ਮਈ ‘ਚ ਅਮਰੀਕਾ ਨੇ ਇਰਾਨ ‘ਤੇ ਕੁਝ ਪ੍ਰਤੀਬੰਧ ਲਗਾਏ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ‘ਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਸਟੇਟ ਟੈਲੀਵੀਜ਼ਨ ਮੁਤਾਬਕ, ‘ਫੜੇ ਗਏ ਜਿਨ੍ਹਾਂ ਜਾਸੂਸਾਂ ਦੀ ਪਛਾਣ ਹੋਈ ਹੈ, ਉਹ ਬੇਹੱਦ ਸੰਵੇਦਨਸ਼ੀਲ ਖੇਤਰਾਂ ਸਣੇ ਕੁਝ ਪ੍ਰਾਈਵੇਟ ਖੇਤਰਾਂ ‘ਚ ਕੰਮ ਕਰ ਰਹੇ ਸੀ। ਜਿੱਥੇ ਇਹ ਕੁਝ ਮਹੱਤਪੁਰਣ ਸੂਚਨਾਵਾਂ ਇਕੱਠੀਆਂ ਕਰਦੇ ਸੀ।
ਇਸ ਤੋਂ ਪਹਿਲਾਂ ਅਮਰੀਕਾ ਦਾ ਦਾਅਵਾ ਸੀ ਕਿ ਹੋਰਮੁਜ ਦੀ ਖਾੜੀ ‘ਚ ਤਾਇਨਾਤ ਉਸ ਦੇ ਜੰਗੀ ਜਹਾਜ਼ਾਂ ਨੇ ਇਰਾਨੀ ਡ੍ਰੋਨ ਨੂੰ ਮਾਰ ਦਿੱਤਾ ਸੀ। ਇਹ ਕਾਰਵਾਈ ਯੂਐਸਐਸ ਬਾਕਸਰ ਨੇ ਬਚਾਅ ਲਈ ਕੀਤੀ ਸੀ। ਇਸ ਤੋਂ ਸ਼ਿਪ ਤੇ ਉਸ ਦੇ ਕਰੂ ਮੈਂਬਰਾਂ ਨੂੰ ਜਾਨ ਦਾ ਖ਼ਤਰਾ ਸੀ।