ਯੂਕਰੇਨ -ਰੂਸ ਜੰਗ ਵਿਚਾਲੇ ਰੂਸ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਯੂਕਰੇਨ ਨੂੰ ਜੈਵਿਕ ਹਥਿਆਰਾਂ ਲਈ ਫੰਡਿੰਗ ਕਰ ਰਿਹਾ ਹੈ। ਰੂਸ ਨੇ ਕਿਹਾ ਕਿ ਯੂਕਰੇਨ 'ਚ ਉਸ ਦੀ ਫੌਜੀ ਕਾਰਵਾਈ ਦੌਰਾਨ ਜੈਵਿਕ ਹਥਿਆਰਾਂ ਦੇ ਉਤਪਾਦਨ ਦੇ ਪੁਖਤਾ ਸਬੂਤ ਮਿਲੇ ਹਨ ਅਤੇ ਇਸ ਪਿੱਛੇ ਅਮਰੀਕਾ ਦਾ ਹੱਥ ਸੀ।

 

ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਵੀ ਇਸ ਦਾਅਵੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਬੈਠਕ ਬੁਲਾਈ ਹੈ। ਇਸ ਬੈਠਕ 'ਚ ਅਮਰੀਕਾ ਨੇ ਵੀ ਜਵਾਬੀ ਕਾਰਵਾਈ ਕੀਤੀ। ਅਮਰੀਕਾ ਨੇ ਕਿਹਾ ਕਿ ਰੂਸ ਦੁਨੀਆ ਦੇ ਸਾਹਮਣੇ ਝੂਠੀਆਂ ਅਫਵਾਹਾਂ ਫੈਲਾ ਰਿਹਾ ਹੈ। ਇਹ ਰਾਸ਼ਟਰਪਤੀ ਪੁਤਿਨ ਹਨ, ਜੋ ਅਜਿਹੇ ਗੈਰ-ਕਾਨੂੰਨੀ ਕੰਮ ਨੂੰ ਅੰਜਾਮ ਦਿੰਦੇ ਰਹੇ ਹਨ।

 

 ਕੀ ਸੀ ਰੂਸੀ ਸੈਨਿਕਾਂ ਦਾ ਦਾਅਵਾ


ਰੂਸ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਯੂਕਰੇਨ ਸਰਕਾਰ ਦੇ ਪੂਰੇ ਸਮਰਥਨ ਨਾਲ ਯੂਕਰੇਨ ਦੇ ਅੰਦਰ ਇੱਕ ਗੁਪਤ ਫੌਜੀ-ਜੀਵ ਪ੍ਰੋਗਰਾਮ ਚਲਾ ਰਿਹਾ ਹੈ। ਰੂਸੀ ਸਰਕਾਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਉਸ ਦੇ ਸੈਨਿਕਾਂ ਨੇ ਇੱਕ ਫੌਜੀ-ਜੈਵਿਕ ਪ੍ਰੋਗਰਾਮ ਦੇ ਸਬੂਤ ਲੱਭੇ ਹਨ।

 

ਚੀਨ ਨੇ ਕੀਤੀ ਜਾਂਚ ਦੀ ਮੰਗ 


ਰੂਸ ਦੇ ਸਹਿਯੋਗੀ ਚੀਨ ਨੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚਿੰਤਾ ਜ਼ਾਹਰ ਕੀਤੀ ਹੈ। ਚੀਨ ਦੇ ਸੰਯੁਕਤ ਰਾਸ਼ਟਰ ਦੇ ਰਾਜਦੂਤ ਝਾਂਗ ਜੂਨ ਨੇ ਰੂਸ ਦੇ ਦੋਸ਼ਾਂ 'ਤੇ ਕਿਹਾ ਕਿ ਇਹ ਗੰਭੀਰ ਦੋਸ਼ ਹੈ ਅਤੇ ਇਸ ਦੀ ਹਰ ਪੱਧਰ 'ਤੇ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਸੱਚਮੁੱਚ ਅਜਿਹਾ ਕਦਮ ਚੁੱਕ ਰਿਹਾ ਹੈ ਤਾਂ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।

 

 ਅਮਰੀਕਾ ਦਾ ਜਵਾਬੀ ਹਮਲਾ


ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ, ਲਿੰਡਾ ਥਾਮਸ-ਗ੍ਰੀਨਫੀਲਡ, ਨੇ ਰੂਸੀ ਦਾਅਵੇ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਅਮਰੀਕਾ ਨੇ ਕਦੇ ਵੀ ਜੈਵਿਕ ਹਥਿਆਰਾਂ ਦਾ ਪ੍ਰੋਗਰਾਮ ਨਹੀਂ ਚਲਾਇਆ ਹੈ ਅਤੇ ਨਾ ਕਦੇ ਕਰੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਸਹਾਇਤਾ ਪ੍ਰਾਪਤ ਅਜਿਹੀਆਂ ਪ੍ਰਯੋਗਸ਼ਾਲਾਵਾਂ ਨਹੀਂ ਹਨ। ਲਿੰਡਾ ਨੇ ਕਿਹਾ ਕਿ ਰੂਸ ਖੁਦ ਯੂਕਰੇਨ 'ਚ ਰਸਾਇਣਕ ਜਾਂ ਜੈਵਿਕ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ