ਲੰਦਨ: ਬਰਮਿੰਘਮ ਆਧਾਰਤ ਸੰਗਠਿਤ ਸਮੂਹ ਦਾ ਹਿੱਸਾ ਰਹੇ ਭਾਰਤੀ ਮੂਲ ਦੇ ਦੋ ਭਰਾਵਾਂ ਮਨਜਿੰਦਰ ਸਿੰਘ ਠੱਕਰ ਤੇ ਦਵਿੰਦਰ ਸਿੰਘ ਠੱਕਰ ਨੂੰ ਚਿਕਨ ‘ਚ ਡਰੱਗਸ ਦੀ ਤਸਕਰੀ ਕਰਨ ਦਾ ਇਲਜ਼ਾਮ ਲੱਗਿਆ ਹੈ। ਨੀਦਰਲੈਂਡ ਤੋਂ ਚਿਕਨ ਸ਼ਿਪਮੈਂਟ ‘ਚ ਉਨ੍ਹਾਂ ਨੇ ਲੱਖਾਂ ਰੁਪਏ ਦੀ ਤਸਕਰੀ ਕੀਤੀ ਹੈ। ਇਸ ਮਾਮਲੇ ‘ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ 20 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ।
ਨੈਸ਼ਨਲ ਕ੍ਰਾਈਮ ਏਜੰਸੀ (ਐਨਸੀਏ) ਨੇ ਕਿਹਾ ਕਿ ਇਸ ਸੰਗਠਤ ਅਪਰਾਧ ਸੰਗਠਨ ਦੀ ਨੁਮਾਇੰਦਗੀ ਵਸੀਮ ਹੁਸੈਨ ਤੇ ਨਜਰਤ ਹੁਸੈਨ ਕਰ ਰਹੇ ਸੀ। ਬਰਮਿੰਘਮ ਕ੍ਰਾਉਨ ਕੋਰਟ ਨੇ ਉਨ੍ਹਾਂ ਨੂੰ ਕਰੀਬ 44 ਸਾਲ ਦੀ ਸਾਂਝੀ ਸਜ਼ਾ ਸੁਣਾਈ ਹੈ। ਅਧਿਕਾਰੀਆ ਨੇ ਕਿਹਾ ਕਿ ਤਿੰਨ ਮੌਕਿਆਂ ‘ਤੇ ਲਗਪਗ 50 ਲੱਖ ਪਾਉਂਡ ਹੈਰੋਇਨ ਤੇ ਕੋਕੀਨ ਜ਼ਬਤ ਕੀਤੀ ਗਈ ਸੀ। ਇਹ ਕੰਮ 2016 ਤੋਂ ਸ਼ੁਰੂ ਹੋ 2017 ‘ਚ ਵੀ ਜਾਰੀ ਰਿਹਾ।
ਉਹ ਰਾਟਰਡੈਮ ਤੋਂ ਨੀਦਰਲੈਂਡ ‘ਚ ਡਰੱਗਸ ਦੀ ਤਸਕਰੀ ਲਈ ਅਸਲ ਸ਼ਿਪਿੰਗ ਕੰਪਨੀਆਂ ਦਾ ਇਸਤੇਮਾਲ ਕਰ ਰਹੇ ਸੀ, ਜਿੱਥੇ ਉਨ੍ਹਾਂ ਦੇ ਗੁਰੱਪ ਵੱਲੋਂ ਲੁੱਕਾ ਕੇ ਲਿਆਂਦੀ ਡਰਗਸ ਜਮ੍ਹਾਂ ਕੀਤੀ ਜਾਂਦੀ ਸੀ। ਸ਼ਿਪਮੈਂਟ ਨੂੰ ਨਜਾਰਤ ਨੇ ਸ਼ੁਰੂ ਕੀਤਾ ਜੋ ਅਕਸਰ ਡਰਗਸ ਦੇ ਡੀਲਰਸ ਨੂੰ ਮਿਲਣ ਲਈ ਨੀਦਰਲੈਂਦ ਦਾ ਸਫਰ ਕਰਦਾ ਸੀ ਪਰ ਦੋ ਸ਼ਿਪਮੈਂਟ ਫੜ੍ਹੇ ਜਾਣ ਤੋਂ ਬਾਅਦ ਗੁਰੱਪ ਨੇ ਆਪਣੀ ਰਣਨੀਤੀ ਬਦਲ ਲਈ।
ਜੂਨ 2017 ‘ਚ ਨੀਦਰਲੈਂਡ ਤੋਂ ਇੱਕ ਹੋਰ ਸ਼ਿਪਮੈਂਟ ਭੇਜਿਆ ਗਿਆ ਸੀ ਪਰ ਐਨਸੀਏ ਦੇ ਨਾਲ ਮਿਲ ਕੇ ਕੰਮ ਕਰਨ ਰਹੀ ਡੱਚ ਪੁਲਿਸ ਨੇ ਉਸ ਚੋਂ ਡੱਰਗਸ ਹੱਟਾ ਦਿੱਤਾ ਸੀ। ਜਦੋਂ ਸ਼ੀਮੈਂਟ ਬਰਮਿੰਘਮ ਪਹੁੰਚਿਆ ਤਾਂ ਗੈਂਗ ਨੂੰ ਪਤਾ ਚਲ ਗਿਆ ਕਿ ਉਹ ਬੇਨਕਾਬ ਹੋ ਗਏ ਹਨ। ਵਸੀਮ ਹੁਸੈਨ ਨੇ ਘਬਰਾਹਟ ‘ਚ ਆਪਣੇ ਮੁੱਖ ਡੱਚ ਅਪਰਾਧੀ ਨਾਲ ਸੰਪਰਕ ਕੀਤਾ ਤੇ ਉਸ ਨੂੰ ਆਪਣਾ ਫੋਨ ਤੇ ਸਿਮ ਸੁੱਟਣ ਲਈ ਕਿਹਾ। ਵਸੀਮ ਹੂਸੈਨ ਤੇ ਮੁਹਮੰਦ ਸ਼ਬੀਰ ਨੂੰ ਐਨਸੀਏ ਦੇ ਅਧਿਕਾਰੀਆਂ ਨੇ ਕੁਝ ਸਮੇਂ ਬਾਅਦ ਗ੍ਰਿਫ਼ਤਾਰ ਕਰ ਲਿਆ।
ਐਨਸੀਏ ਦੇ ਕੋਲਿਨ ਵਿਲੀਅਮਸ ਨੇ ਕਿਹਾ ਕਿ ਕਰੀਬ ਤਿੰਨ ਸਾਲ ਤੋਂ ਜ਼ਿਆਦਾ ਸਮੇਂ ਚਲੇ ਇਸ ਜਾਂਚ ਰਾਹੀਂ ਉਨ੍ਹਾਂ ਨੇ ਇੱਕ ਗਰੁੱਪ ਨੂੰ ਤਬਾਹ ਕਰ ਦਿੱਤਾ ਜਪ ਪੱਛਮੀ ਮਿਲੈਂਡਸ ‘ਚ ਡਰੱਗਸ ਦੀ ਦਰਾਮਦ ‘ਚ ਸ਼ਾਮਲ ਸੀ। ਇਸ ਦੇ ਨਾਲ ਹੀ ਗਰੋਹ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ।
ਦੋ ਭਾਰਤੀ ਭਰਾ ਚਿਕਨ ‘ਚ ਡਰੱਗਸ ਦੀ ਕਰਦੇ ਸੀ ਤਸਕਰੀ, ਚੜ੍ਹੇ ਪੁਲਿਸ ਦੇ ਹੱਥੇ
ਏਬੀਪੀ ਸਾਂਝਾ
Updated at:
29 Nov 2019 06:05 PM (IST)
ਬਰਮਿੰਘਮ ਆਧਾਰਤ ਸੰਗਠਿਤ ਸਮੂਹ ਦਾ ਹਿੱਸਾ ਰਹੇ ਭਾਰਤੀ ਮੂਲ ਦੇ ਦੋ ਭਰਾਵਾਂ ਮਨਜਿੰਦਰ ਸਿੰਘ ਠੱਕਰ ਤੇ ਦਵਿੰਦਰ ਸਿੰਘ ਠੱਕਰ ਨੂੰ ਚਿਕਨ ‘ਚ ਡਰੱਗਸ ਦੀ ਤਸਕਰੀ ਕਰਨ ਦਾ ਇਲਜ਼ਾਮ ਲੱਗਿਆ ਹੈ। ਨੀਦਰਲੈਂਡ ਤੋਂ ਚਿਕਨ ਸ਼ਿਪਮੈਂਟ ‘ਚ ਉਨ੍ਹਾਂ ਨੇ ਲੱਖਾਂ ਰੁਪਏ ਦੀ ਤਸਕਰੀ ਕੀਤੀ ਹੈ।
- - - - - - - - - Advertisement - - - - - - - - -