Canada 'ਚ ਭਾਰਤੀ ਮੂਲ ਦੇ ਜੋੜੇ ਦਾ ਗੋਲੀਆਂ ਮਾਰ ਕੇ ਕਤਲ, ਵਾਲਮਾਰਟ ਦੀ ਪਾਰਕਿੰਗ 'ਚ ਵਾਰਦਾਤ
Indian Couple Killed : ਕੈਨੇਡਾ ਦੇ ਸਰੀ (Surrey) ਵਿੱਚ ਇੱਕ ਵਾਲਮਾਰਟ ਸਟੋਰ ਦੇ ਬਾਹਰ ਭਾਰਤੀ ਮੂਲ ਦੇ ਨੌਜਵਾਨ ਜੋੜੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕਿਸੇ ਖਾਸ ਵਿਅਕਤੀ ਨੂੰ
Indian Couple Killed : ਕੈਨੇਡਾ ਦੇ ਸਰੀ (Surrey) ਵਿੱਚ ਇੱਕ ਵਾਲਮਾਰਟ ਸਟੋਰ ਦੇ ਬਾਹਰ ਭਾਰਤੀ ਮੂਲ ਦੇ ਨੌਜਵਾਨ ਜੋੜੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕਿਸੇ ਖਾਸ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ (Targeted Shooting) ਸੀ।
ਮ੍ਰਿਤਕਾਂ ਦੀ ਪਛਾਣ 23 ਸਾਲਾ ਗਗਨਪ੍ਰੀਤ (ਗੈਰੀ) ਰੇਹਲ ਅਤੇ 24 ਸਾਲਾ ਸੁਖਜੀਤ ਕੌਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ 15 ਨਵੰਬਰ ਦੀ ਰਾਤ ਕਰੀਬ 10:38 ਵਜੇ ਵਾਲਮਾਰਟ ਦੀ ਪਾਰਕਿੰਗ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ।
ਪੁਲਿਸ ਅਤੇ ਬਚਾਅ ਕਰਮਚਾਰੀ ਮੌਕੇ 'ਤੇ ਪਹੁੰਚੇ ਤਾਂ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੇ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਕੁਝ ਸਮੇਂ ਬਾਅਦ ਦੋਵਾਂ ਦੀ ਮੌਤ ਹੋ ਗਈ।
ਪੁਲਿਸ ਮੁਤਾਬਕ ਦੋਵੇਂ ਮ੍ਰਿਤਕ ਨੇੜਲੇ ਡੈਲਟਾ ਟਾਊਨਸ਼ਿਪ ਵਿੱਚ ਰਹਿੰਦੇ ਸਨ। ਇਸ ਮਾਮਲੇ ਦੀ ਜਾਂਚ ਕੈਨੇਡਾ ਦੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ (IHIT) ਕਰ ਰਹੀ ਹੈ।
ਵਾਰਦਾਤ ਤੋਂ 13 ਮਿੰਟ ਬਾਅਦ ਸੜੀ ਕਾਰ
ਮੀਡੀਆ ਰਿਪੋਰਟਾਂ ਮੁਤਾਬਕ ਵਾਲਮਾਰਟ ਦੀ ਪਾਰਕਿੰਗ ਵਿੱਚ ਇੱਕ ਲਾਲ ਰੰਗ ਦੀ ਮਸਟੈਂਗ ਕਾਰ ਵੀ ਮਿਲੀ, ਜਿਸ ਦੀਆਂ ਖਿੜਕੀਆਂ ਟੁੱਟੀਆਂ ਹੋਈਆਂ ਸਨ। ਪੁਲਿਸ ਨੂੰ ਸ਼ੱਕ ਹੈ ਕਿ ਗੋਲੀਬਾਰੀ ਤੋਂ ਕਰੀਬ 13 ਮਿੰਟ ਬਾਅਦ ਨੇੜੇ ਇੱਕ ਕਾਰ ਨੂੰ ਅੱਗ ਲਗਾਈ ਗਈ ਸੀ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਸ ਕਾਰ ਦਾ ਸਬੰਧ ਕਤਲ ਦੀ ਵਾਰਦਾਤ ਨਾਲ ਹੋ ਸਕਦਾ ਹੈ। IHIT ਨੇ ਕਿਹਾ ਹੈ ਕਿ ਮੁੱਢਲੀ ਜਾਂਚ ਮੁਤਾਬਕ ਇਹ ਗੋਲੀਬਾਰੀ ਕਿਸੇ ਖਾਸ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੋ ਸਕਦੀ ਹੈ ਅਤੇ ਇਸ ਦਾ ਸਬੰਧ ਸੰਗਠਿਤ ਅਪਰਾਧ (Organized Crime) ਨਾਲ ਹੋਣ ਦਾ ਸ਼ੱਕ ਹੈ।
ਲੋਕਾਂ ਤੋਂ CCTV ਅਤੇ ਡੈਸ਼ ਕੈਮਰੇ ਦੀ ਫੁਟੇਜ ਮੰਗੀ
ਜਾਂਚ ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਜਾਣਕਾਰੀ, CCTV ਫੁਟੇਜ ਜਾਂ ਡੈਸ਼ ਕੈਮਰੇ ਦੀ ਰਿਕਾਰਡਿੰਗ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ।
ਪਿਛਲੇ ਮਹੀਨੇ ਵੀ ਮਿਲੀ ਸੀ ਭਾਰਤੀ ਨੌਜਵਾਨ ਦੀ ਲਾਸ਼
ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੀ ਇਲਾਕੇ ਵਿੱਚ 29 ਅਕਤੂਬਰ ਨੂੰ ਇੱਕ ਸੜਦੀ ਹੋਈ ਕਾਰ ਵਿੱਚੋਂ 25 ਸਾਲਾ ਭਾਰਤੀ ਨੌਜਵਾਨ ਤੂਸ਼ਾਰ ਸ਼ਰਮਾ ਦੀ ਲਾਸ਼ ਮਿਲੀ ਸੀ। ਉਹ ਸਰੀ ਵਿੱਚ ਰਹਿੰਦਾ ਸੀ।ਪੁਲਿਸ ਮੁਤਾਬਕ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਐਮਰਜੈਂਸੀ ਕਰਮਚਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਕਾਰ ਵਿੱਚੋਂ ਮਨੁੱਖੀ ਅਵਸ਼ੇਸ਼ ਮਿਲੇ। ਇਸ ਤੋਂ ਬਾਅਦ ਕਤਲ ਦੇ ਮਾਮਲੇ ਵਜੋਂ ਜਾਂਚ ਸ਼ੁਰੂ ਕੀਤੀ ਗਈ।
ਜਾਂਚਕਰਤਾਵਾਂ ਮੁਤਾਬਕ ਤੂਸ਼ਾਰ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। ਪੁਲਿਸ ਨੂੰ ਸ਼ੱਕ ਹੈ ਕਿ ਉਸ ਨੂੰ ਵੀ ਨਿਸ਼ਾਨਾ ਬਣਾ ਕੇ ਕਤਲ ਕੀਤਾ ਗਿਆ ਸੀ। ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਪਿੱਛੇ ਕੋਈ ਨਿੱਜੀ ਰੰਜਿਸ਼ ਸੀ ਜਾਂ ਕੋਈ ਹੋਰ ਕਾਰਨ।
ਟ੍ਰੈਂਡਿੰਗ ਟੌਪਿਕ





















