India To Buy Bullet Train: ਭਾਰਤ ਜਾਪਾਨ ਤੋਂ 6 E5 ਸੀਰਿਜ਼ ਦੀ ਬੁਲੇਟ ਟਰੇਨ ਖ਼ੀਰਦੇਗਾ। ਦੋਵਾਂ ਦੇਸ਼ਾਂ ਵਿੱਚ ਇਸ ਮਹੀਨੇ ਦੇ ਅਖ਼ੀਰ ਤੱਕ ਇਹ ਸੌਦਾ ਪੂਰਾ ਹੋਣ ਦੀ ਉਮੀਦ ਹੈ। ਇਸ ਸੌਦੇ ਦੇ ਨਾਲ ਹੀ 2026 ਤੱਕ ਗੁਜਰਾਤ ਤੋਂ ਪਹਿਲੀ ਬੁਲੇਟ ਟਰੇਨ ਸ਼ੁਰੂ ਹੋਣ ਦੀ ਸੰਭਾਵਨਾ ਵਧੇਗੀ। ਸੂਤਰਾਂ ਮੁਤਾਬਕ, ਨੈਸ਼ਨਲ ਹਾਈ ਸਪੀਡ ਰੇਡ ਕਾਰਪੋਰੇਸ਼ਨ ਲਿਮਟਿਡ (NHSRCL) ਇਸ ਸਾਲ 15 ਅਗਸਤ ਤੱਕ ਟਰੇਨਾਂ ਤੇ ਆਪਰੇਟਿੰਗ ਸਿਸਟਮ ਦੀ ਖ਼ਰੀਦ ਲਈ ਬੋਲੀ ਲਾਵੇਗੀ।


ਰਿਪੋਰਟ ਮੁਤਾਬਕ, ਅਹਿਮਦਾਬਾਦ ਤੇ ਮੁੰਬਈ ਦੇ ਵਿਚਾਲੇ ਬਣਾਏ ਜਾ ਰਹੇ 508 ਕਿਲੋਮੀਟਰ ਲੰਬੇ ਬੁਲੇਟ ਟਰੇਨ ਲਾਂਘੇ ਵਿੱਚ ਲਿਮਟਿਡ ਸਟਾਪ ਤੇ ਆਲ ਸਟਾਪ ਜਿਹੀ ਸਰਵਿਸ ਹੋਵੇਗੀ। ਲਿਮਟਿਡ ਸਟਾਪ ਵਾਲੀ ਟਰੇਨ ਮੁੰਬਈ ਤੋਂ ਅਹਿਮਦਾਬਾਦ ਤੋਂ ਦੂਰੀ ਮਹਿਜ਼ 2 ਘੰਟਿਆਂ ਵਿੱਚ ਤੈਅ ਕਰੇਗੀ। ਉੱਥੇ ਹੀ ਆਲ ਸਟਾਪ ਸਰਵਿਸ ਤਕਰੀਬਨ 2 ਘੰਟੇ 45 ਮਿੰਟ ਵਿੱਚ ਆਪਣਾ ਸਫ਼ਰ ਤੈਅ ਕਰੇਗੀ।


ਅਧਿਕਾਰੀਆਂ ਨੇ ਦੱਸਿਆ ਕਿ ਜਨਵਰੀ ਤੱਕ ਇਸ ਯੋਜਨਾ ਦਾ ਕੁੱਲ 40 ਫ਼ੀਸਦੀ ਕੰਮ ਪੂਰਾ ਕਰ ਲਿਆ ਗਿਆ। ਗੁਜਰਾਤ ਵਿੱਚ ਤਕਰੀਬਨ 48 ਫ਼ੀਸਦੀ ਕੰਮ ਦੀ ਪ੍ਰਗਤੀ ਹੋਈ ਹੈ ਜਦੋਂ ਕਿ ਮਹਾਰਾਸ਼ਟਰ ਵਿੱਚ ਮਹਿਜ਼ 22 ਫ਼ੀਸਦੀ ਕੰਮ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ 100 ਤੋਂ ਜ਼ਿਆਦਾ ਪੁਲ਼ ਬਣਾਏ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਵੱਖ-ਵੱਖ ਨਦੀਆਂ ਉੱਤੇ 6 ਪੁਲ਼ ਤਿਆਰ ਕੀਤੇ ਗਏ ਹਨ। ਗੁਜਰਾਤ ਵਿੱਚ ਬਨਣ ਵਾਲੇ 20 ਪੁਲਾਂ ਵਿੱਚੋਂ 7 ਦਾ ਕੰਮ ਪੂਰਾ ਹੋ ਚੁੱਕਿਆ ਹੈ।


ਇਸ ਸਬੰਧੀ ਰੇਲਵੇ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲ ਦੇ ਮਹੀਨਿਆਂ ਵਿੱਚ ਕੰਮ ਦੌਰਾਨ ਤੇਜ਼ੀ ਆਈ ਹੈ। ਪ੍ਰਸ਼ਾਸਨ ਨੇ ਸਾਰੇ ਡੀਸੀ ਨੂੰ ਇਸ ਮਹੀਨੇ ਦੇ ਅੰਤ ਤੱਕ ਜ਼ਮੀਨ ਦੇਣ ਦਾ ਕੰਮ ਪੂਰਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਕਿਹਾ ਗਿਆ ਹੈ ਕਿ ਮਹਾਰਾਸ਼ਟਰ ਦੀ ਪਿਛਲੀ ਸਰਕਾਰ ਦੇ ਕਾਰਨ ਸਾਡਾ ਕਾਫ਼ੀ ਸਮਾਂ ਬਰਬਾਦ ਹੋਇਆ ਹੈ ਉਸ ਦੇ ਖਾਮਿਆਜੇ ਵਜੋਂ ਹੁਣ ਕੰਮ ਤੇਜ਼ੀ ਨਾਲ ਕਰਨਾ ਚਾਹੀਦਾ ਹੈ।


ਹਾਲ ਹੀ ਵਿੱਚ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਬੁਲੇਟ ਟਰੇਨ ਯੋਜਨਾ ਦੀ ਰਫਤਾਰ ਮੱਠੀ ਹੋਣ ਕਾਰਨ ਮਹਾਰਾਸ਼ਟਰ ਦੀ ਤਤਕਾਲੀਨ ਸਰਕਾਰ ਊਧਵ ਠਾਕਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਰੇਲ ਮੰਤਰੀ ਨੇ ਕਿਹਾ ਕਿ ਜੇ ਸੂਬਾ  ਸਰਕਾਰ ਨੇ ਇਜਾਜ਼ਚ ਦੇਣ ਵਿੱਚ ਦੇਰੀ ਨਾ ਕੀਤੀ ਹੁੰਦਾ ਤਾਂ ਹੁਣ ਤੱਕ ਕਾਫੀ ਕੰਮ ਨੇਪਰੇ ਚੜ੍ਹ  ਜਾਂਦਾ