Leprosy patients Island: ਸਾਡੇ ਸਮਾਜ ਵਿੱਚ ਕੋੜ੍ਹ (Leprosy) ਨੂੰ ਇੱਕ ਬਿਮਾਰੀ ਘੱਟ ਅਤੇ ਸਰਾਪ ਜ਼ਿਆਦਾ ਮੰਨਿਆ ਜਾਂਦਾ ਹੈ, ਇੱਥੋਂ ਤੱਕ ਕਿ ਕਿਹਾ ਜਾਂਦਾ ਹੈ ਕਿ ਰੱਬ ਨੇ ਕਿਸੇ ਮਾੜੇ ਕੰਮ ਦੀ ਸਜ਼ਾ ਦਿੱਤੀ ਹੈ। ਕੋੜ੍ਹ ਦੀ ਬਿਮਾਰੀ ਨੂੰ ਬਹੁਤ ਬੁਰਾ ਮੰਨਿਆ ਜਾਂਦਾ ਹੈ। ਭਾਰਤ ਵਿੱਚ ਇਸ ਬਿਮਾਰੀ ਨੂੰ ਲੈ ਕੇ ਵੱਖਰੀ ਸੋਚ ਹੈ। ਲੋਕ ਅਜਿਹੇ ਲੋਕਾਂ ਤੋਂ ਦੂਰ ਰਹਿੰਦੇ ਹਨ ਪਰ ਸਿਰਫ਼ ਭਾਰਤ ਵਿੱਚ ਹੀ ਨਹੀਂ, ਪੱਛਮੀ ਦੇਸ਼ਾਂ ਵਿੱਚ ਵੀ ਕੋੜ੍ਹ ਦੇ ਮਰੀਜ਼ਾਂ ਨਾਲ ਅਜਿਹਾ ਹੀ ਸਲੂਕ ਕੀਤਾ ਜਾਂਦਾ ਹੈ। ਯੂਰਪੀ ਦੇਸ਼ ਗ੍ਰੀਸ ਜਾਂ ਯੂਨਾਨ 'ਚ ਤਾਂ ਇੱਕ ਆਈਲੈਂਡ ਹੀ ਕੋੜ੍ਹ ਦੇ ਮਰੀਜ਼ਾਂ ਲਈ ਵੱਖ ਕਰ ਦਿੱਤਾ ਗਿਆ ਸੀ।
Spinalonga ਨਾਮ ਦੇ ਆਈਲੈਂਡ ਬਾਰੇ ਤੁਸੀਂ ਸੁਣਿਆ ਹੋਵੇਾ। ਇਹ ਯੂਨਾਨ ਦਾ ਸਭ ਤੋਂ ਵੱਡਾ ਦੀਪ ਕ੍ਰੀਟ ਨੇੜੇ ਸਥਿਤ ਹੈ। ਅੱਜ ਦੇ ਸਮੇਂ 'ਚ ਭਾਵੇਂ ਇੱਥੇ ਕੋਈ ਨਹੀਂ ਰਹਿੰਦਾ ਪਰ ਇਸ ਥਾਂ ਨੂੰ ਸਭ ਤੋਂ ਪਹਿਲਾਂ ਵੇਨਿਸ ਰਾਜਾ ਨੇ ਇੱਥੇ ਸੈਨਿਕ ਅੱਡਾ ਬਣਾਇਆ ਸੀ। ਬਾਅਦ 'ਚ ਤੁਰਕੀ ਦੇ ਆਟੋਮਾਨ ਸਮਰਾਜ ਨੇ ਇੱਥੇ ਕਿਲ੍ਹੇਬੰਦੀ ਕਰ ਕੇ ਰੱਖੀ। Spinalonga ਨੂੰ ਕੋੜ੍ਹ ਦੇ ਮਰੀਜ਼ਾਂ ਦਾ ਅੱਡਾ ਬਣਾ ਦਿੱਤਾ ਗਿਆ। ਕੋੜ੍ਹ ਦੇ ਮਰੀਜ਼ਾਂ ਨੂੰ ਇੱਥੇ ਰੱਖਿਆ ਜਾਂਦਾ ਸੀ ਇਹ ਸਿਲਸਿਲਾ 1957 ਤੱਕ ਚਲਦਾ ਰਿਹਾ ਸੀ। ਸਾਲ 1957 'ਚ ਇੱਕ ਬ੍ਰਿਟਿਸ਼ ਐਕਸਪਰਟ ਨੇ ਇੱਥੇ ਆ ਕੇ ਜਦ ਲੋਕਾਂ ਦਾ ਹਾਲ ਦੇਖਿਆ ਤਾਂ ਇਹ ਗੱਲ ਪੂਰੀ ਦੁਨੀਆ ਨੂੰ ਪਤਾ ਚੱਲੀ ਇਸਦੇ ਬਾਅਦ ਯੂਨਾਨੀ ਸਰਕਾਰ ਨੂੰ ਬੇਹੱਦ ਸ਼ਰਮਿੰਦਾ ਹੋਣਾ ਪਿਆ।
ਇਸਦੇ ਬਾਅਦ ਸਾਰੇ ਲੋਕਾਂ ਨੂੰ ਇਲਾਜ ਲਈ ਭੇਜਿਆ ਗਿਆ ਅਤੇ ਕੋੜ੍ਹ ਰੋਗੀ ਆਸ਼ਰਮ ਬੰਦ ਕਰ ਦਿੱਤਾ ਗਿਆ ਜਦ ਕੋੜ੍ਹ ਦੇ ਮਰੀਜ਼ ਇੱਥੋਂ ਚਲੇ ਗਏ ਤਾਂ ਇਸਦੇ ਬਾਅਦ ਇਹ ਜਗ੍ਹਾ ਖਾਲੀ ਹੋ ਗਈ ਹੁਣ ਇੱਥੇ ਕੋਈ ਵੀ ਨਹੀਂ ਰਹਿੰਦਾ । ਦਸ ਦਈਏ ਕਿ ਇੱਥੇ ਮਰੀਜ਼ਾਂ ਲਈ ਕੋਈ ਇਲਾਜ ਦਾ ਇੰਤਜ਼ਾਮ ਨਹੀਂ ਸੀ ਹਾਲਾਂਕਿ ਇਸ ਬਿਮਾਰੀ ਦਾ ਇਲਾਜ ਲੱਭ ਲਿਆ ਗਿਆ ਸੀ ਪਰ ਯੂਨਾਨ ਸਰਕਾਰ ਨੇ Spinalonga 'ਚ ਰਹਿਣ ਵਾਲਿਆਂ ਦੇ ਇਲਾਜ ਦੀ ਕੋਸ਼ਿਸ਼ ਹੀ ਨਹੀਂ ਕੀਤੀ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਕਸ਼ਮੀਰ ਜਾਣ ਦਾ ਕਰ ਰਹੇ ਹੋ ਪਲਾਨ, ਤਾਂ IRCTC ਦੇ ਇਸ ਟੂਰ ਨਾਲ ਕਰੋ ਟ੍ਰਿਪ ਪਲਾਨ
ਇਹ 5 ਸਬਜ਼ੀਆਂ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਕਰਦੀਆਂ ਮਦਦ , ਖੂਨ ਦੀਆਂ ਨਾੜੀਆਂ ਨੂੰ ਕਰਦੀਆਂ ਸਾਫ਼