India-Canada Relations: ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਜਾਰੀ ਹੈ। ਇਸ ਦੌਰਾਨ, ਭਾਰਤ ਸਰਕਾਰ ਨੇ ਸ਼ੁੱਕਰਵਾਰ (20 ਅਕਤੂਬਰ) ਨੂੰ ਡਿਪਲੋਮੈਟਾਂ ਬਾਰੇ ਕੈਨੇਡਾ ਦੇ ਬਿਆਨ ਦਾ ਜਵਾਬ ਦਿੱਤਾ।


ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ, ''ਅਸੀਂ 19 ਅਕਤੂਬਰ (ਵੀਰਵਾਰ) ਨੂੰ ਕੈਨੇਡੀਅਨ ਸਰਕਾਰ ਵੱਲੋਂ ਡਿਪਲੋਮੈਟਾਂ ਬਾਰੇ ਦਿੱਤੇ ਗਏ ਬਿਆਨ ਨੂੰ ਦੇਖਿਆ। ਭਾਰਤ ਵਿੱਚ ਕੈਨੇਡੀਅਨ ਡਿਪਲੋਮੈਟ ਜ਼ਿਆਦਾ ਹਨ। ਉਹ ਲਗਾਤਾਰ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦਿੰਦੇ ਹਨ।


ਬਿਆਨ ਵਿੱਚ ਅੱਗੇ ਕਿਹਾ ਕਿ ਨਵੀਂ ਦਿੱਲੀ ਅਤੇ ਓਟਾਵਾ ਵਿੱਚ ਆਪਸੀ ਕੂਟਨੀਤਕ ਮੌਜੂਦਗੀ ਵਿੱਚ ਬਰਾਬਰੀ ਦੀ ਗਰੰਟੀ ਹੈ। ਅਸੀਂ ਪਿਛਲੇ ਮਹੀਨੇ ਤੋਂ ਕੈਨੇਡੀਅਨ ਪੱਖ ਨਾਲ ਇਸ ਬਾਰੇ ਗੱਲ ਕਰ ਰਹੇ ਹਾਂ। ਇਸ ਸਮਾਨਤਾ ਨੂੰ ਲਾਗੂ ਕਰਨ ਨੂੰ ਲੈਕੇ ਸਾਡਾ ਕਦਮ ਸਹੀ ਹੈ, ਅਸੀਂ ਜੋ ਕੀਤਾ ਉਹ ਵੀਯਨਾ ਕਨਵੈਨਸ਼ਨ ਦੇ ਆਰਟੀਕਲ 11.1 ਦੇ ਤਹਿਤ ਕੀਤਾ ਹੈ। ਇਸ ਲਈ, ਅਸੀਂ ਇਸ ਨੂੰ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਵਜੋਂ ਦਰਸਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਰੱਦ ਕਰਦੇ ਹਾਂ।






ਇਹ ਵੀ ਪੜ੍ਹੋ: Israel Hamas War: 'ਇਜ਼ਰਾਈਲ ਕਤਰ ਦਾ ਪੈਸਾ ਹਮਾਸ ਨੂੰ ਭੇਜਦਾ ਹੈ', ਜੰਗ ਦੌਰਾਨ ਸਾਊਦੀ ਇੰਟੈਲੀਜੈਂਸ ਚੀਫ਼ ਦਾ ਦਾਅਵਾ


ਕੈਨੇਡਾ ਨੇ ਕੀ ਕਿਹਾ?


ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਹੈ ਕਿ ਭਾਰਤ ਵੱਲੋਂ ਉਨ੍ਹਾਂ ਦੇ ਦੇਸ਼ ਦੇ 41 ਡਿਪਲੋਮੈਟਾਂ ਨੂੰ ਦਿੱਤੀ ਗਈ ਛੋਟ ਵਾਪਸ ਲੈਣ ਦੀ ਧਮਕੀ ਤੋਂ ਬਾਅਦ ਕੈਨੇਡਾ ਨੇ ਇਨ੍ਹਾਂ ਡਿਪਲੋਮੈਟਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਸਮੇਤ ਵਾਪਸ ਬੁਲਾ ਲਿਆ ਹੈ।


ਜੋਲੀ ਨੇ ਵੀਰਵਾਰ ਨੂੰ ਕਿਹਾ, ''ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦੀ ਹਾਂ ਕਿ ਭਾਰਤ ਨੇ 20 ਅਕਤੂਬਰ ਯਾਨੀ ਕੱਲ੍ਹ ਤੱਕ ਦਿੱਲੀ 'ਚ ਸੇਵਾ ਕਰ ਰਹੇ 21 ਕੈਨੇਡੀਅਨ ਡਿਪਲੋਮੈਟਾਂ ਨੂੰ ਛੱਡ ਕੇ ਸਾਰੇ ਕੈਨੇਡੀਅਨ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਡਿਪਲੋਮੈਟਿਕ ਛੋਟ ਨੂੰ ਇਕਪਾਸੜ ਤੌਰ 'ਤੇ ਹਟਾਉਣ ਦੀ ਆਪਣੀ ਯੋਜਨਾ ਦਾ ਰਸਮੀ ਐਲਾਨ ਕਰਨ ਦੀ ਜਾਣਕਾਰੀ ਦਿੱਤੀ ਹੈ।''


ਇਹ ਵੀ ਪੜ੍ਹੋ: India-Canada Tensions: ਕੈਨੇਡਾ ਨੇ ਭਾਰਤ ਤੋਂ ਵਾਪਸ ਸੱਦੇ 41 Diplomats , ਖਾਲਿਸਤਾਨੀ ਸਮੱਰਥਕ ਨਿੱਝਰ ਦੀ ਹੱਤਿਆ ਦੇ ਵਿਵਾਦ ਤੋਂ ਬਾਅਦ ਦੇਸ਼ ਛੱਡਣ ਦਾ ਦਿੱਤਾ ਸੀ ਹੁਕਮ