Briolette Of India Diamond: ਦੁਨੀਆ ਭਰ ਤੋਂ ਅੰਗਰੇਜ਼ਾਂ ਦੁਆਰਾ ਇਕੱਠੇ ਕੀਤੇ ਗਏ ਬਹੁਤ ਸਾਰੇ ਪੁਰਾਣੇ ਅਤੇ ਅਨਮੋਲ ਗਹਿਣਿਆਂ ਦੀ ਹੁਣ ਲੰਡਨ ਵਿੱਚ ਨਿਲਾਮੀ ਕੀਤੀ ਜਾ ਰਹੀ ਹੈ। ਸੋਮਵਾਰ 1 ਮਈ ਨੂੰ ਉੱਥੇ ਕਿੰਗ ਸਟ੍ਰੀਟ 'ਚ ਗਹਿਣਿਆਂ ਦੀ ਵੱਡੀ ਨਿਲਾਮੀ ਹੋ ਰਹੀ ਹੈ। ਬ੍ਰਿਟੇਨ ਦਾ ਓਕਸ਼ਨ ਹਾਊਸ ਕ੍ਰਿਸਟੀਜ਼ ਇਹ ਨਿਲਾਮੀ ਕਰਵਾ ਰਿਹਾ ਹੈ।


ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਦੁਨੀਆ ਦਾ ਸਭ ਤੋਂ ਪੁਰਾਣਾ ਹੀਰਾ 'ਬ੍ਰੋਲਿਟੀ ਆਫ ਇੰਡੀਆ' ਵੀ ਇਸ ਨਿਲਾਮੀ 'ਚ ਸ਼ਾਮਲ ਹੋਵੇਗਾ। ਇਹ ਕੋਹੀਨੂਰ ਤੋਂ ਵੀ ਪੁਰਾਣਾ ਦੱਸਿਆ ਜਾਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹੀਰੇ ਦੀ ਕੀਮਤ 63 ਕਰੋੜ ਰੁਪਏ ਹੈ। ਦੱਸਿਆ ਜਾ ਰਿਹਾ ਹੈ ਕਿ ਗਹਿਣਿਆਂ ਦੀ ਨਿਲਾਮੀ ਤੋਂ ਆਉਣ ਵਾਲੀ ਰਕਮ ਸਮਾਜ ਭਲਾਈ ਦੇ ਕੰਮਾਂ ਵਿੱਚ ਖਰਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਸ ਨਿਲਾਮੀ ਨੂੰ ਦੁਨੀਆ ਦੀ ਸਭ ਤੋਂ ਵੱਡੀ ਗਹਿਣਿਆਂ ਦੀ ਵਿਕਰੀ ਦੱਸਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: ਕਿਤੇ ਭੁੱਲ ਕੇ ਵੀ ਚਲੇ ਜਾਇਓ ਇਸ ਨਦੀ ਦੇ ਨੇੜੇ, ਜੇ ਵਿੱਚ ਗਏ ਤਾਂ ਮੌਤ ਪੱਕੀ, ਜਾਣੋ ਕੀ ਹੈ ਕਾਰਨ


ਲੰਡਨ ਦੀ ਕਿੰਗ ਸਟ੍ਰੀਟ 'ਚ ਨਿਲਾਮ ਹੋਣਗੇ 700 ਗਹਿਣੇ


ਘੱਟੋ-ਘੱਟ 700 ਗਹਿਣੇ ਨਿਲਾਮੀ ਲਈ ਰੱਖੇ ਗਏ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਗਹਿਣੇ ਹੀਡੀ ਹੌਰਟਨ ਨਾਂ ਦੀ ਆਸਟ੍ਰੀਆ ਦੀ ਔਰਤ ਦੇ ਦੱਸੇ ਜਾ ਰਹੇ ਹਨ। ਹੀਡੀ ਹੌਰਟਨ ਦੀ ਪਿਛਲੇ ਸਾਲ ਮੌਤ ਹੋ ਗਈ ਸੀ। ਹੀਡੀ ਦਾ ਪਤੀ ਹੈਲਮਟ ਹੌਰਟਨ ਜਰਮਨੀ ਦਾ ਅਰਬਪਤੀ ਸੀ। ਕਿਹਾ ਜਾਂਦਾ ਹੈ ਕਿ ਹੀਡੀ ਨੂੰ ਸਾਰੇ ਗਹਿਣੇ ਉਸ ਤੋਂ ਵਿਰਾਸਤ ਵਿੱਚ ਮਿਲੇ ਸਨ।


ਇਕ ਵੱਡੀ ਗੱਲ ਇਹ ਹੈ ਕਿ ਹੇਲਮਟ ਹੌਰਟਨ ਉਹ ਅਰਬਪਤੀ ਕਾਰੋਬਾਰੀ ਹੈ, ਜਿਸ 'ਤੇ ਦੋਸ਼ ਹੈ ਕਿ ਉਸ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਯਹੂਦੀਆਂ ਤੋਂ ਜ਼ਬਰਦਸਤੀ ਖਰੀਦੀਆਂ ਚੀਜ਼ਾਂ 'ਤੇ ਆਪਣਾ ਕਾਰੋਬਾਰ ਬਣਾਇਆ ਸੀ। ਹੀਡੀ ਹੌਰਟਨ ਦੀਆਂ ਕਈ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਹੀਆਂ ਹਨ, ਇਨ੍ਹਾਂ ਤਸਵੀਰਾਂ 'ਚ ਉਸ ਦੇ ਗਹਿਣੇ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਹੁਣ ਸੇਲ 'ਤੇ ਰੱਖਿਆ ਗਿਆ ਹੈ।


ਕੀ ਹੈ 'ਬ੍ਰੋਲਿਟੀ ਆਫ ਇੰਡੀਆ'?


'ਬ੍ਰੋਲਿਟੀ ਆਫ ਇੰਡੀਆ' ਇਕ ਹੀਰਾ ਹੈ, ਜਿਸ ਨੂੰ ਕੋਹੀਨੂਰ ਤੋਂ ਵੀ ਪੁਰਾਣਾ ਮੰਨਿਆ ਜਾਂਦਾ ਹੈ। ਇਸ ਹੀਰੇ ਦੀ ਪਹਿਲੀ ਵਾਰ 12ਵੀਂ ਸਦੀ ਵਿੱਚ ਚਰਚਾ ਹੋਈ ਸੀ। ਕਈ ਇਤਿਹਾਸਕਾਰ ਦੱਸਦੇ ਹਨ ਕਿ ਇਸ ਹੀਰੇ ਦੀ ਪਹਿਲੀ ਮਾਲਕ 12ਵੀਂ ਸਦੀ ਵਿੱਚ ਫਰਾਂਸ ਦੀ ਮਹਾਰਾਣੀ ਐਲੇਨੋਰ ਆਫ ਐਕਵੇਨਟੇਨ ਸੀ। ਇਹ ਬੇਰੰਗ ਹੀਰਾ ਆਂਧਰਾ ਪ੍ਰਦੇਸ਼ ਵਿੱਚ ਪੈਦਾ ਹੋਇਆ ਮੰਨਿਆ ਜਾਂਦਾ ਹੈ। ਬ੍ਰਿਟਿਸ਼ ਵੋਂਗ ਦੇ ਮੁਤਾਬਕ ਇਹ ਹੀਰਾ 90.8 ਕੈਰੇਟ ਦਾ ਹੈ।


ਇਹ ਵੀ ਪੜ੍ਹੋ: ਏਅਰਪੋਰਟ 'ਤੇ ਚੈਕਿੰਗ ਲਈ ਬੈਗ ਖੋਲ੍ਹਿਆ ਤਾਂ ਨਿੱਕਲੇ 22 ਜ਼ਿੰਦਾ ਸੱਪ! ਵੀਡੀਓ ਵਾਇਰਲ