ਪੜਚੋਲ ਕਰੋ
Advertisement
ਭਾਰਤੀ ਕ੍ਰਿਕੇਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ, ਨਿਊਜ਼ਲੈਂਡ ਨੂੰ ਦਿੱਤੀ 90 ਦੌੜਾਂ ਨਾਲ ਕਰਾਰੀ ਮਾਤ
ਨਵੀਂ ਦਿੱਲੀ: ਦੂਜੇ ਇੱਕ ਦਿਨਾਂ ਮੈਚ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਨੂੰ 90 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਭਾਰਤ ਪੰਜ ਇੱਕ ਦਿਨਾਂ ਮੈਚਾਂ ਦੀ ਲੜੀ ਵਿੱਚ ਨਿਊਜ਼ੀਲੈਂਡ ਤੋਂ 2-0 ਨਾਲ ਅੱਗੇ ਹੋ ਗਿਆ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ, ਜੋ ਕਿ ਸਹੀ ਫੈਸਲਾ ਰਿਹਾ ਅਤੇ ਮੇਜ਼ਬਾਨ ਨੂੰ 325 ਦੌੜਾਂ ਦਾ ਵੱਡਾ ਟੀਚਾ ਦਿੱਤਾ।
ਨਿਊਜ਼ੀਲੈਂਡ ਦੀ ਟੀਮ ਵੱਡੇ ਟੀਚੇ ਦਾ ਪਿੱਛਾ ਕਰਨ ਵਿੱਚ ਨਾਕਾਮ ਰਹੀ ਅਤੇ ਮੇਜ਼ਬਾਨ ਟੀਮ ਦੇ ਡਉਗ਼ ਬ੍ਰੇਸਵੇਲ ਤੋਂ ਇਲਾਵਾ ਹੋਰ ਕੋਈ ਵੀ ਖਿਡਾਰੀ ਹੀ ਅਰਧ ਸੈਂਕੜਾ ਨਾ ਬਣਾ ਸਕਿਆ ਅਤੇ ਸਸਤੇ ਵਿੱਚ ਹੀ ਆਊਟ ਹੋ ਗਏ। ਭਾਰਤੀ ਗੇਂਦਬਾਜ਼ਾਂ ਨੇ ਲਾਜਵਾਬ ਪ੍ਰਦਰਸ਼ਨ ਕੀਤਾ। ਫਿਰਕੀ ਗੇਂਦਬਾਜ਼ ਕੁਲਦੀਪ ਯਾਦਵ ਨੇ ਸਭ ਤੋਂ ਵੱਧ ਚਾਰ, ਯਜੁਵੇਂਦਰ ਚਹਿਲ ਤੇ ਭੁਵਨੇਸ਼ਵਰ ਕੁਮਾਰ ਨੇ ਦੋ-ਦੋ ਅਤੇ ਮੁਹੰਮਦ ਸ਼ਮੀ ਤੇ ਕੇਦਾਰ ਜਾਧਵ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।
ਇਸ ਤੋਂ ਪਹਿਲਾਂ ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ ਅਤੇ ਸਲਾਮੀ ਜੋੜੀ ਰੋਹਿਤ ਦੇ ਸ਼ਰਮਾ ਨੇ 87 ਅਤੇ ਸ਼ਿਖਰ ਧਵਨ ਨੇ 66 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਮੈਚ 'ਚ ਰੋਹਿਤ ਸ਼ਰਮਾ ਆਪਣਾ ਸੈਂਕੜਾ ਪੂਰਾ ਕਰਨ ਤੋਂ ਕੁਝ ਹੀ ਦੌੜਾਂ ਦੂਰ ਰਹਿ ਗਏ ਸੀ। ਰੋਹਿਤ ਨੇ 96 ਗੇਂਦਾ ਦੀ ਪਾਰੀ ਖੇਡਦੇ ਹੋਏ 9 ਚੌਕੇ ਅਤੇ 3 ਸ਼ਾਨਦਾਰ ਛੱਕੇ। ਰੋਹਿਤ ਨੇ ਆਪਣੇ ਇੱਕ ਦਿਨਾਂ ਕਰੀਅਰ ਦਾ 38ਵਾਂ ਅਰਧ ਸੈਂਕੜਾ ਪੂਰਾ ਕੀਤਾ ਹੈ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 45 ਗੇਂਦਾਂ 'ਤੇ 43 ਦੌੜਾਂ ਬਣਾਈਆਂ। ਕੋਹਲੀ ਨੇ 5 ਚੌਕੇ ਮਾਰੇ। ਅਬੰਤੀ ਰਾਇਡੂ ਨੇ 47 ਦੌੜਾਂ ਬਣਾਈਆਂ ਤੇ ਆਊਟ ਹੋ ਗਏ। ਉਨ੍ਹਾਂ ਤੋਂ ਬਾਅਦ ਆਖਰੀ ਓਵਰ ਤਕ ਕ੍ਰੀਜ਼ 'ਤੇ ਕੇਦਾਰ ਜਾਧਵ (22) ਅਤੇ ਮਹੇਂਦਰ ਸਿੰਘ ਧੋਨੀ (48) ਨੇ ਨਾਬਾਦ ਪਾਰੀ ਖੇਡੀ ਅਤੇ ਨਿਊਜ਼ੀਲੈਂਡ ਖ਼ਿਲਾਫ਼ 324 ਦੌੜਾਂ ਬਣਾਈਆਂ। ਹਾਲਾਂਕਿ, ਭਾਰਤੀ ਬੱਲੇਬਾਜ਼ਾਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਕੋਹਲੀ ਸਮੇਤ ਮਹਿੰਦਰ ਸਿੰਘ ਧੋਨੀ, ਅਬੰਤੀ ਰਾਇਡੂ ਅਰਧ ਸੈਂਕੜਾ ਬਣਾਉਣ ਤੋਂ ਵਾਂਝੇ ਰਹਿ ਗਏ।Another brilliant performance by the Men in Blue. #TeamIndia wrap the second ODI, win by 90 runs. 2-0 🇮🇳🇮🇳 #NZvIND pic.twitter.com/2fTF9uQ5JM
— BCCI (@BCCI) January 26, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਨਰਲ ਨੌਲਜ
ਪੰਜਾਬ
Advertisement