ਪੜਚੋਲ ਕਰੋ

ਹੁਣ ਭਾਰਤੀ ਕੋਰੋਨਾ ਵੇਰੀਐਂਟ ਨੇ ਮਚਾਈ ਤਬਾਹੀ, ਦੱਖਣੀ ਏਸ਼ੀਆ ਦੇ 17 ਦੇਸ਼ਾਂ ’ਚ ਪਹੁੰਚਿਆ

ਇੱਧਰ ਭਾਰਤ ਨੇ ਦੁਨੀਆ ਭਰ ਦੇ ਮੁਕਾਬਲੇ ਇਸ ਮਹੀਨੇ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਹਨ। ਇੰਨਾ ਜ਼ਿਆਦਾ ਕੇਸ ਲੋਡ ਕਾਰਨ ਦੇਸ਼ ਦੀਆਂ ਸਿਆਸੀ ਤੇ ਵਿੱਤੀ ਰਾਜਧਾਨੀਆਂ ਨਵੀਂ ਦਿੱਲੀ ਤੇ ਮੁੰਬਈ ਦੇ ਹਸਪਤਾਲਾਂ ਦੇ ਬਿਸਤਰੇ, ਮੈਡੀਕਲ ਆਕਸੀਜਨ ਤੇ ਦਵਾਈਆਂ ਦੀ ਭਾਰੀ ਕਮੀ ਨਾਲ ਜੂਝ ਰਹੀ ਹੈ।

ਨਵੀਂ ਦਿੱਲੀ: ਦੁਨੀਆ ਭਰ ’ਚ ਫੈਲ ਚੁੱਕੇ ਕੋਰੋਨਾ ਮਹਾਮਾਰੀ ਦਾ ਕਹਿਰ ਦੱਖਣੀ ਏਸ਼ੀਆ ਦੇ ਦੇਸ਼ਾਂ ਵਿੱਚ ਭਿਆਨਕ ਰੂਪ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਵਿੱਚ ਪਹਿਲੀ ਵਾਰ ਪਾਇਆ ਗਿਆ ਹੈ ਕਿ B. 1.617 ਨਾਂ ਦਾ ਕੋਰੋਨਾ ਵਾਇਰਸ ਵੇਰੀਐਂਟ ਦੱਖਣੀ ਏਸ਼ੀਆ ਦੇ 17 ਦੇਸ਼ਾਂ ਵਿੱਚ ਵੀ ਮਿਲ ਚੁੱਕਾ ਹੈ। ਹੁਣ ਇਹ ਚਰਚਾ ਹੋ ਰਹੀ ਹੈ ਕਿ ਦੱਖਣੀ ਏਸ਼ਿਆਈ ਦੇਸ਼ਾਂ ਵਿੱਚ ਫੈਲੇ ਕੋਰੋਨਾ ਵਾਇਰਸ ਦੀ ਇਹ ਕਿਸਮ ਕਿਤੇ ਭਾਰਤ ਤੋਂ ਤਾਂ ਨਹੀਂ ਪੁੱਜੀ। ਫ਼ਿਲਹਾਲ ਵਿਗਿਆਨੀ ਹਾਲੇ ਕਿਸੇ ਠੋਸ ਨਤੀਜੇ ’ਤੇ ਨਹੀਂ ਪੁੱਜ ਸਕੇ ਹਨ।

ਇੱਧਰ ਭਾਰਤ ਨੇ ਦੁਨੀਆ ਭਰ ਦੇ ਮੁਕਾਬਲੇ ਇਸ ਮਹੀਨੇ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਹਨ। ਇੰਨਾ ਜ਼ਿਆਦਾ ਕੇਸ ਲੋਡ ਕਾਰਨ ਦੇਸ਼ ਦੀਆਂ ਸਿਆਸੀ ਤੇ ਵਿੱਤੀ ਰਾਜਧਾਨੀਆਂ ਨਵੀਂ ਦਿੱਲੀ ਤੇ ਮੁੰਬਈ ਦੇ ਹਸਪਤਾਲਾਂ ਦੇ ਬਿਸਤਰੇ, ਮੈਡੀਕਲ ਆਕਸੀਜਨ ਤੇ ਦਵਾਈਆਂ ਦੀ ਭਾਰੀ ਕਮੀ ਨਾਲ ਜੂਝ ਰਹੀ ਹੈ।

ਇਸੇ ਲਈ ਖੋਜਕਾਰ ਹੁਣ ਇਹ ਪਤਾ ਲਾ ਰਹੇ ਹਨ ਕਿ ਆਖ਼ਰ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਇਹ ਅਣਕਿਆਸਾ ਉਛਾਲ ਕਿਉਂ ਆਇਆ ਤੇ ਕੀ ਭਾਰਤ ’ਚ ਪਹਿਲੀ ਵਾਰ ਮਿਲਣ ਵਾਲੇ ਕੋਰੋਨਾ ਵਾਇਰਸ ਦੇ ਵਿਸ਼ੇਸ਼ ਵੇਰੀਐਂਟ ਨੂੰ ਇਸ ਲਈ ਦੋਸ਼ੀ ਮੰਨਿਆ ਜਾਣਾ ਚਾਹੀਦਾ ਹੈ। ਵਿਸ਼ਵ ਪੱਧਰ ਉੱਤੇ ਭਾਰਤ ’ਚ ਮਿਲੇ ਕੋਰੋਨਾ ਵਾਇਰਸ ਵੇਰੀਐਂਟ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ।

ਕੀ ਹੈ B.1.617 ਵੇਰੀਐਂਟ?

ਸੀਨੀਅਰ ਭਾਰਤੀ ਵਾਇਰੌਲੋਜਿਸਟ ਸ਼ਾਹਿਦ ਜਮੀਲ ਨੇ ਕਿਹਾ ਕਿ B.1.617 ਵੇਰੀਐਂਟ ਵਿੱਚ ਵਾਇਰਸ ਦੇ ਦੋ ਮੁੱਖ ਮਿਊਟੇਸ਼ਨ ਹਨ, ਜੋ ਮਨੁੱਖੀ ਕੋਸ਼ਿਕਾਵਾਂ ਨਾਲ ਜੁੜਦੇ ਹਨ। WHO ਨੇ ਵੀ ਕਿਹਾ ਕਿ B.1.617 ਵੇਰੀਐਂਟ ਵਿੱਚ ਅਜਿਹੇ ਮਿਊਟੈਂਟ ਹਨ, ਜੋ ਵਾਇਰਸ ਨੂੰ ਲਾਗ ਰਾਹੀਂ ਵਧੇਰੇ ਫੈਲਣ ਵਾਲਾ ਬਣਾਉਂਦੇ ਹਨ ਤੇ ਜੋ ਵੈਕਸੀਨ ਦੀ ਪ੍ਰਤੀਰੱਖਿਆ ਤੋਂ ਵੀ ਬਚ ਸਕਦੇ ਹਨ।

SARS-COV-2 ਦਾ B.1.617 ਵੇਰੀਐਂਟ, ਜਿਸ ਨੂੰ ਡਬਲ ਮਿਊਟੈਂਟ ਜਾਂ ਇੰਡੀਅਨ ਸਟ੍ਰੇਨ ਵੀ ਕਿਹਾ ਜਾਂਦਾ ਹੈ, ਇਹ ਮਹਾਰਾਸ਼ਟਰ ਤੇ ਦਿੱਲੀ ’ਚ ਵੱਡੇ ਪੱਧਰ ’ਤੇ ਮਿਲਿਆ ਹੈ। ਇਸੇ ਲਈ ਇੱਥੇ ਆਈ ਮਹਾਮਾਰੀ ਦੀ ਦੂਜੀ ਲਹਿਰ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਟਾਪ ਹੈਡਲਾਈਨ

ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ

Nelson Mandela Day 2026: 67 ਮਿੰਟ ਦੀ ਸੇਵਾ ਨੂੰ ਵਿਸ਼ੇਸ਼ ਕਿਉਂ ਮੰਨਿਆ ਜਾਂਦਾ ਹੈ, ਇਸਦਾ ਨੈਲਸਨ ਮੰਡੇਲਾ ਨਾਲ ਕੀ ਸਬੰਧ ਹੈ?

ਅਮਰੀਕਾ ਈਰਾਨ ਦੇ ਚਾਬਹਾਰ ਬੰਦਰਗਾਹ 'ਤੇ ਮਿਜ਼ਾਈਲਾਂ ਕਿਉਂ ਦਾਗ਼ ਰਿਹਾ ਹੈ, ਜਿਸ 'ਤੇ ਭਾਰਤ ਨੇ 400 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ?

Strait of Hormuz Closure: ਜੇਕਰ ਹੋਰਮੁਜ਼ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ ਤਾਂ ਕੀ ਹੋਵੇਗਾ, ਫਿਰ ਦੁਨੀਆ ਨੂੰ ਕਿਹੜੇ ਰਸਤਿਆਂ ਰਾਹੀਂ ਰਾਹਤ ਮਿਲੇਗੀ?

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ

ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ

ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ

ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ

16 ਸਾਲਾਂ ਬਾਅਦ ਸਪੇਨ ਬਣਿਆ ਵਿਸ਼ਵ ਚੈਂਪੀਅਨ, ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਨੂੰ 1-0 ਨਾਲ ਹਰਾਇਆ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਜੁਲਾਈ 2026

Sangrur News : 20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ , ਇਲਾਜ ਦੌਰਾਨ ਮੌਤ

Embed widget