ਪੜਚੋਲ ਕਰੋ
Advertisement
ਫਸ ਗਏ ਟਰੰਪ, ਚੋਣਾਂ ਤੋਂ ਪਹਿਲਾਂ ਨਵਾਂ ਪੁਆੜਾ
ਫੈਡਰਲ ਚੋਣਾਂ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਉਨ੍ਹਾਂ ਖਿਲਾਫ ਮਹਾਂਦੋਸ਼ਾਂ ਦੇ ਜਾਂਚ ਚੱਲ ਰਹੀ ਹੈ। ਹੁਣ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਮਹਾਂਦੋਸ਼ਾਂ ਦੇ ਜਾਂਚਕਾਰਾਂ ਨੂੰ ਦੱਸਿਆ ਹੈ ਕਿ ਉਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਯੂਕਰੇਨ ’ਚ ਅਮਰੀਕੀ ਸਫ਼ੀਰ ਨੂੰ ਜਾਂਚ ਬਾਰੇ ਫੋਨ ’ਤੇ ਦੱਸਣ ਦੀ ਗੱਲ ਸੁਣੀ ਸੀ।
ਵਾਸ਼ਿੰਗਟਨ: ਫੈਡਰਲ ਚੋਣਾਂ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਉਨ੍ਹਾਂ ਖਿਲਾਫ ਮਹਾਂਦੋਸ਼ਾਂ ਦੇ ਜਾਂਚ ਚੱਲ ਰਹੀ ਹੈ। ਹੁਣ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਮਹਾਂਦੋਸ਼ਾਂ ਦੇ ਜਾਂਚਕਾਰਾਂ ਨੂੰ ਦੱਸਿਆ ਹੈ ਕਿ ਉਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਯੂਕਰੇਨ ’ਚ ਅਮਰੀਕੀ ਸਫ਼ੀਰ ਨੂੰ ਜਾਂਚ ਬਾਰੇ ਫੋਨ ’ਤੇ ਦੱਸਣ ਦੀ ਗੱਲ ਸੁਣੀ ਸੀ।
ਯੂਕਰੇਨ ’ਚ ਅਮਰੀਕੀ ਸਫ਼ਾਰਤਖਾਨੇ ਦੇ ਸਿਆਸੀ ਕਾਊਂਸਿਲ ਡੇਵਿਡ ਹੋਮਜ਼ ਨੇ ਕਿਹਾ ਕਿ ਟਰੰਪ ਇੰਨੇ ਉੱਚੇ ਸੁਰ ’ਚ ਬੋਲ ਰਹੇ ਸਨ ਕਿ ਸਫ਼ੀਰ ਗੌਰਡਨ ਸੋਂਡਲੈਂਡ ਨੂੰ ਫੋਨ ਆਪਣੇ ਕੰਨ ਤੋਂ ਹਟਾਉਣਾ ਪਿਆ ਸੀ। ਹੋਮਜ਼ ਨੇ ਕਿਹਾ ਕਿ ਕੀਵ ਦੇ ਰੈਸਟੋਰੈਂਟ ’ਚ ਬੈਠੇ ਹੋਰ ਲੋਕਾਂ ਨੇ ਵੀ ਇਹ ਕਾਲ ਸੁਣੀ ਸੀ।
ਜ਼ਿਕਰਯੋਗ ਹੈ ਕਿ ਟਰੰਪ ਨੇ ਯੂਕਰੇਨ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਵੋਲੋਡੀਮਾਈ ਜ਼ੇਲੇਨਸਕੀ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਡੈਮੋਕਰੈਟ ਤੇ 2020 ’ਚ ਆਪਣੇ ਵਿਰੋਧੀ ਜੋਏ ਬਿਡੇਨ ਖ਼ਿਲਾਫ਼ ਜਾਂਚ ਸ਼ੁਰੂ ਕਰਨ। ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਜਾਂਚ ਆਰੰਭ ਹੋਈ ਹੈ।
ਹੋਮਜ਼ ਤੇ ਇੱਕ ਹੋਰ ਵਿਅਕਤੀ ਦੇ ਬਿਆਨ ਨੂੰ ਘੋਖਿਆ ਗਿਆ ਹੈ। ਹੋਮਜ਼ ਦੀ ਕਾਨੂੰਨਸਾਜ਼ਾਂ ਮੂਹਰੇ ਕਰੀਬ ਸੱਤ ਘੰਟਿਆਂ ਤੱਕ ਗਵਾਹੀ ਹੋਈ। ਏਪੀ ਦੀ ਰਿਪੋਰਟ ਮੁਤਾਬਕ ਕੀਵ ’ਚ ਵਿਦੇਸ਼ ਸੇਵਾ ਦੇ ਅਧਿਕਾਰੀ ਸੂਰਿਆ ਜਯੰਤੀ ਨੇ ਵੀ ਟਰੰਪ ਦੀ ਫੋਨ ਕਾਲ ਸੁਣੀ ਸੀ।
ਹੋਮਸ ਨੇ ਜਾਂਚ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਅਦ ’ਚ ਉਸ ਨੂੰ ਪੇਸ਼ੀ ਲਈ ਨੋਟਿਸ ਜਾਰੀ ਕੀਤਾ ਗਿਆ। ਉਸ ਨੇ ਕਾਨੂੰਨਸਾਜ਼ਾਂ ਮੂਹਰੇ ਕਰੀਬ ਸੱਤ ਘੰਟਿਆਂ ਤੱਕ ਸਵਾਲਾਂ ਦੇ ਜਵਾਬ ਦਿੱਤੇ। ਉਸ ਨੂੰ ਅਹਿਮ ਗਵਾਹ ਮੰਨਿਆ ਜਾ ਰਿਹਾ ਹੈ ਕਿਉਂਕਿ ਉਸ ਨੇ ਟਰੰਪ ਨੂੰ ਖੁਦ ਸੁਣਿਆ ਸੀ।
ਉਧਰ, ਵ੍ਹਾਈਟ ਹਾਊਸ ਨੇ ਕਿਹਾ ਕਿ ਡੋਨਲਡ ਟਰੰਪ ਖ਼ਿਲਾਫ਼ ਗਲਤ ਕੰਮ ਕਰਨ ਦਾ ਕੋਈ ਸਬੂਤ ਨਹੀਂ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਟੈਫਨੀ ਗ੍ਰੀਸ਼ਮ ਨੇ ਕਿਹਾ ਕਿ ਯੂਕਰੇਨ ’ਚ ਅਮਰੀਕਾ ਦੀ ਸਾਬਕਾ ਸਫ਼ੀਰ ਮੈਰੀ ਯੋਵਾਨੋਵਿਚ ਨੇ ਗਵਾਹੀ ਦਿੱਤੀ ਹੈ ਕਿ ਉਹ ਰਾਸ਼ਟਰਪਤੀ ਦੀ ਸ਼ਮੂਲੀਅਤ ਵਾਲੀ ਕਿਸੇ ਵੀ ਅਪਰਾਧਿਕ ਸਰਗਰਮੀ ਤੋਂ ਜਾਣੂ ਨਹੀਂ। ਟਰੰਪ ਨੇ ਕਿਹਾ ਕਿ ਉਸ ਨੂੰ ਬੋਲਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਦੋਗਲੀ ਨੀਤੀ ਅਪਣਾਈ ਜਾ ਰਹੀ ਹੈ ਤੇ ਰਿਪਬਲਿਕਨ ਮੈਂਬਰਾਂ ਵੱਲੋਂ ਸਵਾਲ ਪੁੱਛਣ ਦੇ ਹੱਕਾਂ ਨੂੰ ਨਕਾਰਿਆ ਜਾ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement