Climate Change: ਜਲਵਾਯੂ ਤਬਦੀਲੀ ਕਰਕੇ ਅਗਲੇ 25 ਸਾਲਾਂ ਵਿੱਚ ਗਲੋਬਲ ਅਰਥਵਿਵਸਥਾ ਨੂੰ ਲਗਭਗ 19 ਫੀਸਦੀ ਆਮਦਨ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਬੁੱਧਵਾਰ ਨੂੰ ਪ੍ਰਕਾਸ਼ਿਤ ਇੱਕ ਨਵੇਂ ਅਧਿਐਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਅਧਿਐਨ ਜਰਮਨੀ ਦੇ ਪੋਡਸਡੈਮ ਇੰਸਟੀਚਿਊਟ ਫਾਰ ਕਲਾਈਮੇਟ ਇਮਪੈਕਟ ਰਿਸਰਚ ਦੇ ਵਿਗਿਆਨੀਆਂ ਨੇ ਕੀਤਾ ਹੈ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜਲਵਾਯੂ ਪ੍ਰਭਾਵਾਂ ਦੇ ਕਾਰਨ 2049 ਤੱਕ ਆਲਮੀ ਅਰਥਚਾਰੇ ਨੂੰ ਸਾਲਾਨਾ 38 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ।


ਨੇਚਰ ਜਰਨਲ ਵਿੱਚ ਪ੍ਰਕਾਸ਼ਿਤ ਅਧਿਐਨ ਦੀ ਅਗਵਾਈ ਕਰਨ ਵਾਲੇ ਵਿਗਿਆਨੀ, ਲਿਓਨੀ ਵੇਨਜ਼ ਨੇ ਕਿਹਾ: “ਸਾਡੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਅਗਲੇ 25 ਸਾਲਾਂ ਵਿੱਚ ਜਲਵਾਯੂ ਤਬਦੀਲੀ ਦੁਨੀਆ ਭਰ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਵੱਡੇ ਆਰਥਿਕ ਨੁਕਸਾਨ ਦਾ ਕਾਰਨ ਬਣੇਗੀ। ਇਨ੍ਹਾਂ ਵਿੱਚ ਅਮਰੀਕਾ, ਫਰਾਂਸ, ਜਰਮਨੀ ਵਰਗੇ ਉੱਚ ਵਿਕਸਤ ਦੇਸ਼ ਵੀ ਸ਼ਾਮਲ ਹਨ।


ਇਹ ਵੀ ਪੜ੍ਹੋ: Jammu Kashmir: ਅਨੰਤਨਾਗ 'ਚ ਅੱਤਵਾਦੀ ਹਮਲਾ! ਗੈਰ-ਕਸ਼ਮੀਰੀ ਦੀ ਹੋਈ ਮੌਤ


ਇਕ ਹੋਰ ਖੋਜਕਰਤਾ ਮੈਕਸਿਮਿਲੀਅਨ ਕੋਟਜ਼ ਨੇ ਕਿਹਾ ਕਿ ਦੱਖਣੀ ਏਸ਼ੀਆ ਅਤੇ ਅਫਰੀਕਾ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਖੋਜਕਰਤਾਵਾਂ ਨੇ ਪਿਛਲੇ ਚਾਲੀ ਸਾਲਾਂ ਵਿੱਚ ਦੁਨੀਆ ਭਰ ਦੇ 1,600 ਤੋਂ ਵੱਧ ਖੇਤਰਾਂ ਦੇ ਮੌਸਮ ਅਤੇ ਆਰਥਿਕ ਡੇਟਾ ਦਾ ਅਧਿਐਨ ਕੀਤਾ।


ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਮੌਸਮੀ ਸਥਿਤੀਆਂ ਵਿੱਚ ਅਨਿਸ਼ਚਿਤਤਾਵਾਂ ਅਤੇ ਅੰਕੜਿਆਂ 'ਤੇ ਨਿਰਭਰ ਕਰਦਿਆਂ, ਗਲੋਬਲ ਆਮਦਨ ਵਿੱਚ 11 ਤੋਂ 29 ਫੀਸਦੀ ਤੱਕ ਦੀ ਕਮੀ ਹੋ ਸਕਦੀ ਹੈ। ਖੋਜਕਰਤਾਵਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਕਾਰਬਨ ਦੇ ਨਿਕਾਸ ਨੂੰ ਘਟਾਉਣ 'ਤੇ ਲਗਭਗ ਛੇ ਗੁਣਾ ਖਰਚਾ ਆਵੇਗਾ, ਜੋ ਔਸਤ ਤਾਪਮਾਨ ਦੇ ਵਾਧੇ ਨੂੰ ਸਿਰਫ ਦੋ ਡਿਗਰੀ ਸੈਲਸੀਅਸ ਤੱਕ ਰੱਖਣ ਲਈ ਕਾਫੀ ਹੋਵੇਗਾ।


ਇਹ ਵੀ ਪੜ੍ਹੋ: Lok Sabha Elections 2024: ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦਾ ਪ੍ਰਚਾਰ ਖਤਮ, ਜਾਣੋ 19 ਅਪ੍ਰੈਲ ਨੂੰ ਕਿਹੜੇ ਸੂਬੇ ਦੀਆਂ ਕਿੰਨੀਆਂ ਸੀਟਾਂ 'ਤੇ ਪੈਣਗੀਆਂ ਵੋਟਾਂ