ਨਵੀਂ ਦਿੱਲੀ: ਪ੍ਰਾਈਵੇਟ ਕਰੀਅਰ ਜੈੱਟ ਏਅਰਵੇਜ਼ ਨੇ ਫੁੱਲ ਸਰਵਿਸ ਇੰਟਰਨੈਸ਼ਨਲ ਏਅਰਲਾਈਨ ਤੇ ਇੰਡੀਅਨ ਪ੍ਰੀਮੀਅਰ ਦੀਆਂ ਕੀਮਤਾਂ ‘ਤੇ ਡਿਸਕਾਉਂਟ ਦੇਣ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਕੰਪਨੀ ਨੇ ਐਲਾਨ ਕੀਤਾ ਕੀ ਉਹ ਘਰੇਲੂ ਤੇ ਕੌਮਾਂਤਰੀ ਕਿਰਾਏ ‘ਤੇ ਕੁਝ ਸਮੇਂ ਲਈ ਫੈਸਟਿਵ ਸੀਜ਼ਨ ਦੌਰਾਨ ਛੂਟ ਦੇਣ ਜਾ ਰਹੀ ਹੈ।


ਕ੍ਰਿਸਮਸ ਫੇਅਰ ਸੇਲ ਦੌਰਾਨ ਯੂਜ਼ਰਸ ਨੂੰ ਬੁਕਿੰਗ ‘ਤੇ ਮੰਗਲਵਾਰ ਦੀ ਅੱਧੀ ਰਾਤ ਤਕ ਡਿਸਕਾਉਂਟ ਮਿਲ ਸਕਦਾ ਹੈ। ਸੇਲ ਵਨ ਵੇਅ ਤੇ ਰਿਟਰਨ ਦੋਨਾਂ ‘ਤੇ ਲਾਗੂ ਹੈ ਜਦਕਿ ਬਿਜਨੈੱਸ ਤੇ ਇਕੋਨਮੀ ਕਲਾਸ ਲਈ ਵੀ 7 ਜਨਵਰੀ ਤਕ ਇਹ ਡਿਸਕਾਉਂਟ ਲਾਗੂ ਹੈ।

ਜੋ ਗੈਸਟ ਸਿੱਧੇ ਏਅਰਲਾਈਨ ਜਾਂ ਮੋਬਾਈਲ ਐਪ ਰਾਹੀਂ ਟਿਕਟ ਕਰਵਾਉਂਦੇ ਹਨ, ੳਨ੍ਹਾਂ ਨੂੰ ਵੀ ਕਾਫੀ ਡਿਸਕਾਉਂਟ ਮਿਲ ਸਕਦਾ ਹੈ ਜਿਵੇਂ ਹਰ ਫਲਾਈਟ ਬੁਕਿੰਗ ‘ਤੇ 250 ਬੋਨਸ JPMiles, ਜ਼ੀਰੋ ਕੈਂਸਲੇਸ਼ਨ ਚਾਰਜ। ਇਸ ਆਫਰ ਦਾ ਫਾਇਦਾ ਤੁਸੀਂ ਵੈੱਬਸਾਈਟ ਜਾਂ ਮੋਬਾਈਲ ਐਪ ਦੀ ਮਦਦ ਨਾਲ ਸਕਦੇ ਹਨ। ਗੈਸਟ ਇਸ ਦੌਰਾਨ 66 ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟ ‘ਚ ਬੁਕਿੰਗ ਕਰਵਾ ਸਕਦੇ ਹਨ।