ਇਸਲਾਮਾਬਾਦ: ਹੁਣ ਤੱਕ ਵਿਆਹਾਂ ਵਿੱਚ ਤੁਸੀਂ ਲਾੜਿਆਂ ਦੇ ਕਈ ਅੰਦਾਜ਼ ਵੇਖੇ ਹੋਣੇ ਹਨ ਪਰ ਤੁਸੀਂ ਸ਼ਾਇਦ ਹੀ ਅਜਿਹਾ ਕਦੇ ਸੁਣਿਆ ਹੋਵੇ ਕਿ ਕਦੇ ਕਿਸੇ ਬੰਦੇ ਨੇ ਆਪਣੇ ਵਿਆਹ ਵਿੱਚ ਰੈਸਲਰ ਅੰਡਰਟੇਕਰ ਵਾਂਗ ਐਂਟਰੀ ਲਈ ਹੋਵੇ। ਅਜਿਹਾ ਹੀ ਇੱਕ ਵੀਡੀਓ ਅੱਜ-ਕੱਲ੍ਹ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਪਾਕਿਸਤਾਨ ਵਿੱਚ ਇੱਕ ਮੁੰਡੇ ਨੇ ਆਪਣੇ ਵਿਆਹ ਵਿੱਚ WWE ਚੈਂਪੀਅਨ ਅੰਡਰਟੇਕਰ ਦੇ ਅੰਦਾਜ਼ ਵਿੱਚ ਐਂਟਰੀ ਲਈ।

ਬਰਾਤ ਆਉਣ ਦਾ ਵੇਲਾ ਹੋ ਗਿਆ ਸੀ। ਲੋਕ ਲਾੜੇ ਦਾ ਇੰਤਜ਼ਾਰ ਕਰ ਰਹੇ ਸਨ। ਇਸ ਦੌਰਾਨ ਸਿਰ 'ਤੇ ਕਾਲੀ ਟੋਪੀ ਤੇ ਕਾਲੀ ਡਰੈੱਸ ਪਾ ਕੇ ਇੱਕ ਬੰਦੇ ਨੇ ਬੜੇ ਵੱਖਰੇ ਅੰਦਾਜ਼ ਵਿੱਚ ਐਂਟਰੀ ਮਾਰੀ। ਇਸ ਬੰਦੇ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ। ਲੋਕਾਂ ਨੂੰ ਉਸ ਵੇਲੇ ਹੋਰ ਹੈਰਾਨੀ ਹੋਈ ਜਦੋਂ ਪਤਾ ਲੱਗਾ ਕਿ ਇਹ ਮੁੰਡਾ ਕੋਈ ਹੋਰ ਨਹੀਂ ਜਦਕਿ ਲਾੜਾ ਹੀ ਹੈ।

https://www.facebook.com/Janujikibaaten/videos/1410169425776263/

ਵੀਡੀਓ ਵਿੱਚ ਲਾੜੇ ਦੀ ਐਂਟਰੀ ਦਾ ਸਾਰਾ ਸੀਨ ਕੈਦ ਹੋ ਗਿਆ ਹੈ। ਮੁੰਡੇ ਨੇ ਬਿਲਕੁਲ ਅੰਡਰਟੇਕਰ ਦੇ ਅੰਦਾਜ਼ ਵਿੱਚ ਹੌਲੀ-ਹੌਲੀ ਵਿਆਹ ਵਿੱਚ ਐਂਟਰੀ ਲਈ। ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਹੀ ਇੱਕ ਲਾੜੇ ਨੇ ਆਪਣੇ ਵਿਆਹ ਵਿੱਚ WWE ਦੇ ਹੀ ਖਿਡਾਰੀ ਟ੍ਰਿਪਲ ਐਚ ਵਾਂਗ ਐਂਟਰੀ ਲੈ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ।