Hamas Release Of Female Hostages: ਇਜ਼ਰਾਈਲ ਨਾਲ ਕਥਿਤ ਅਸਥਾਈ ਸਮਝੌਤੇ ਦੇ ਤਹਿਤ, ਅਮਰੀਕਾ ਹਮਾਸ ਦੁਆਰਾ ਬੰਧਕ ਬਣਾਏ ਗਏ ਬੱਚਿਆਂ ਤੇ ਔਰਤਾਂ ਨੂੰ ਰਿਹਾਅ ਕਰਨ ਲਈ ਸਹਿਮਤ ਹੋ ਗਿਆ। ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੇ ਇਸ ਕਥਿਤ ਸਮਝੌਤੇ ਦੀ ਖਬਰ ਦਿੱਤੀ ਹੈ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਕਥਿਤ ਸਮਝੌਤੇ ਤਹਿਤ ਸਾਰੀਆਂ ਧਿਰਾਂ ਘੱਟੋ-ਘੱਟ ਪੰਜ ਦਿਨਾਂ ਲਈ ਜੰਗ ਨੂੰ ਰੋਕਣਗੀਆਂ। ਜਦੋਂ ਕਿ 24 ਘੰਟਿਆਂ ਵਿੱਚ 50 ਤੋਂ ਵੱਧ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।


ਹਾਲਾਂਕਿ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਅਮਰੀਕੀ ਅਧਿਕਾਰੀਆਂ ਨੇ ਅਜਿਹੇ ਕਿਸੇ ਵੀ ਸਮਝੌਤੇ ਤੋਂ ਇਨਕਾਰ ਕੀਤਾ ਹੈ। ਅਖਬਾਰ ਮੁਤਾਬਕ ਸਮਝੌਤੇ 'ਚ ਸ਼ਾਮਲ ਲੋਕਾਂ ਦੇ ਮੁਤਾਬਕ ਅਗਲੇ ਕੁਝ ਦਿਨਾਂ 'ਚ ਬੰਧਕਾਂ ਦੀ ਰਿਹਾਈ ਸ਼ੁਰੂ ਹੋ ਸਕਦੀ ਹੈ। ਸ਼ਨੀਵਾਰ ਨੂੰ ਨੇਤਨਯਾਹੂ ਨੇ ਕਿਹਾ, "ਬੰਧਕਾਂ ਨੂੰ ਲੈ ਕੇ ਕਈ ਅਣ-ਪ੍ਰਮਾਣਿਤ ਅਫਵਾਹਾਂ ਅਤੇ ਕਈ ਝੂਠੀਆਂ ਖਬਰਾਂ ਹਨ ਪਰ ਮੈਂ ਵਾਅਦਾ ਕਰਦਾ ਹਾਂ ਕਿ ਜੇਕਰ ਕੋਈ ਸਮਝੌਤਾ ਹੁੰਦਾ ਹੈ, ਤਾਂ ਅਸੀਂ ਤੁਹਾਨੂੰ ਰਿਪੋਰਟ ਕਰਾਂਗੇ।"






ਵ੍ਹਾਈਟ ਹਾਊਸ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਅਜੇ ਤੱਕ ਅਸਥਾਈ ਜੰਗਬੰਦੀ 'ਤੇ ਕਿਸੇ ਸਮਝੌਤੇ 'ਤੇ ਨਹੀਂ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਸਮਝੌਤੇ 'ਤੇ ਪਹੁੰਚਣ ਲਈ ਲਗਾਤਾਰ ਕੰਮ ਕਰ ਰਿਹਾ ਹੈ।


ਗਾਜ਼ਾ ਦੀ ਸਥਿਤੀ


ਵਿਸ਼ਵ ਸਿਹਤ ਸੰਗਠਨ ਅਤੇ ਸੰਯੁਕਤ ਰਾਸ਼ਟਰ ਦੀ ਟੀਮ ਮੁਤਾਬਕ ਗਾਜ਼ਾ ਦੇ ਅਲ-ਸ਼ਿਫਾ ਹਸਪਤਾਲ ਦੀਆਂ ਕੰਧਾਂ 'ਤੇ ਗੋਲੀਬਾਰੀ ਦੇ ਨਿਸ਼ਾਨ ਦੇਖੇ ਗਏ ਹਨ। ਇਸ ਤੋਂ ਇਲਾਵਾ ਟੀਮ ਨੇ ਦੱਸਿਆ ਕਿ ਹਸਪਤਾਲ ਦੇ ਬਾਹਰ ਲਾਸ਼ਾਂ ਦਾ ਢੇਰ ਲੱਗਾ ਹੋਇਆ ਹੈ। ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਉੱਤਰੀ ਗਾਜ਼ਾ ਦੇ ਜਬਲੀਆ ਵਿੱਚ ਦੋ ਧਮਾਕੇ ਹੋਏ ਹਨ, ਜਿਸ ਵਿੱਚ 80 ਲੋਕ ਮਾਰੇ ਗਏ ਹਨ।


ਇਹ ਵੀ ਪੜ੍ਹੋ: Mohamed Muizzu: ਸਹੁੰ ਚੁੱਕਣ ਤੋਂ ਬਾਅਦ ਹੀ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਬਦਲਿਆ ਰਵੱਈਆ, ਭਾਰਤੀ ਫੌਜ ਨੂੰ ਹਟਾਉਣ ਲਈ ਕੀਤਾ ਇਹ ਕੰਮ