ਪੜਚੋਲ ਕਰੋ
Advertisement
ਇਰਾਨ ਦੇ ਸਕੇਗਾ ਅਮਰੀਕਾ ਨੂੰ ਟੱਕਰ ? ਜਾਣੋ ਕੌਣ ਕਿੰਨੇ ਪਾਣੀ 'ਚ
ਅਮਰੀਕਾ ਤੇ ਇਰਾਨ ਵਿਚਾਲੇ ਸੰਘਰਸ਼ ਸਿਖਰ 'ਤੇ ਹੈ। ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਰਾਨ ਅਮਰੀਕੀ ਸੈਨਿਕਾਂ ਜਾਂ ਜਾਇਦਾਦਾਂ 'ਤੇ ਹਮਲਾ ਕਰਦਾ ਹੈ, ਤਾਂ ਇਸ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ। ਅਜਿਹੇ ਵਿੱਚ ਸਵਾਲ ਉੱਠ ਰਹੇ ਹਨ ਕਿ ਕੀ ਇਰਾਨ ਆਪਣੇ ਦੁਸ਼ਮਣ ਅਮਰੀਕਾ ਨੂੰ ਟੱਕਰ ਦੇ ਸਕੇਗਾ। ਇਸ ਦਾ ਅੰਦਾਜ਼ਾ ਦੋਵੇਂ ਦੇਸ਼ਾਂ ਦੀ ਫੌਜੀ ਤਾਕਤ ਦਾ ਮੁਲਾਂਕਣ ਕਰਕੇ ਲਾਇਆ ਜਾ ਸਕਦਾ ਹੈ।
ਨਵੀਂ ਦਿੱਲੀ: ਅਮਰੀਕਾ ਤੇ ਇਰਾਨ ਵਿਚਾਲੇ ਸੰਘਰਸ਼ ਸਿਖਰ 'ਤੇ ਹੈ। ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਰਾਨ ਅਮਰੀਕੀ ਸੈਨਿਕਾਂ ਜਾਂ ਜਾਇਦਾਦਾਂ 'ਤੇ ਹਮਲਾ ਕਰਦਾ ਹੈ, ਤਾਂ ਇਸ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ। ਅਜਿਹੇ ਵਿੱਚ ਸਵਾਲ ਉੱਠ ਰਹੇ ਹਨ ਕਿ ਕੀ ਇਰਾਨ ਆਪਣੇ ਦੁਸ਼ਮਣ ਅਮਰੀਕਾ ਨੂੰ ਟੱਕਰ ਦੇ ਸਕੇਗਾ। ਇਸ ਦਾ ਅੰਦਾਜ਼ਾ ਦੋਵੇਂ ਦੇਸ਼ਾਂ ਦੀ ਫੌਜੀ ਤਾਕਤ ਦਾ ਮੁਲਾਂਕਣ ਕਰਕੇ ਲਾਇਆ ਜਾ ਸਕਦਾ ਹੈ।
ਕੌਣ ਕਿਨ੍ਹਾਂ ਤਾਕਤਵਰ ਅਜਿਹੀ ਸਥਿਤੀ ਵਿੱਚ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਕਿਸ ਕੋਲ ਕਿੰਨੀ ਰਣਨੀਤਕ ਤਾਕਤ ਹੈ। ਅਮਰੀਕਾ ਕੋਲ ਕੁੱਲ 10170 ਜਹਾਜ਼ ਤੇ ਹੈਲੀਕਾਪਟਰ ਹਨ, ਜਦੋਂਕਿ ਇਰਾਨ ਕੋਲ ਸਿਰਫ 512 ਹਨ। ਜੇ ਸੈਨਿਕਾਂ ਦੀ ਗੱਲ ਕਰੀਏ ਤਾਂ ਅਮਰੀਕਾ ਕੋਲ 12 ਲੱਖ 81 ਹਜ਼ਾਰ ਸੈਨਿਕ ਹਨ ਜਦੋਂਕਿ ਇਰਾਨ ਕੋਲ ਸਿਰਫ 5 ਲੱਖ 23 ਹਜ਼ਾਰ ਸੈਨਿਕ ਹਨ। ਅਮਰੀਕਾ ਕੋਲ ਕੁੱਲ 48 ਹਜ਼ਾਰ 422 ਟੈਂਕ ਤੇ ਤੋਪਾਂ ਹਨ ਜਦੋਂਕਿ ਇਰਾਨ ਕੋਲ 8 ਹਜ਼ਾਰ 577 ਹਨ। ਜੇ ਅਸੀਂ ਸਮੁੰਦਰੀ ਜਹਾਜ਼ਾਂ ਤੇ ਪਣਡੁੱਬੀਆਂ ਦੀ ਗੱਲ ਕਰੀਏ ਤਾਂ ਅਮਰੀਕਾ ਕੋਲ ਇਨ੍ਹਾਂ ਦੀ ਗਿਣਤੀ 415 ਹੈ ਜਦੋਂਕਿ ਇਰਾਨ ਕੋਲ ਸਿਰਫ 398 ਹਨ। ਦੋਹਾਂ ਦੇਸ਼ਾਂ ਦੇ ਰੱਖਿਆ ਬਜਟ ਵਿੱਚ ਵੀ ਬਹੁਤ ਵੱਡਾ ਅੰਤਰ ਹੈ। ਅਮਰੀਕੀ ਰੱਖਿਆ ਬਜਟ 716 ਅਰਬ ਡਾਲਰ ਹੈ ਜਦੋਂਕਿ ਇਰਾਨ ਦਾ ਬਜਟ ਸਿਰਫ 6.3 ਅਰਬ ਡਾਲਰ ਹੈ। ਉਧਰ, ਟਰੰਪ ਦੇ ਟਵੀਟ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਹੋਰ ਵਧਣ ਦੀ ਤਿਆਰੀ ਵਿੱਚ ਹੈ। ਇੱਕ ਪਾਸੇ ਜਿੱਥੇ ਅਮਰੀਕੀ ਰਾਸ਼ਟਰਪਤੀ ਹਮਲੇ ਦੀ ਚਿਤਾਵਨੀ ਦੇ ਰਹੇ ਹਨ, ਦੂਜੇ ਪਾਸੇ ਇਰਾਨ ਨੇ ਮਸਜਿਦ 'ਤੇ ਲਾਲ ਝੰਡਾ ਲਹਿਰਾ ਕੇ ਲੜਾਈ ਤੇ ਬਦਲਾ ਲੈਣ ਦਾ ਐਲਾਨ ਕੀਤਾ ਹੈ। ਸ਼ੀਆ ਪਰੰਪਰਾ ਅਨੁਸਾਰ, ਮਸਜਿਦ ਉੱਤੇ ਲਾਲ ਝੰਡਾ ਯੁੱਧ ਤੇ ਬਦਲਾ ਲੈਣ ਦਾ ਪ੍ਰਤੀਕ ਹੈ।The United States just spent Two Trillion Dollars on Military Equipment. We are the biggest and by far the BEST in the World! If Iran attacks an American Base, or any American, we will be sending some of that brand new beautiful equipment their way...and without hesitation!
— Donald J. Trump (@realDonaldTrump) January 5, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਬਾਲੀਵੁੱਡ
ਪੰਜਾਬ
Advertisement