ਦੁਬਈ: ਇਰਾਨ 'ਚ ਰਾਸ਼ਟਰਪਤੀ ਅਹੁਦੇ ਦੀ ਚੋਣ 'ਚ ਦੇਸ਼ ਦੇ ਸਰਵਉੱਚ ਲੀਡਰ ਆਇਤੁੱਲਾ ਅਲੀ ਖਾਮੇਨੇਈ ਦੇ ਕੱਟਰ ਸਮਰਥਕ ਤੇ ਕੱਟੜਪੰਥੀ ਨਿਆਂਪਾਲਿਕਾ ਮੁਖੀ ਇਬਰਾਹਿਮ ਰਈਸੀ ਨੇ ਸ਼ੀਨਵਾਰ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। 


ਅਜਿਹਾ ਲੱਗਦਾ ਹੈ ਕਿ ਰਾਸ਼ਟਰਪਤੀ ਅਹੁਦੇ ਦੀ ਚੋਣ 'ਚ ਦੇਸ਼ ਦੇ ਇਤਿਹਾਸ 'ਚ ਇਸ ਵਾਰ ਸਭ ਤੋਂ ਘੱਟ ਮਤਦਾਨ ਹੋਇਆ। ਸ਼ੁਰੂਆਤੀ ਨਤੀਜਿਆਂ ਦੇ ਮੁਤਾਬਕ ਰਈਸੀ ਨੇ ਇਕ ਕਰੋੜ 78 ਲੱਖ ਵੋਟ ਹਾਸਲ ਕੀਤੇ। ਚੋਣਾਂਵਾ ਦੌੜ 'ਚ ਇਕਮਾਤਰ ਉਦਾਰਵਾਦੀ ਉਮੀਦਵਾਰ ਅਬਦੁੱਲਨਾਸਿਰ ਹੇਮਾਤੀ ਬਹੁਤ ਪਿੱਛੇ ਰਹਿ ਗਏ।


ਬਹਰਹਾਲ ਖਾਮੋਨੇਈ ਨੇ ਰਈਸੀ ਦੇ ਸਭ ਤੋਂ ਮਜਬੂਤ ਵਿਰੋਧੀ ਨੂੰ ਅਯੋਗ ਕਰਾਰ ਦੇ ਦਿੱਤਾ ਸੀ। ਜਿਸ ਤੋਂ ਬਾਅਦ ਨਿਆਂਪਾਲਿਕਾ ਮੁਖੀ ਨੇ ਇਹ ਵੱਡੀ ਜਿੱਤ ਹਾਸਲ ਕੀਤੀ ਸੀ। ਰਈਸੀ ਦੀ ਉਮੀਦਵਾਰੀ ਕਾਰਨ ਇਰਾਨ ਚ ਵੋਟਰ ਵੋਟਿੰਗ ਪ੍ਰਤੀ ਨਿਰਾਸ਼ ਨਜ਼ਰ ਆਏ ਤੇ ਸਾਬਕਾ ਕੱਟੜਪੰਥੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਸਮੇਤ ਕਈ ਲੋਕਾਂ ਨੇ ਚੋਣਾਂ ਦੇ ਬਾਈਕਾਟ ਦੀ ਅਪੀਲ ਕੀਤੀ।


ਇਰਾਨ ਦੇ ਗ੍ਰਹਿ ਮੰਤਰਾਲੇ 'ਚ ਚੋਣ ਦਫ਼ਤਰ ਦੇ ਮੁਖੀ ਜਮਾਲ ਓਰਫ ਨੇ ਦੱਸਿਆ ਕਿ ਸ਼ੁਰੂਆਤੀ  ਨਤੀਜਿਆਂ ਚ ਸਾਬਕਾ ਰੈਵੋਲਿਊਸ਼ਨਰੀ ਗਾਰਡ ਕਮਾਂਡਰ ਮੋਹਸਿਨ ਰੇਜਾਈ ਨੇ 33 ਲੱਖ ਵੋਟਾਂ ਹਾਸਲ ਕੀਤੀਆਂ ਤੇ ਹੇਮਾਤੀ ਨੂੰ 24 ਲੱਖ ਵੋਟਾਂ ਮਿਲੀਆਂ। ਇਕ ਹੋਰ ਉਮੀਦਵਾਰ ਆਮਿਹੁਸੈਨ ਗਾਜੀਜਾਦਾ ਹਾਸ਼ਮੀ ਨੂੰ 10 ਲੱਖ ਵੋਟਾਂ ਮਿਲੀਆਂ।


ਉਦਾਰਵਾਦੀ ਉਮੀਦਵਾਰ ਤੇ ਸੈਂਟਰਲ ਬੈਂਕ  ਦੇ ਸਾਬਕਾ ਮੁਖੀ ਹੇਮਾਤੀ ਤੇ ਸਾਬਕਾ ਰੈਵੋਲਿਊਸ਼ਨਰੀ ਗਾਰਡ ਕਮਾਂਡਰ ਮੋਹਸਿਨ ਰੇਜਾਈ ਨੇ ਰਈਸੀ ਨੂੰ ਵਧਾਈ ਦਿੱਤੀ। ਹੇਮਾਤੀ ਨੇ ਸ਼ਨੀਵਾਰ ਤੜਕੇ ਇੰਸਟਾਗ੍ਰਾਮ ਦੇ ਮਾਧਿਅਮ ਨਾਲ ਰਈਸੀ ਨੂੰ ਵਧਾਈ ਦਿੱਤੀ ਤੇ ਲਿਖਿਆ, 'ਮੈਨੂੰ ਆਸ ਹੈ ਕਿ ਤੁਹਾਡਾ ਪ੍ਰਸ਼ਾਸਨ ਇਰਾਨ ਦੇ ਇਸਲਾਮੀ ਗਣਰਾਜ ਨੂੰ ਮਾਣ ਕਰਨ ਦਾ ਕਾਰਨ ਦੇਵੇਗਾ। ਮਹਾਨ ਰਾਸ਼ਟਰ ਇਰਾਨ ਦੇ ਕਲਿਆਣ ਦੇ ਨਾਲ ਜ਼ਿੰਦਗੀ ਤੇ ਅਰਥਵਿਵਸਤਾ 'ਚ ਸੁਧਾਰ ਕਰੇਗਾ।'


ਰੇਜਾਈ ਨੇ ਵੋਟਾਂ 'ਚ ਹਿੱਸਾ ਲੈਣ ਲਈ ਖਾਮੇਨੇਈ ਤੇ ਇਰਾਨੀ ਲੋਕਾਂ ਦੀ ਟਵੀਟ ਕਰਕੇ ਪ੍ਰਸ਼ੰਸਾਂ ਕੀਤੀ।