ਨਵੀਂ ਦਿੱਲੀ: ਪਹਿਲੀ ਵਾਰ ਚੀਨ ਨੇ ਅਧਿਕਾਰਤ ਤੌਰ 'ਤੇ ਮੰਨਿਆ ਹੈ ਕਿ ਗਲਵਾਨ ਵਾਦੀ ਹਿੰਸਾ 'ਚ ਉਸ ਦੇ ਚਾਰ ਸੈਨਿਕ ਮਾਰੇ ਗਏ ਸਨ ਤੇ ਇੱਕ ਸੈਨਿਕ ਜ਼ਖਮੀ ਹੋ ਗਿਆ ਸੀ। ਚੀਨ ਦੇ ਕੇਂਦਰੀ ਮਿਲਟਰੀ ਕਮਿਸ਼ਨ (ਸੀਐਮਸੀ) ਨੇ ਸ਼ੁੱਕਰਵਾਰ ਨੂੰ ਇਨ੍ਹਾਂ ਸਾਰੇ ਫੌਜੀਆਂ ਨੂੰ ਬਹਾਦਰੀ ਮੈਡਲ ਦੇ ਕੇ ਸਨਮਾਨਿਤ ਕੀਤਾ। ਹਾਲਾਂਕਿ, ਭਾਰਤ ਤੇ ਅੰਤਰਰਾਸ਼ਟਰੀ ਮੀਡੀਆ ਏਜੰਸੀਆਂ ਦਾ ਮੰਨਣਾ ਹੈ ਕਿ ਇਸ ਹਿੰਸਾ ਵਿੱਚ 45 ਚੀਨੀ ਸੈਨਿਕ ਮਾਰੇ ਗਏ ਸਨ।


ਚੀਨ ਦੇ ਸਰਕਾਰੀ ਟੀਵੀ, ਸੀਜੀਟੀਐਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸੀਐਮਸੀ ਨੇ ਮਾਰੇ ਗਏ ਇਨ੍ਹਾਂ ਸਾਰੇ ਸੈਨਿਕਾਂ ਨੂੰ ਪਹਿਲੀ ਸ਼੍ਰੇਣੀ ਦੀ ਮੈਰਿਟ ਦੇ ਹਵਾਲੇ ਤੇ ਆਨਰੇਰੀ ਮੈਡਲ ਦਿੱਤੇ ਹਨ। ਸੀਜੀਟੀਐਨ ਅਨੁਸਾਰ, ਗਲਵਾਨ ਵੈਲੀ ਵਿੱਚ ਭਾਰਤੀ ਸੈਨਿਕਾਂ ਨਾਲ ਲੜਦੇ ਹੋਏ ਮਾਰੇ ਗਏ ਪੀਐਲਏ ਆਰਮੀ ਦੇ ਸਿਪਾਹੀ ਚੇਨ ਹਾਂਗਜੁਨ ਨੂੰ ਚੀਨ ਦੀ ਕਮਿਊਨਿਸਟ ਪਾਰਟੀ (ਸੀਸੀਪੀ) ਦੁਆਰਾ ਜਾਰੀ ਕੀਤੀ ਗਈ ‘ਸਦੀ ਦਾ ਹੀਰੋ’ ਦਾ ਖਿਤਾਬ ਦਿੱਤਾ ਗਿਆ।


ਇਸ ਸੂਚੀ ਵਿੱਚ ਕੁੱਲ 29 ਚੀਨੀ ਨਾਗਰਿਕ ਹਨ, ਜਿਨ੍ਹਾਂ ਨੇ ਪਿਛਲੇ 100 ਸਾਲਾਂ ਵਿੱਚ ਚੀਨ ਦੀਆਂ ਸਰਹੱਦਾਂ, ਕੋਰੀਆ ਦੀ ਜੰਗ, ਜਾਪਾਨ ਨਾਲ ਲੜਾਈ, ਪੁਲਿਸਿੰਗ, ਸਿਹਤ ਸੇਵਾਵਾਂ ਆਦਿ ਵਿੱਚ ਅਹਿਮ ਯੋਗਦਾਨ ਪਾਇਆ ਹੈ।


ਚੀਨ ਦੁਆਰਾ ਗਲਵਾਨ ਵੈਲੀ ਵਿਚ ਮਾਰੇ ਗਏ ਸਿਪਾਹੀ ਨੂੰ ਸਦੀ ਦੇ ਹੀਰੋ ਦਾ ਖਿਤਾਬ ਦਿੱਤੇ ਜਾਣ ਤੋਂ ਪਤਾ ਚਲਦਾ ਹੈ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ 15-16 ਜੂਨ 2020 ਦੀ ਰਾਤ ਨੂੰ ਪੂਰਬੀ ਲੱਦਾਖ ਨਾਲ ਲੱਗਦੀ ਐਲਏਸੀ ਉੱਤੇ ਕਿੰਨੀ ਭਿਆਨਕ ਜੰਗ ਹੋਈ ਸੀ। ਇਸ ਦੌਰਾਨ ਇਕ ਵੀ ਗੋਲੀ ਨਹੀਂ ਚਲੀ।


ਇਸ ਤੋਂ ਇਲਾਵਾ ਹੋਰ ਸ਼ਹੀਦ ਫੌਜੀਆਂ ਚੇਨ ਜੀਆਂਗਾਂਗ, ਜ਼ਿਆਓ ਸਿਓਨ ਅਤੇ ਵੈਂਗ ਜ਼ੁਓਰਨ ਨੂੰ ਫਰਸਟ ਕਲਾਸ ਮੈਰਿਟ ਸਾਇਟੇਸ਼ਨ ਦਿੱਤਾ ਗਿਆ ਹੈ। ਚੀਨੀ ਫੌਜਾਂ ਦੀ ਅਗਵਾਈ ਕਰਨ ਵਾਲੇ ਇੱਕ ਕਰਨਲ, ਕੁਈ ਫਾਈਬਾਓ (ਰੈਜੀਮੈਂਟਲ ਕਮਾਂਡਰ), ਜੋ ਹਿੰਸਾ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ, ਨੂੰ ‘ਹੀਰੋ ਕਰਨਲ’ ਦਾ ਖਿਤਾਬ ਦਿੱਤਾ ਗਿਆ ਹੈ।


ਹਾਲਾਂਕਿ, ਸੀਜੀਟੀਐਨ ਨੇ ਗਲਵਾਨ ਦਾ ਨਾਮ ਨਹੀਂ ਲਿਆ ਅਤੇ ਕਿਹਾ ਕਿ ਇਹ ਨੁਕਸਾਨ 'ਜੂਨ ਦੇ ਮਹੀਨੇ ਵਿੱਚ ਇੱਕ ਸਰਹੱਦੀ ਵਿਵਾਦ' ਵਿੱਚ ਹੋਇਆ ਸੀ। ਪਰ ਗਲੋਬਲ ਟਾਈਮਜ਼ ਨੇ ਸਪਸ਼ਟ ਲਿਖਿਆ ਹੈ ਕਿ ਇਹ ਗਲਵਾਨ ਵੈਲੀ (15-16 ਜੂਨ 2020) ਦੀ ਹਿੰਸਾ ਵਿੱਚ ਕੀਤਾ ਗਿਆ ਹੈ।


ਭਾਰਤ ਤੇ ਅੰਤਰਰਾਸ਼ਟਰੀ ਮੀਡੀਆ ਦਾ ਮੰਨਣਾ ਹੈ ਕਿ ਗਲਵਾਨ ਘਾਟੀ ਵਿੱਚ ਹੋਈ ਹਿੰਸਾ ਵਿੱਚ ਘੱਟੋ ਘੱਟ 45 ਚੀਨੀ ਸੈਨਿਕ ਮਾਰੇ ਗਏ ਸਨ। ਪਰ ਸੀਐਮਸੀ ਨੇ ਮਾਰੇ ਗਏ ਫੌਜੀਆਂ ਦੀ ਕੁੱਲ ਗਿਣਤੀ ਨਹੀਂ ਦੱਸੀ ਅਤੇ ਬਹਾਦਰੀ ਲਈ ਸਨਮਾਨਤ ਕੀਤੇ ਗਏ ਸੈਨਿਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਚੀਨ ਦੇ ਕੇਂਦਰੀ ਮਿਲਟਰੀ ਕਮਿਸ਼ਨ (ਸੀਐਮਸੀ) ਨੇ ਪੀ ਐਲ ਏ ਦੇ ਜਵਾਨਾਂ ਨੂੰ ਇਹ ਸਨਮਾਨ ਦਿੱਤਾ ਹੈ। ਸੀਐਮਸੀ ਚੀਨ ਦੀ ਸਭ ਤੋਂ ਵੱਡੀ ਸੈਨਿਕ ਸੰਸਥਾ ਹੈ ਤੇ ਚੀਨ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਦੇ ਚੇਅਰਮੈਨ ਹਨ।


ਮਹੱਤਵਪੂਰਣ ਗੱਲ ਇਹ ਹੈ ਕਿ ਨੌਂ ਮਹੀਨਿਆਂ ਦੇ ਟਕਰਾਅ ਤੋਂ ਬਾਅਦ, ਭਾਰਤ ਅਤੇ ਚੀਨ ਪੂਰਬੀ ਲੱਦਾਖ ਨਾਲ ਲੱਗਦੀ ਐਲਏਸੀ 'ਤੇ ਡਿਸਇੰਗੇਜਮੈਂਟ ਉਤੇ ਸਹਿਮਤ ਹੋਏ ਹਨ ਅਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਫਰੰਟ ਲਾਈਨ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ।


ਇਹ ਵੀ ਪੜ੍ਹੋ: ਕੋਰੋਨਾ ਦੀ ਦੂਜੀ ਲਹਿਰ ਦਾ ਭਿਆਨਕ ਰੂਪ ਆਇਆ ਸਾਹਮਣੇ, ਸੀਐਮਆਈਈ ਦੇ ਅੰਕੜਿਆਂ 'ਚ ਖੁਲਾਸਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904