Trending News : ਸੁਰਖੀਆਂ 'ਚ ਰਹਿਣ ਲਈ ਇਕ ਮਾਡਲ ਨੂੰ ਏਅਰਪੋਰਟ 'ਤੇ ਫੋਟੋਸ਼ੂਟ ਕਰਵਾਉਣਾ ਪਿਆ। ਇਸ ਮਾਡਲ ਨੂੰ ਇੰਡੋਨੇਸ਼ੀਆ ਦੇ ਜਾਵਾ 'ਚ ਏਅਰਪੋਰਟ 'ਤੇ ਅਸ਼ਲੀਲਤਾ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਮਾਡਲ 'ਤੇ ਏਅਰਪੋਰਟ ਪਾਰਕਿੰਗ 'ਚ ਆਪਣੇ ਕੱਪੜੇ ਉਤਾਰਨ ਦਾ ਦੋਸ਼ ਹੈ। ਉਸ ਦੀ ਹਰਕਤ ਕੈਮਰੇ 'ਚ ਰਿਕਾਰਡ ਹੋ ਗਈ ਅਤੇ ਵੀਡੀਓ ਵਾਇਰਲ ਹੋ ਗਈ। ਇਸ ਤੋਂ ਬਾਅਦ ਉਸ ਖਿਲਾਫ ਕਾਰਵਾਈ ਕੀਤੀ ਗਈ ਹੈ। ਇਸ ਅਸ਼ਲੀਲਤਾ ਲਈ ਮਾਡਲ ਨੂੰ 18 ਸਾਲ ਦੀ ਜੇਲ੍ਹ ਵੀ ਹੋ ਸਕਦੀ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।


ਇੰਡੋਨੇਸ਼ੀਆ ਦੇ ਜਾਵਾ ਦਾ ਮਾਮਲਾ ਹੈ


ਰਿਪੋਰਟ ਮੁਤਾਬਕ ਗ੍ਰਿਫਤਾਰ ਮਾਡਲ ਦਾ ਨਾਂ ਸਿਸਕਾਈ ਹੈ ਅਤੇ ਇਹ ਓਨਲੀਫੈਨਜ਼ ਦੀ ਮਾਡਲ ਹੈ। ਸਿਸਕਾਈ ਏਅਰਪੋਰਟ ਪਾਰਕਿੰਗ ਵਿਚ ਫੋਟੋਸ਼ੂਟ ਲਈ ਜਾਵਾ ਪਹੁੰਚੀ ਸੀ। ਇਸ ਦੌਰਾਨ ਜਦੋਂ ਉਹ ਆਪਣੇ ਕੱਪੜੇ ਉਤਾਰਨ ਲੱਗ ਤਾਂ ਉਸ ਦੀ ਹਰਕਤ ਕੈਮਰੇ 'ਚ ਕੈਦ ਹੋ ਗਈ। ਇਸ ਤੋਂ ਬਾਅਦ ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਿਆ। ਵੀਡੀਓ ਦੇਖਣ ਤੋਂ ਬਾਅਦ ਸਥਾਨਕ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।


ਵੀਡੀਓ ਵਾਇਰਲ ਹੋਣ 'ਤੇ ਲੋਕਾਂ ਨੇ ਸ਼ਿਕਾਇਤ ਕੀਤੀ


ਲੋਕਾਂ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਤੋਂ ਬਾਅਦ ਜਦੋਂ ਮਾਮਲਾ ਸਹੀ ਪਾਇਆ ਗਿਆ, ਤਾਂ ਪੁਲਿਸ ਨੇ ਹੁਣ ਸਿਸਕਾਈ ਨੂੰ 4 ਦਸੰਬਰ 2021 ਨੂੰ ਪੱਛਮੀ ਜਾਵਾ ਦੇ ਬੈਂਡੁੰਗ ਸ਼ਹਿਰ ਤੋਂ ਰੇਲਵੇ ਸਟੇਸ਼ਨ ਦੇ ਨੇੜੇ ਗ੍ਰਿਫਤਾਰ ਕੀਤਾ। ਸਥਾਨਕ ਪੁਲਿਸ ਮੁਖੀ ਮੁਹਾਰੋਮਾ ਫਜਰੀਨੀ ਨੇ ਦੱਸਿਆ ਕਿ ਜਾਂਚ ਦੌਰਾਨ ਹਵਾਈ ਅੱਡੇ ਦੇ ਸਟਾਫ਼ ਨੇ ਦੱਸਿਆ ਕਿ ਇਹ ਵੀਡੀਓ ਅਕਤੂਬਰ 'ਚ ਸ਼ੂਟ ਕੀਤਾ ਗਿਆ ਸੀ। ਮਾਡਲ ਇਸ ਏਅਰਪੋਰਟ 'ਤੇ ਸਫਰ ਕਰਨ ਦੇ ਮਕਸਦ ਨਾਲ ਨਹੀਂ ਆਈ ਸੀ, ਸਗੋਂ ਸਿਰਫ ਫੋਟੋਸ਼ੂਟ ਲਈ ਆਈ ਸੀ। ਮਾਡਲ ਨੂੰ ਪੋਰਨੋਗ੍ਰਾਫੀ ਐਕਟ ਅਤੇ ਆਈਟੀਈ ਐਕਟ ਦੀ ਉਲੰਘਣਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ।


ਮਾਡਲ ਨੇ ਕਿਹਾ, ਮੈਂ ਅਜਿਹੀਆਂ ਫੋਟੋਆਂ ਨਾਲ ਹੀ ਮਸ਼ਹੂਰ ਹਾਂ


ਇਸ ਦੇ ਨਾਲ ਹੀ ਇਸ ਮਾਮਲੇ 'ਚ ਮਾਡਲ ਸਿਸਕਾਈ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਹੀ ਫੋਟੋਆਂ ਅਤੇ ਵੀਡੀਓਜ਼ ਕਾਰਨ ਮਸ਼ਹੂਰ ਹੈ। ਉਹ ਜਿੱਥੇ ਵੀ ਜਾਂਦੀ ਹੈ, ਲੋਕ ਉਸ ਨੂੰ ਪਛਾਣ ਲੈਂਦੇ ਹਨ। ਮੇਰੇ ਜ਼ਿਆਦਾਤਰ ਪ੍ਰਸ਼ੰਸਕ ਪੁਰਸ਼ ਹਨ। ਮੈਂ ਵੱਖ-ਵੱਖ ਥਾਵਾਂ ਦੀ ਯਾਤਰਾ ਕੀਤੀ ਹੈ।



ਇਹ ਵੀ ਪੜ੍ਹੋOmicron in India: ਓਮੀਕਰੋਨ ਦੀ ਵਜ੍ਹਾ ਨਾਲ ਭਾਰਤ 'ਚ ਫਰਵਰੀ 'ਚ ਆ ਸਕਦੀ ਹੈ ਤੀਜੀ ਲਹਿਰ!



 


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/


 


https://apps.apple.com/in/app/811114904