੇ ਮਿਲੀ ਸੂਹ ਮਗਰੋਂ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਟਾਪ ਹੈਡਲਾਈਨ

ਕੋਲੰਬੀਆ 'ਚ 7.4 ਦੀ ਤੀਬਰਤਾ ਨਾਲ ਆਏ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 111 ਮੌਤਾਂ, 1500 ਤੋਂ ਵੱਧ ਘਰ ਤਬਾਹ; ਮੱਚਿਆ ਹੜਕੰਪ
ਕੋਲੰਬੀਆ 'ਚ 7.4 ਦੀ ਤੀਬਰਤਾ ਨਾਲ ਆਏ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 111 ਮੌਤਾਂ, 1500 ਤੋਂ ਵੱਧ ਘਰ ਤਬਾਹ; ਮੱਚਿਆ ਹੜਕੰਪ
Colombia 'ਚ 7.4 ਤੀਬਰਤਾ ਦਾ ਭੂਚਾਲ , ਕਈ ਇਮਾਰਤਾਂ ਡਿੱਗੀਆਂ, ਖਾਲੀ ਕਰਵਾਏ ਗਏ ਮਕਾਨ ; ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ
Colombia 'ਚ 7.4 ਤੀਬਰਤਾ ਦਾ ਭੂਚਾਲ , ਕਈ ਇਮਾਰਤਾਂ ਡਿੱਗੀਆਂ, ਖਾਲੀ ਕਰਵਾਏ ਗਏ ਮਕਾਨ ; ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ
Accident in Melbourne: ਵੱਡਾ ਹਾਦਸਾ, ਬਟਾਲਾ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਦਰਦਨਾਕ ਮੌਤ, ਡੇਢ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ; ਜਾਣੋ ਕਿਵੇਂ ਵਾਪਰਿਆ ਭਾਣਾ...
ਵੱਡਾ ਹਾਦਸਾ, ਬਟਾਲਾ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਦਰਦਨਾਕ ਮੌਤ, ਡੇਢ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ; ਜਾਣੋ ਕਿਵੇਂ ਵਾਪਰਿਆ ਭਾਣਾ...
Canada News: ਵੱਡੀ ਵਾਰਦਾਤ, ਕੈਨੇਡਾ 'ਚ ਮਸ਼ਹੂਰ ਪੰਜਾਬੀ ਕਾਰੋਬਾਰੀ ਦਾ ਕਤਲ, ਦੁਕਾਨ 'ਚ ਵੜ੍ਹ ਛਾਤੀ 'ਚ ਗੋਲੀ ਮਾਰੀ...
ਵੱਡੀ ਵਾਰਦਾਤ, ਕੈਨੇਡਾ 'ਚ ਮਸ਼ਹੂਰ ਪੰਜਾਬੀ ਕਾਰੋਬਾਰੀ ਦਾ ਕਤਲ, ਦੁਕਾਨ 'ਚ ਵੜ੍ਹ ਛਾਤੀ 'ਚ ਗੋਲੀ ਮਾਰੀ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ ਦੇ 4 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, 15 ਅਗਸਤ ਦੇ ਪ੍ਰੋਗਰਾਮਾਂ ਤੋਂ ਦੂਰ ਰਹਿਣ ਦੀ ਦਿੱਤੀ ਚੇਤਾਵਨੀ; ਮੱਚੀ ਸਨਸਨੀ
ਚੰਡੀਗੜ੍ਹ ਦੇ 4 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, 15 ਅਗਸਤ ਦੇ ਪ੍ਰੋਗਰਾਮਾਂ ਤੋਂ ਦੂਰ ਰਹਿਣ ਦੀ ਦਿੱਤੀ ਚੇਤਾਵਨੀ; ਮੱਚੀ ਸਨਸਨੀ
Punjabi Singer Marriage Trouble: ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
FSSAI Action: ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ 'ਤੇ FSSAI ਦੀ ਕਾਰਵਾਈ, ਵੋਦਕਾ ਅਤੇ ਵ੍ਹਿਸਕੀ ਦਾ ਸਟਾਕ ਜਬਤ
FSSAI Action: ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ 'ਤੇ FSSAI ਦੀ ਕਾਰਵਾਈ, ਵੋਦਕਾ ਅਤੇ ਵ੍ਹਿਸਕੀ ਦਾ ਸਟਾਕ ਜਬਤ
11 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ 1 ਲੀਟਰ ਪੈਟਰੋਲ? ਜਾਣ ਲਓ ਅੱਜ ਦੇ ਰੇਟ
11 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ 1 ਲੀਟਰ ਪੈਟਰੋਲ? ਜਾਣ ਲਓ ਅੱਜ ਦੇ ਰੇਟ
ਵੱਡੀ ਖ਼ਬਰ! ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਬਣਿਆ ਤੀਜਾ ਧੜਾ, 15 ਵਿਧਾਇਕਾਂ ਨੂੰ ਰਾਹੁਲ ਗਾਂਧੀ ਨੂੰ ਲਿਖਿਆ ਪੱਤਰ, ਬਾਜਵਾ ਪਹੁੰਚੇ ਦਿੱਲੀ
ਵੱਡੀ ਖ਼ਬਰ! ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਬਣਿਆ ਤੀਜਾ ਧੜਾ, 15 ਵਿਧਾਇਕਾਂ ਨੂੰ ਰਾਹੁਲ ਗਾਂਧੀ ਨੂੰ ਲਿਖਿਆ ਪੱਤਰ, ਬਾਜਵਾ ਪਹੁੰਚੇ ਦਿੱਲੀ
ਇੱਕ ਦਿਨ 'ਚ ਦੋ ਵਾਰ ਭੂਚਾਲ ਨਾਲ ਕੰਬੀ ਮਹਾਰਾਸ਼ਟਰ ਦੀ ਧਰਤੀ, ਲੋਕਾਂ 'ਚ ਮੱਚੀ ਹਫੜਾ-ਦਫੜੀ; ਫੈਲੀ ਦਹਿਸ਼ਤ
ਇੱਕ ਦਿਨ 'ਚ ਦੋ ਵਾਰ ਭੂਚਾਲ ਨਾਲ ਕੰਬੀ ਮਹਾਰਾਸ਼ਟਰ ਦੀ ਧਰਤੀ, ਲੋਕਾਂ 'ਚ ਮੱਚੀ ਹਫੜਾ-ਦਫੜੀ; ਫੈਲੀ ਦਹਿਸ਼ਤ
ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਪਤਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਜਾਂਚ 'ਚ ਲੱਗੀ ਪੁਲਿਸ
ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਪਤਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਜਾਂਚ 'ਚ ਲੱਗੀ ਪੁਲਿਸ
ਚੋਣਾਂ ਲਈ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਉਮੀਦਵਾਰ ਦਾ ਕੀਤਾ ਐਲਾਨ, ਬੱਸੀ ਪਠਾਣਾ ਤੋਂ ਬਣਾਇਆ Candidate
ਚੋਣਾਂ ਲਈ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਉਮੀਦਵਾਰ ਦਾ ਕੀਤਾ ਐਲਾਨ, ਬੱਸੀ ਪਠਾਣਾ ਤੋਂ ਬਣਾਇਆ Candidate
Embed widget