Israel-Hamas War: ਇੱਕ ਪਾਸੇ ਜਿੱਥੇ ਪੂਰੀ ਦੁਨੀਆ ਵਿੱਚ ਕ੍ਰਿਸਮਸ ਦਾ ਤਿਉਹਾਰ ਮਨਾਇਆ (festival of Christmas is being celebrated all over the world) ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਇਜ਼ਰਾਈਲ ਅਤੇ ਹਮਾਸ (Israel and Hamas) ਵਿਚਾਲੇ ਜੰਗ ਵੀ ਜਾਰੀ ਹੈ। ਇਜ਼ਰਾਈਲ ਨੇ ਕ੍ਰਿਸਮਸ (Gaza) ਵਾਲੇ ਦਿਨ ਗਾਜ਼ਾ 'ਤੇ ਵੱਡਾ ਹਵਾਈ ਹਮਲਾ ਕੀਤਾ। ਇਜ਼ਰਾਈਲ ਨੇ ਕ੍ਰਿਸਮਸ (Christmas day) ਦੀ ਸ਼ਾਮ ਤੋਂ ਸੋਮਵਾਰ ਸਵੇਰ ਤੱਕ ਗਾਜ਼ਾ 'ਤੇ ਬੰਬਾਰੀ ਕੀਤੀ ਹੈ। ਇਸ ਹਮਲੇ 'ਚ ਕਰੀਬ 70 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।
ਨਿਊਜ਼ ਏਜੰਸੀ ਰਾਇਟਰਜ਼ (news agency reuters) ਮੁਤਾਬਕ ਫਲਸਤੀਨ ਦੇ ਸਿਹਤ ਮੰਤਰਾਲੇ (Palestinian Ministry of Health) ਦੇ ਬੁਲਾਰੇ ਨੇ ਇਸਰਾਈਲੀ ਹਮਲੇ ਨੂੰ ‘ਨਸਲਕੁਸ਼ੀ’ ਦੱਸਿਆ ਹੈ। ਇਹ ਹਮਲਾ ਅਲ-ਮਗਾਜ਼ੀ ਸ਼ਰਨਾਰਥੀ ਕੈਂਪ 'ਤੇ ਕੀਤਾ ਗਿਆ ਹੈ।
ਇਜ਼ਰਾਈਲੀ ਹਮਲੇ ਬਾਰੇ ਫਰੀਡਮ ਥੀਏਟਰ ਨੇ ਕਿਹਾ ਕਿ ਕਬਜ਼ੇ ਵਾਲੇ ਪੱਛਮੀ ਕੰਢੇ 'ਚ ਜੇਨਿਨ ਸ਼ਰਨਾਰਥੀ ਕੈਂਪ 'ਤੇ ਇਜ਼ਰਾਇਲੀ ਹਮਲਾ ਹੋਇਆ ਹੈ। ਜੇਨਿਨ-ਅਧਾਰਤ ਥੀਏਟਰ ਕੰਪਨੀ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਵਿੱਚ ਲਿਖਿਆ, "ਕ੍ਰਿਸਮਸ ਦਾ ਦਿਨ ਜੇਨਿਨ ਸ਼ਰਨਾਰਥੀ ਕੈਂਪ 'ਤੇ ਇੱਕ ਹੋਰ ਹਮਲੇ ਨਾਲ ਸ਼ੁਰੂ ਹੁੰਦਾ ਹੈ।" ਦੱਸ ਦੇਈਏ ਕਿ ਫਰੀਡਮ ਥੀਏਟਰ ਦੇ ਨਿਰਮਾਤਾ ਮੁਸਤਫਾ ਸ਼ੇਟਾ ਨੂੰ ਇਜ਼ਰਾਇਲੀ ਫੌਜ ਨੇ 13 ਦਸੰਬਰ ਨੂੰ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਉਹ ਹਿਰਾਸਤ ਵਿੱਚ ਹੈ।