James Webb Telescope Launch: ਨਾਸਾ ਨੇ ਅੱਜ 25 ਦਸੰਬਰ ਨੂੰ ਜੇਮਸ ਵੈਬ ਸਪੇਸ ਟੈਲੀਸਕੋਪ ਲਾਂਚ ਕੀਤਾ ਹੈ। ਅਮਰੀਕੀ ਪੁਲਾੜ ਏਜੰਸੀ ਨੂੰ ਉਮੀਦ ਹੈ ਕਿ ਇਹ ਸ਼ੁਰੂਆਤੀ ਬ੍ਰਹਿਮੰਡ ਦੇ ਭੇਦਾਂ ਨੂੰ ਉਜਾਗਰ ਕਰੇਗੀ। NASA ਨੇ ਅੱਜ ਕ੍ਰਿਸਮਸ ਦੀ ਸ਼ਾਮ ਨੂੰ 12.20 PM GMT (7.20am EST) 'ਤੇ ਜੇਮਸ ਵੈਬ ਟੈਲੀਸਕੋਪ ਲਾਂਚ ਕੀਤਾ ਹੈ।
ਨਾਸਾ ਹੁਣ ਤਕ ਪੁਲਾੜ ਦੀ ਜਾਣਕਾਰੀ ਲਈ ਹਬਲ ਸਪੇਸ ਟੈਲੀਸਕੋਪ ਦੀ ਵਰਤੋਂ ਕਰਦਾ ਸੀ, ਪਰ ਜੇਮਸ ਵੈਬ ਸਪੇਸ ਟੈਲੀਸਕੋਪ ਹਬਲ ਟੈਲੀਸਕੋਪ ਤੋਂ ਕਈ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੈ। ਇਸਨੂੰ ਬਣਾਉਣ ਤੋਂ ਲੈ ਕੇ ਲਾਂਚ ਕਰਨ ਤਕ 10 ਬਿਲੀਅਨ ਡਾਲਰ ਦੀ ਲਾਗਤ ਆਈ ਹੈ।
ਲਾਂਚ ਤੋਂ ਪਹਿਲਾਂ ਚਿਤਾਵਨੀ
ਨਾਸਾ ਦੇ ਪ੍ਰਸ਼ਾਸਕ ਬਿਲ ਨੇਲਸਨ ਨੇ ਲਾਂਚ ਤੋਂ ਪਹਿਲਾਂ ਚਿਤਾਵਨੀ ਦਿੱਤੀ ਸੀ ਕਿ '300 ਤੋਂ ਵੱਧ ਚੀਜ਼ਾਂ ਗਲਤ ਹੋ ਸਕਦੀਆਂ ਹਨ ਜੋ ਲਾਂਚ ਨੂੰ ਰੋਕ ਸਕਦੀਆਂ ਹਨ। ਇਸ ਹਫਤੇ ਅਧਿਕਾਰੀਆਂ ਨੇ ਦੱਸਿਆ ਕਿ ਰਾਕੇਟ ਅਤੇ ਟੈਲੀਸਕੋਪ ਵਿਚਕਾਰ ਰੁਕ-ਰੁਕ ਕੇ ਸੰਚਾਰ ਹੋ ਰਿਹਾ ਸੀ।
ਬ੍ਰਹਿਮੰਡ ਦੀ ਉਤਪਤੀ 'ਤੇ ਖੋਜ
ਇਕ ਵਾਰ ਜੇਮਸ ਵੈਬ ਟੈਲੀਸਕੋਪ ਪੁਲਾੜ ਵਿਚ ਪਹੁੰਚ ਜਾਂਦਾ ਹੈ, ਇਹ ਬ੍ਰਹਿਮੰਡ ਦੇ ਨਿਰਮਾਣ ਦੇ ਸ਼ੁਰੂਆਤੀ ਪੜਾਵਾਂ ਦੌਰਾਨ ਬਣੇ ਤਾਰਿਆਂ ਅਤੇ ਗਲੈਕਸੀਆਂ ਨੂੰ 13.7 ਬਿਲੀਅਨ ਸਾਲ ਪਿੱਛੇ ਦੇਖਣ ਦੀ ਕੋਸ਼ਿਸ਼ ਕਰੇਗਾ। ਜੇਮਸ ਵੈਬ ਟੈਲੀਸਕੋਪ ਨੂੰ ਧਰਤੀ 'ਤੇ ਮਨੁੱਖ ਦੁਆਰਾ ਬਣਾਈ ਗਈ ਟਾਈਮ ਮਸ਼ੀਨ ਵੀ ਕਿਹਾ ਜਾ ਰਿਹਾ ਹੈ, ਕਿਉਂਕਿ ਇਹ ਬ੍ਰਹਿਮੰਡ ਦੀ ਉਤਪਤੀ ਦੀ ਖੋਜ ਕਰਨ ਵਾਲੀ ਹੈ।
ਨਾਸਾ ਮੁਤਾਬਕ ਜੇਮਸ ਵੈਬ ਟੈਲੀਸਕੋਪ ਨੂੰ ਫ੍ਰੈਂਚ ਯੂਗਾਨਾ ਤੋਂ ਯੂਰਪੀਅਨ ਏਰਿਅਨ ਰਾਕੇਟ 'ਤੇ ਲਾਂਚ ਕੀਤਾ ਗਿਆ ਹੈ। ਇਸ ਨਾਲ ਹੀ ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ ਇਸ ਮਿਸ਼ਨ ਨੂੰ ਅਸਾਧਾਰਨ ਮਿਸ਼ਨ ਦੱਸਿਆ ਹੈ।
ਇਤਿਹਾਸਕ ਖੋਜ ਦੀ ਉਮੀਦ
ਨਾਸਾ ਦਾ ਜੇਮਜ਼ ਵੈਬ ਸਪੇਸ ਟੈਲੀਸਕੋਪ ਵਿਸ਼ਵ ਪ੍ਰਸਿੱਧ ਹਬਲ ਸਪੇਸ ਟੈਲੀਸਕੋਪ ਦਾ ਉੱਤਰਾਧਿਕਾਰੀ ਹੈ ਜੋ ਸਾਲ 1990 ਵਿਚ ਲਾਂਚ ਕੀਤਾ ਗਿਆ ਸੀ। ਨਾਸਾ ਹਬਲ ਸਪੇਸ ਟੈਲੀਸਕੋਪ ਰਾਹੀਂ ਵੱਡੀਆਂ ਖੋਜਾਂ ਕਰਨ ਵਿਚ ਕਾਮਯਾਬ ਰਿਹਾ ਹੈ ਤੇ ਹੁਣ ਜੇਮਸ ਵੈਬ ਸਪੇਸ ਟੈਲੀਸਕੋਪ ਬ੍ਰਹਿਮੰਡ ਦੀ ਦੁਨੀਆ ਵਿਚ ਇਕ ਇਤਿਹਾਸਕ ਖੋਜ ਕਰੇਗਾ।
ਇਹ ਵੀ ਪੜ੍ਹੋ : U19 Asia Cup : ਪਾਕਿਸਤਾਨ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ, ਆਖਰੀ ਗੇਂਦ 'ਤੇ ਮਿਲੀ ਰੋਮਾਂਚਕ ਜਿੱਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904