ਪੜਚੋਲ ਕਰੋ
Advertisement
ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਆਈਐਮਐਫ ਵੱਲੋਂ ਵੱਡਾ ਸਹਾਰਾ ਪਰ ਟਰੰਪ ਡਾਹ ਰਹੇ ਅੜਿੱਕੇ
ਇਸਲਾਮਾਬਾਦ: ਪੈਸਿਆਂ ਦੀ ਘਾਟ ਨਾਲ ਲੜ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੇਸ਼ ਲਈ ਇੱਕ ਹੋਰ ਕਾਰਨਾਮਾ ਕਰ ਦਿੱਤਾ ਹੈ। ਖ਼ਾਨ ਨੇ ਐਤਵਾਰ ਨੂੰ ਦੁਬਈ ‘ਚ ਇੰਟਰਨੇਸ਼ਨਲ ਮੌਨਿਟਰਿੰਗ ਫੰਡ (ਆਈਐਮਐਫ) ਦੇ ਮੁੱਖ ਕ੍ਰਿਸਟੀਨ ਲੇਗਾਰਡ ਨੇ ਕਿਹਾ ਕਿ ਆਈਐਮਐਫ ਪਾਕਿਸਤਾਨ ਦੀ ਮਦਦ ਕਰਨ ਲਈ ਤਿਆਰ ਹੋ ਗਿਆ ਹੈ। ਪਰ ਇਸ ਪੈਸੇ ਦੀ ਵਰਤੋਂ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰੋਕਾਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਖ਼ਾਨ ਯੂਏਰੀ ਦੇ ਉੱਪ ਰਾਸ਼ਟਰਪਤੀ ਸ਼ੇਖ ਮੁਹਮੰਦ ਬਿਨ ਰਾਸ਼ਿਦ ਅਕ ਮਕਤੂਮ ਦੇ ਸੱਦੇ ‘ਤੇ ਸੱਤਵੇਂ ਵਰਲਡ ਗਵਰਨਮੇਂਟ ਸਮਿਟ ‘ਚ ਹਿੱਸਾ ਲੈਣ ਇੱਕ ਦਿਨ ਲਈ ਗਏ ਸੀ। ਜਿੱਥੇ ਉਨ੍ਹਾਂ ਦੀ ਮੁਲਾਕਾਤ ਲੇਗਾਰਡ ਨਾਲ ਹੋਈ। ਇਸ ਬਾਰੇ ਲੇਗਾਰਡ ਨੇ ਕਿਹਾ ਕਿ ਉਨ੍ਹਾਂ ਦੀ ਮੁਲਾਕਾਤ ਵਧੀਆ ਰਹੀ। ਖ਼ਾਨ ਨੇ ਲੇਗਾਰਡ ਨਾਲ ਆਪਣੀ ਮੁਲਾਕਾਤ ਬਾਰੇ ਟਵੀਟ ‘ਤੇ ਪੋਸਟ ਕੀਤਾ ਹੈ।
ਸ਼ਰਕਾਰ ਦੇ ਬਦਲਣ ਤੋਂ ਬਾਅਦ ਪਾਕਿਸਤਾਨ ਦੇ ਹਾਲਾਤ ਬਦਲਦੇ ਨਜ਼ਰ ਆ ਰਹੇ ਹਨ। ਇਮਰਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਾਕਿ ‘ਚ ਨਿਵੇਸ਼ ਕਰਨ ਵਾਲਿਆਂ ਦੀ ਬਹਾਰ ਆ ਗਈ ਹੈ। ਤਾਜਾ ਮਾਮਲੇ ‘ਚ ਭਾਰਤ ਦਾ ਸਭ ਤੋਂ ਵੱਡਾ ਸਾਥੀ ਦੇਸ਼ ਰੂਸ ਵੀ ਪਾਕਿ ਦੀ 14 ਅਰਬ ਡਾਲਰ ਦਾ ਨਿਵੇਸ਼ ਕਰ ਮਦਦ ਕਰ ਰਿਹਾ ਹੈ। ਰੂਸ ਨੇ ਪਾਕਿਸਤਾਨ ‘ਚ ਊਰਜਾ ਖੇਤਰ ‘ਚ ਨਿਵੇਸ਼ ਕੀਤਾ ਹੈ। ਜਿਸ ਐਗਰੀਮੈਂਟ ‘ਚ ਬੁੱਧਵਾਰ ਨੂੰ ਹੀ ਦਸਤਖ਼ਤ ਕੀਤੇ ਗਏ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਨੂੰ ਭਾਰਤ ਦਾ ਇੱਕ ਹੋਰ ਮਿੱਤਰ ਦੇਸ਼ ਤਿੰਨ ਬਿਲੀਅਨ ਡਾਲਰ ਦਾ ਬੇਲਆਊਟ ਨਾਲ ਮਦਦ ਦੇ ਚੁੱਕਿਆ ਹੈ। ਨਾਲ ਹੀ ਚੀਨ ਵੀ ਪਾਕਿਸਤਾਨ ਦੀ ਮਦਦ ਲਈ ਅੱਗੇ ਆਇਆ ਹੈ। ਇਸ ਦੀ ਰਕਮ ਬਾਰੇ ਅਜੇ ਖੁਲਾਸਾ ਨਹੀਂ ਹੋਇਆ ਹੈ। ਉੱਧਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹਰ ਹਾਲ ‘ਚ ਕੋਸ਼ਿਸ਼ ਕਰ ਰਹੇ ਹਨ ਕਿ ਆਈਐਮਐਫ ਤੋਂ ਮਿਲਣ ਵਾਲੀ ਮਦਦ ਨਾਲ ਪਾਕਿਸਤਾਨ, ਚੀਨ ਦਾ ਕਰਜ਼ਾ ਨਾ ਅਦਾ ਕਰ ਪਾਵੇ।In my meeting today with IMF Managing Director Christine Lagarde there was a convergence of our views on the need to carry out deep structural reforms to put the country on the path of sustainable development in which the most vulnerable segments of society are protected.
— Imran Khan (@ImranKhanPTI) February 10, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਲੁਧਿਆਣਾ
Advertisement