UK ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀ ਇੱਕ ਪੰਜਾਬੀ ਮਹਿਲਾ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਹਿਲਾਂ ਦੀ ਪਛਾਣ 54 ਸਾਲ ਦੀ ਨਰਿੰਦਰ ਕੌਰ ਦੇ ਵੱਜੋਂ ਹੋਈ ਹੈ। ਜਿਸ ਨੇ ਲਗਾਤਾਰ 4 ਸਾਲ ਚੋਰੀ ਅਤੇ ਦੁਕਾਨਾਂ ਨੂੰ ਲੁੱਟਿਆ ਸੀ। 


ਨਰਿੰਦਰ ਕੌਰ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਜੁਲਾਈ 2015 ਵਿੱਚ ਸ਼ੁਰੂ ਕੀਤਾ ਸੀ। ਜਿਸ ਨੇ ਫਰਵਰੀ 2019 ਤੱਕ ਲਗਾਤਾਰ ਕਈ ਚੋਰੀਆਂ ਕੀਤੀਆਂ। ਇਸ ਦੌਰਾਨ ਨਰਿੰਦਰ ਕੌਰ ਨੇ ਪੂਰੇ ਮੁਲਕ ਵਿੱਚੋਂ 5 ਲੱਖ ਪਾਊਂਡ ਮੁੱਲ ਦਾ ਸਮਾਨ ਚੋਰੀ ਕੀਤਾ ਹੈ।


ਅਦਾਲਤ ‘ਚ ਸੁਣਵਾਈ ਦੌਰਾਨ ਪਤਾ ਲੱਗਾ ਕਿ ਨਰਿੰਦਰ ਕੌਰ ਚੋਰੀ ਕਰਨ ਤੋਂ ਪਹਿਲਾਂ ਸਟੋਰ ਵਿਚੋਂ ਕੋਈ ਨਾ ਕੋਈ ਚੀਜ਼ ਖਰੀਦ ਲੈਂਦੀ ਜਿਸ ਨਾਲ ਕਿਸੇ ਨੂੰ ਸ਼ੱਕ ਨਹੀਂ ਸੀ ਹੁੰਦਾ। ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ ਨਰਿੰਦਰ ਕੌਰ ਨੇ ਸਟੋਰਾਂ ਤੋਂ ਚੋਰੀ ਦੇ ਕੰਮ ਨੂੰ ਫੁੱਲ ਟਾਈਮ ਧੰਦਾ ਬਣਾਇਆ ਹੋਇਆ ਸੀ। ਚੋਰੀ ਕੀਤਾ ਸਮਾਨ ਵਾਪਸ ਕਰਨ ਵੇਲੇ ਨਰਿੰਦਰ ਕੌਰ ਵੱਲੋਂ ਕਥਿਤ ਤੌਰ ’ਤੇ ਨਜ਼ਦੀਕੀ ਰਿਸ਼ਤੇਦਾਰ ਦੇ ਗੰਭੀਰ ਬਿਮਾਰ ਹੋਣ ਵਰਗੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ। 


ਸਭ ਤੋਂ ਜ਼ਿਆਦਾ ਨੁਕਸਾਨ ਬੂਟਸ ਕੰਪਨੀ ਦਾ ਹੋਇਆ ਅਤੇ ਨਰਿੰਦਰ ਕੌਰ ਨੇ ਕੰਪਨੀ ਦੇ ਸਟੋਰਾਂ ਤੋਂ 60,787 ਪਾਊਂਡ ਮੁੱਲ ਦਾ ਰਿਫੰਡ ਹਾਸਲ ਕੀਤਾ ਜਦਕਿ ਉਸ ਵੱਲੋਂ ਖਰੀਦੇ ਸਮਾਨ ਦੀ ਕੀਮਤ ਸਿਰਫ਼ 5,172 ਪਾਊਂਡ ਬਣਦੀ ਸੀ। ਇਕ ਹੋਰ ਸਟੋਰ ਤੋਂ ਨਰਿੰਦਰ ਕੌਰ ਨੇ 33 ਹਜ਼ਾਰ ਪਾਊਂਡ ਦਾ ਰਿਫੰਡ ਹਾਸਲ ਕੀਤਾ ਜਦਕਿ ਖਰੀਦੀਆਂ ਚੀਜ਼ਾਂ ਦੀ ਕੀਮਤ ਸਿਰਫ 5,290 ਪਾਊਂਡ ਬਣਦੀ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਨਰਿੰਦਰ ਕੌਰ ਉਰਫ ਨੀਨਾ ਥਿਆੜਾ ਵੈਸਟ ਮਿਡਲੈਂਡਜ਼, ਸਾਊਥ ਵੇਲਜ਼ ਅਤੇ ਥੇਮਜ਼ ਵੈਲੀ ਦੇ ਕਈ ਸਟੋਰਾਂ ’ਤੇ ਗਈ ਅਤੇ ਚੋਰੀ ਕੀਤਾ ਸਮਾਨ ਵਾਪਸ ਕਰਦਿਆਂ 23 ਹਜ਼ਾਰ ਪਾਊਂਡ ਦਾ ਰਿਫੰਡ ਹਾਸਲ ਕੀਤਾ।


 


 



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।



ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 


https://whatsapp.com/channel/0029Va7Nrx00VycFFzHrt01l 


Join Our Official Telegram Channel: https://t.me/abpsanjhaofficial