Japan Earthquake: ਜਾਪਾਨ ਵਿੱਚ ਨਵੇਂ ਸਾਲ ਦੇ ਭੂਚਾਲ ਦੇ ਛੇ ਦਿਨ ਬਾਅਦ ਇੱਕ 90 ਸਾਲਾ ਔਰਤ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ। ਪੱਛਮੀ ਜਾਪਾਨ 'ਚ ਇੱਕ ਢਹਿ-ਢੇਰੀ ਹੋਏ ਘਰ 'ਚੋਂ 90 ਸਾਲਾ ਬਜ਼ੁਰਗ ਔਰਤ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ। ਭੂਚਾਲ ਦੇ ਕਰੀਬ 124 ਘੰਟੇ ਬਾਅਦ ਔਰਤ ਨੂੰ ਬਚਾਇਆ ਗਿਆ। ਇਸ ਭੂਚਾਲ 'ਚ ਘੱਟੋ-ਘੱਟ 126 ਲੋਕਾਂ ਦੀ ਮੌਤ ਹੋ ਗਈ ਸੀ।
ਮਰਨ ਵਾਲਿਆਂ ਵਿੱਚ ਇੱਕ ਪੰਜ ਸਾਲ ਦਾ ਬੱਚਾ ਵੀ ਸ਼ਾਮਲ ਹੈ। ਬੱਚੇ ਦਾ ਇਲਾਜ ਕੀਤਾ ਜਾ ਰਿਹਾ ਸੀ ਕਿਉਂਕਿ ਭੂਚਾਲ ਆਉਣ ਸਮੇਂ ਉਹ ਉਬਲਦੇ ਪਾਣੀ ਵਿੱਚ ਡਿੱਗ ਗਿਆ ਸੀ। ਇਲਾਜ ਦੌਰਾਨ ਭੂਚਾਲ ਆ ਗਿਆ ਅਤੇ ਬੱਚੇ ਦੀ ਮੌਤ ਹੋ ਗਈ।
ਸਭ ਤੋਂ ਵੱਧ ਮੌਤਾਂ ਕਿੱਥੇ ਹੋਈਆਂ?
ਪਹਿਲੀ ਜਨਵਰੀ ਨੂੰ ਆਏ ਭੂਚਾਲ ਵਿੱਚ ਸਭ ਤੋਂ ਵੱਧ ਮੌਤਾਂ ਵਜੀਮਾ ਸ਼ਹਿਰ ਵਿੱਚ ਹੋਈਆਂ। ਭੂਚਾਲ ਤੋਂ ਬਾਅਦ ਇੱਥੇ ਵੱਡੇ ਪੱਧਰ 'ਤੇ ਅੱਗ ਦੀਆਂ ਲਪਟਾਂ ਵੀ ਦੇਖੀਆਂ ਗਈਆਂ। ਜਾਪਾਨੀ ਫੌਜੀ ਜੰਗੀ ਪੱਧਰ 'ਤੇ ਰਾਹਤ ਕਾਰਜ ਕਰ ਰਹੇ ਹਨ। ਕਰੀਬ ਤੀਹ ਹਜ਼ਾਰ ਲੋਕਾਂ ਨੂੰ ਪਾਣੀ, ਭੋਜਨ, ਦਵਾਈਆਂ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ।
ਕੀ ਲੋਕ ਸਰਕਾਰ ਨੂੰ ਸ਼ਿਕਾਇਤ ਕਰ ਰਹੇ ਹਨ ?
ਜਾਪਾਨ ਦੇ ਲੋਕਾਂ ਦੀ ਸ਼ਿਕਾਇਤ ਹੈ ਕਿ ਸਰਕਾਰ ਭੂਚਾਲ ਤੋਂ ਬਾਅਦ ਰਿਹਾਇਸ਼ੀ ਇਲਾਕਿਆਂ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਮਲਬੇ ਦਾ ਸਰਚ ਆਪਰੇਸ਼ਨ ਪੂਰਾ ਹੋ ਚੁੱਕਾ ਹੈ, ਉਸ ਨੂੰ ਬਰਕਰਾਰ ਰੱਖਿਆ ਗਿਆ ਹੈ। ਮਲਬੇ ਕਾਰਨ ਕਈ ਇਲਾਕਿਆਂ ਵਿਚ ਸੜਕਾਂ ਬੰਦ ਹੋ ਗਈਆਂ ਹਨ।
ਕਤਰ ਦੇ ਨਿਊਜ਼ ਚੈਨਲ ਨੇ ਜਾਪਾਨੀ ਯੋਮਿਉਰੀ ਅਖਬਾਰ ਦੇ ਹਵਾਲੇ ਨਾਲ ਕਿਹਾ ਕਿ ਉਸ ਦੇ ਹਵਾਈ ਅਧਿਐਨ ਨੇ ਖੇਤਰ ਵਿੱਚ 100 ਤੋਂ ਵੱਧ ਜ਼ਮੀਨ ਖਿਸਕਣ ਦਾ ਪਤਾ ਲਗਾਇਆ ਹੈ ਅਤੇ ਕੁਝ ਪ੍ਰਮੁੱਖ ਸੜਕਾਂ ਨੂੰ ਰੋਕਿਆ ਜਾ ਰਿਹਾ ਹੈ। ਕੁਝ ਭਾਈਚਾਰੇ, ਜਿਵੇਂ ਕਿ ਸ਼ਿਰੋਮਾਰੂ ਦਾ ਤੱਟਵਰਤੀ ਭਾਈਚਾਰਾ, ਜੋ ਕਿ ਸੁਨਾਮੀ ਤੋਂ ਵੀ ਪ੍ਰਭਾਵਿਤ ਹੋਇਆ ਸੀ, ਅਜੇ ਵੀ ਸਹਾਇਤਾ ਦੀ ਉਡੀਕ ਕਰ ਰਹੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।