Israel Hamas War: ਇਜ਼ਰਾਇਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਸਾਊਦੀ ਅਰਬ ਦੇ ਖੁਫੀਆ ਮੁਖੀ ਪ੍ਰਿੰਸ ਤੁਰਕੀ ਅਲ-ਫੈਸਲ ਨੇ ਵੱਡਾ ਦਾਅਵਾ ਕੀਤਾ ਹੈ। ਫੈਸਲ ਨੇ ਕਿਹਾ ਕਿ ਇਜ਼ਰਾਈਲ ਗਾਜ਼ਾ ਪੱਟੀ ਨੂੰ ਕੰਟਰੋਲ ਕਰਨ ਵਾਲੇ ਫਲਸਤੀਨੀ ਕੱਟੜਪੰਥੀ ਸਮੂਹ ਨੂੰ ਕਤਰ ਦੀ ਕਰੰਸੀ ਭੇਜਦਾ ਹੈ।


ਸਾਊਦੀ ਅਰਬ ਦੇ ਖੁਫੀਆ ਮੁਖੀ ਦਾ ਇਹ ਦੋਸ਼ ਇਸ ਲਈ ਵੀ ਹੈਰਾਨ ਕਰਨ ਵਾਲਾ ਹੈ ਕਿਉਂਕਿ 7 ਅਕਤੂਬਰ ਨੂੰ ਹਮਾਸ ਦੇ ਲੜਾਕਿਆਂ ਨੇ ਇਜ਼ਰਾਈਲ 'ਤੇ ਭਿਆਨਕ ਹਮਲਾ ਕੀਤਾ ਸੀ, ਜਿਸ 'ਚ ਹੁਣ ਤੱਕ ਦੋਹਾਂ ਪਾਸਿਆਂ ਦੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ।


ਦੱਸ ਦਈਏ ਕਿ ਇਜ਼ਰਾਈਲ 'ਤੇ ਅਲ-ਫੈਸਲ ਦਾ ਇਲਜ਼ਾਮ ਰਾਇਟਰਜ਼ ਦੀ ਇਕ ਰਿਪੋਰਟ ਤੋਂ ਕੁਝ ਦਿਨ ਬਾਅਦ ਆਇਆ ਹੈ। ਇਸ ਤੋਂ ਪਹਿਲਾਂ, ਰਾਇਟਰਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਗਾਜ਼ਾ ਵਿੱਚ ਫਲਸਤੀਨੀ ਪਰਿਵਾਰਾਂ ਨੂੰ ਕਤਰ ਦੀ ਵਿੱਤੀ ਸਹਾਇਤਾ ਇਜ਼ਰਾਈਲ ਵਿੱਚੋਂ ਹੋ ਕੇ ਲੰਘਦੀ ਹੈ। ਫੰਡ ਕਤਰ ਤੋਂ ਇਜ਼ਰਾਈਲ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਟ੍ਰਾਂਸਫਰ ਕੀਤੇ ਜਾਂਦੇ ਹਨ, ਜਿਸ ਤੋਂ ਬਾਅਦ ਇਜ਼ਰਾਈਲੀ ਅਤੇ ਸੰਯੁਕਤ ਰਾਸ਼ਟਰ (ਯੂਐਨ) ਦੇ ਅਧਿਕਾਰੀ ਇਸ ਨੂੰ ਸਰਹੱਦ ਪਾਰ ਗਾਜ਼ਾ ਪੱਟੀ ਤੱਕ ਲੈ ਜਾਂਦੇ ਹਨ। ਹਾਲਾਂਕਿ ਇਸ ਦੇ ਪਿੱਛੇ ਦੇ ਮਕਸਦ ਬਾਰੇ ਕਿਸੇ ਨੇ ਕੁਝ ਨਹੀਂ ਦੱਸਿਆ।


ਇਹ ਵੀ ਪੜ੍ਹੋ: Viral News: ਅਚਾਨਕ ਮਜ਼ਦੂਰ ਦੇ ਖਾਤੇ 'ਚ ਆਏ 2 ਅਰਬ 21 ਕਰੋੜ ਰੁਪਏ, ਇਨਕਮ ਟੈਕਸ ਦਾ ਨੋਟਿਸ ਮਿਲਿਆ ਤਾਂ ਹੈਰਾਨ ਰਹਿ ਗਏ ਪਰਿਵਾਰ ਵਾਲੇ


ਇਜ਼ਰਾਈਲ ਅਤੇ ਹਮਾਸ 'ਤੇ ਭੜਕੇ ਅਲ-ਫੈਸਲ


ਸਾਊਦੀ ਖੁਫੀਆ ਮੁਖੀ ਨੇ ਜਾਰੀ ਸੰਘਰਸ਼ ਲਈ ਇਜ਼ਰਾਈਲ ਅਤੇ ਹਮਾਸ ਦੋਵਾਂ ਦੀ ਨਿੰਦਾ ਕਰਦਿਆਂ ਹੋਇਆਂ ਕਿਹਾ ਕਿ ਸਥਿਤੀ ਵਿੱਚ ਕੋਈ ਨਾਇਕ ਨਹੀਂ ਹੈ, ਪਰ ਸਿਰਫ ਪੀੜਤ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਾਗਰਿਕਾਂ ਵਿਰੁੱਧ ਕਾਰਵਾਈਆਂ ਕਰਕੇ ਇਜ਼ਰਾਈਲ ਅਤੇ ਹਮਾਸ ਦੀ ਨਿੰਦਾ ਕਰਨੀ ਚਾਹੀਦੀ ਹੈ, ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਫਲਸਤੀਨੀਆਂ ਨੂੰ ਇਜ਼ਰਾਈਲ ਦੇ ਫੌਜੀ ਕਬਜ਼ੇ ਦਾ ਵਿਰੋਧ ਕਰਨ ਦਾ ਅਧਿਕਾਰ ਹੈ।


ਪੱਛਮੀ ਦੇਸ਼ਾਂ ‘ਤੇ ਵੀ ਸਾਧਿਆ ਨਿਸ਼ਾਨਾ


ਪ੍ਰਿੰਸ ਤੁਰਕੀ ਅਲ-ਫੈਸਲ ਨੇ ਹਮਾਸ ਵਲੋਂ ਮਾਰੇ ਗਏ ਇਜ਼ਰਾਈਲੀਆਂ 'ਤੇ ਹੰਝੂ ਵਹਾਉਣ ਲਈ ਪੱਛਮੀ ਦੇਸ਼ਾਂ ਦੀ ਵੀ ਨਿੰਦਾ ਕੀਤੀ। ਉਨ੍ਹਾਂ ਨੇ ਪੱਛਮੀ ਦੇਸ਼ਾਂ 'ਤੇ ਵੀ ਨਿਸ਼ਾਨਾ ਸਾਧਦਿਆਂ ਹੋਇਆਂ ਕਿਹਾ ਕਿ ਇਜ਼ਰਾਈਲੀ ਫੌਜ ਵੱਲੋਂ ਮਾਰੇ ਗਏ ਫਲਸਤੀਨੀਆਂ 'ਤੇ ਕੋਈ ਹੰਝੂ ਨਹੀਂ ਵਹਾ ਰਿਹਾ, ਇਹ ਬਹੁਤ ਦੁੱਖ ਦੀ ਗੱਲ ਹੈ। ਪ੍ਰਿੰਸ ਤੁਰਕੀ, ਜਿਨ੍ਹਾਂ ਨੇ ਅਮਰੀਕਾ ਅਤੇ ਬ੍ਰਿਟੇਨ ਵਿੱਚ ਰਾਜ ਦੇ ਟਾਪ ਦੇ ਡਿਪਲੋਮੈਟ ਵਜੋਂ ਸੇਵਾ ਨਿਭਾਈ ਹੈ, ਨੇ ਕਿਹਾ ਕਿ ਫੌਜੀ ਕਬਜ਼ੇ ਅਧੀਨ ਸਾਰੇ ਲੋਕਾਂ ਨੂੰ ਆਪਣੇ ਕਬਜ਼ੇ ਦਾ ਵਿਰੋਧ ਕਰਨ ਦਾ ਅਧਿਕਾਰ ਹੈ।


ਜ਼ਿਕਰਯੋਗ ਹੈ ਕਿ 7 ਅਕਤੂਬਰ ਨੂੰ ਹਮਾਸ ਦੇ ਲੜਾਕੇ ਗਾਜ਼ਾ ਸਰਹੱਦ ਪਾਰ ਕਰਕੇ ਇਜ਼ਰਾਇਲੀ ਬਸਤੀਆਂ 'ਚ ਦਾਖਲ ਹੋ ਗਏ ਸਨ। ਇਸ ਦੌਰਾਨ ਸੈਨਿਕਾਂ ਅਤੇ ਨਾਗਰਿਕਾਂ ਸਮੇਤ ਇੱਕ ਹਜ਼ਾਰ ਤੋਂ ਵੱਧ ਇਜ਼ਰਾਈਲੀ ਮਾਰੇ ਗਏ ਸਨ। ਇਜ਼ਰਾਈਲ ਨੇ ਹਮਲੇ ਤੋਂ ਬਾਅਦ ਹਮਾਸ ਨੂੰ ਤਬਾਹ ਕਰਨ ਦੀ ਸਹੁੰ ਖਾਧੀ ਹੈ ਅਤੇ ਉਸ ਤੋਂ ਬਾਅਦ ਗਾਜ਼ਾ 'ਤੇ ਹਜ਼ਾਰਾਂ ਵਾਰ ਬੰਬਾਰੀ ਕੀਤੀ ਗਈ ਹੈ, ਜਿਸ ਵਿੱਚ 3,000 ਤੋਂ ਵੱਧ ਨਾਗਰਿਕਾਂ ਦੀ ਮੌਤ ਹੋ ਗਈ ਹੈ, ਜਿਸ ਵਿੱਚ ਮੰਗਲਵਾਰ ਨੂੰ ਇੱਕ ਹਸਪਤਾਲ 'ਤੇ ਹਮਲਾ ਵੀ ਸ਼ਾਮਲ ਹੈ ਜਿਸ ਵਿੱਚ 500 ਤੋਂ ਵੱਧ ਲੋਕ ਮਾਰੇ ਗਏ ਸਨ।


ਇਹ ਵੀ ਪੜ੍ਹੋ: Sexual Imagination: ਬੱਚੇ ਹੱਥ ਮੋਬਾਇਲ ਫੜਾਉਣ ਤੋਂ ਪਹਿਲਾਂ ਦੇਖੋ ਇਹ ਰਿਪੋਰਟ, ਵੱਡਾ ਖੁਲਾਸਾ, ਅੰਕੜੇ ਦੇਖ ਹੋ ਜਾਵੋਗੇ ਹੈਰਾਨ