ਪੜਚੋਲ ਕਰੋ
Advertisement
ਭਾਰਤ 'ਤੇ ਜਵਾਬੀ ਹਮਲੇ ਮਗਰੋਂ ਬੋਲੇ ਪਾਕਿ ਪੀਐਮ ਇਮਰਾਨ ਖਾਨ
ਲਾਹੌਰ: ਭਾਰਤ ਤੇ ਪਾਕਿਸਤਾਨ ਦਰਮਿਆਨ ਜਾਰੀ ਤਣਾਅ ਦੌਰਾਨ ਬੁੱਧਵਾਰ ਨੂੰ ਪਾਕਿਸਤਾਨ ਨੇ ਭਾਰਤ ਦੇ ਦੋ ਲੜਾਕੂ ਜਹਾਜ਼ਾਂ ਨੂੰ ਡਿੱਗਣ ਤੇ ਦੋ ਪਾਇਲਟਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ। ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ 'ਤੇ ਭਾਰਤ ਨੇ ਮਿਗ-21 ਲੜਾਕੂ ਜਹਾਜ਼ ਡੇਗਣ ਤੇ ਇੱਕ ਪਾਇਲਟ ਦੇ ਗ਼ਾਇਬ ਹੋਣ ਦੀ ਗੱਲ ਨੂੰ ਕਬੂਲ ਲਿਆ ਹੈ। ਇਸੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਨੂੰ ਇੱਕ ਵਾਰ ਫਿਰ ਗੱਲਬਾਤ ਲਈ ਸੱਦਾ ਦਿੱਤਾ ਹੈ।
ਇਮਰਾਨ ਖ਼ਾਨ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਫ਼ੌਜ ਨੂੰ ਮਜਬੂਰੀ ਵਿੱਚ ਜਵਾਬ ਦੇਣਾ ਪਿਆ ਸੀ, ਕਿਉਂਕਿ ਜੇਕਰ ਪ੍ਰਤੀਕਿਰਿਆ ਨਾ ਦਿੰਦੇ ਤਾਂ ਅਪਰਾਧੀ ਕਰਾਰ ਦੇ ਦਿੱਤੇ ਜਾਂਦੇ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਕੋਲ ਜੋ ਹਥਿਆਰ ਹਨ, ਉਨ੍ਹਾਂ ਨਾਲ ਜੰਗ ਹੋਈ ਤਾਂ ਅੰਜਾਮ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਪਾਕਿ ਪੀਐਮ ਨੇ ਆਪਣੇ ਦੇਸ਼ਵਾਸੀਆਂ ਨੂੰ ਕਿਹਾ ਕਿ ਪੁਲਵਾਮਾ ਹਮਲੇ ਵਿੱਚ ਉਨ੍ਹਾਂ ਭਾਰਤ ਨੂੰ ਜਾਂਚ ਵਿੱਚ ਸਹਿਯੋਗ ਦੀ ਪੇਸ਼ਕਸ਼ ਕੀਤੀ ਸੀ ਤੇ ਹੁਣ ਵੀ ਉਹ ਗੱਲਬਾਤ ਦੀ ਅਪੀਲ ਕਰ ਰਹੇ ਹਨ। ਇਹ ਵੀ ਪੜ੍ਹੋ- ਭਾਰਤ ਨੇ ਕਬੂਲਿਆ ਪਾਕਿ ਹਵਾਈ ਫ਼ੌਜ ਦੇ ਟਾਕਰੇ 'ਚ ਜਹਾਜ਼ ਕ੍ਰੈਸ਼, ਪਾਇਲਟ ਲਾਪਤਾ ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਹੋਈ ਕਾਰਵਾਈ ਦਾ ਜਵਾਬ ਉਸੇ ਦਿਨ ਇਸ ਲਈ ਨਹੀਂ ਦਿੱਤਾ ਗਿਆ ਕਿ ਸਾਨੂੰ ਨਹੀਂ ਸੀ ਪਤਾ ਕਿ ਕਿੰਨਾ ਨੁਕਸਾਨ ਹੋਇਆ ਹੈ। ਇਸ ਲਈ ਅਸੀਂ ਬੁੱਧਵਾਰ ਨੂੰ ਕਾਰਵਾਈ ਕੀਤੀ। ਪਾਕਿ ਪੀਐਮ ਨੇ ਕਿਹਾ ਕਿ ਸਾਡੀ ਕਾਰਵਾਈ ਦਾ ਜਵਾਬ ਦੇਣ ਲਈ ਦੋ ਮਿਗ ਪਾਕਿਸਤਾਨੀ ਹੱਦ ਵਿੱਚ ਦਾਖ਼ਲ ਹੋਏ ਤੇ ਅਸੀਂ ਉਨ੍ਹਾਂ ਨੂੰ ਡੇਗ ਦਿੱਤਾ। ਪਾਇਲਟ ਸਾਡੇ ਕਬਜ਼ੇ ਵਿੱਚ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਅਕਲ ਤੋਂ ਕੰਮ ਲੈਣ ਦੀ ਲੋੜ ਹੈ। ਸਬੰਧਤ ਖ਼ਬਰ- ਭਾਰਤੀ ਹਮਲੇ 'ਚ ਨਹੀਂ ਮਰਿਆ ਕੋਈ ਅੱਤਵਾਦੀ, ਜੈਸ਼ ਦਾ ਦਾਅਵਾ ਇਮਰਾਨ ਖ਼ਾਨ ਨੇ ਦੁਨੀਆ ਵਿੱਚ ਹੋਈਆਂ ਜੰਗਾਂ ਦੀਆਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਲੜਾਈਆਂ ਬਾਰੇ ਅੰਦਾਜ਼ੇ ਗ਼ਲਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕੀ ਸਾਨੂੰ ਇਸ ਸਮੇਂ ਇਹ ਨਹੀਂ ਸੋਚਣਾ ਚਾਹੀਦਾ ਕਿ ਇੱਥੋਂ ਲੜਾਈ ਵਧਦੀ ਹੈ ਤਾਂ ਇਹ ਕਿੱਧਰ ਲੈ ਕੇ ਜਾਵੇਗੀ। ਇਹ ਨਾ ਮੇਰੇ ਨਾ ਨਰੇਂਦਰ ਮੋਦੀ ਦੇ ਕਾਬੂ ਵਿੱਚ ਰਹੇਗੀ। ਦਹਿਸ਼ਗਰਦੀ ਉੱਪਰ ਅਸੀਂ ਕਿਸੇ ਵੀ ਗੱਲਬਾਤ ਕਰਨਾ ਚਾਹੁੰਦੇ ਹਾਂ, ਸਾਨੂੰ ਬੈਠ ਕੇ ਗੱਲਬਾਤ ਨਾਲ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਜ਼ਰੂਰ ਪੜ੍ਹੋ- ਭਾਰਤੀ ਹੱਦ 'ਚ ਦਾਖ਼ਲ ਹੋ ਪਾਕਿ ਲੜਾਕੂ ਜਹਾਜ਼ਾਂ ਨੇ ਸੁੱਟੇ ਬੰਬPakistan Prime Minister Imran Khan: If a war takes place, it will not be in my or Narendra Modi's control. If you want any kind of talks on terrorism, we are ready. Better sense must prevail. We should sit down & talk pic.twitter.com/XydmNgLYYC
— ANI (@ANI) February 27, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement