ਪੜਚੋਲ ਕਰੋ
Advertisement
ਦੀਵਾਲੀ ਮੌਕੇ ਭਾਰਤੀ ਲੋਕਾਂ ਨਾਲ ਰਚ-ਮਿਚ ਗਏ ਕੈਨੇਡੀਅਨ ਪ੍ਰਧਾਨ ਮੰਤਰੀ
ਓਂਟਾਰੀਓ: ਕੈਨੇਡਾ 'ਚ ਭਾਰਤੀ ਭਾਈਚਾਰੇ ਨੇ ਵੀ ਦੀਵਾਲੀ ਦਾ ਤਿਉਹਾਰ ਪੂਰੀ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ। ਓਂਟਾਰੀਓ ਦੇ ਸ਼ਹਿਰ ਰਿਚਮੰਡ ਹਿੱਲ ਦੇ ਵਿਸ਼ਣੂ ਮੰਦਰ 'ਚ ਭਗਵਾਨ ਰਾਮ ਦੀ ਪੂਜਾ ਕਰ ਦੀਵਾਲੀ ਦੇ ਜਸ਼ਨਾਂ ਦਾ ਆਗ਼ਾਜ਼ ਕੀਤਾ ਗਿਆ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸ਼ਿਰਕਤ ਕੀਤੀ।
ਟਰੂਡੋ ਇੱਥੇ ਭਾਰਤੀ ਲੋਕਾਂ ਨਾਲ ਖ਼ੂਬ ਰਚ ਮਿਚ ਗਏ। ਬੱਚਿਆਂ ਨਾਲ ਅਕਸਰ ਪਿਆਰ ਜਤਾਉਂਦੇ ਦਿੱਸਣ ਵਾਲੇ ਟਰੂਡੋ, ਇੱਥੇ ਵੀ ਇੱਕ ਬੱਚੇ ਨੂੰ ਆਪਣੀ ਗੋਦੀ ਵਿੱਚ ਲੈਕੇ ਬੈਠ ਗਏ ਅਤੇ ਕੀਰਤਨ ਦੀ ਤਾਲ ਨਾਲ ਬੱਚੇ ਨਾਲ ਖੇਡਦੇ ਦਿਖਾਈ ਦਿੱਤੇ। ਭਾਰਤੀ ਭਾਈਚਾਰੇ ਨੇ ਟਰੂਡੋ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਆਪਣੇ ਭਾਸ਼ਣ 'ਚ ਸਭ ਨੂੰ ਦੀਵਾਲੀ ਤੇ 'ਬੰਦੀ ਛੋੜ ਦਿਵਸ' ਦੀ ਮੁਬਾਰਕਬਾਦ ਦਿੱਤੀ। ਟਰੂਡੋ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਹਨੇਰੇ 'ਤੇ ਰੌਸ਼ਨੀ ਅਤੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਸ ਮੌਕੇ ਟਰੂਡੋ ਨਾਲ ਉਨ੍ਹਾਂ ਦੇ ਹੋਰ ਮੰਤਰੀ ਵੀ ਨਜ਼ਰ ਆਏ।Happy #Diwali to everyone celebrating! pic.twitter.com/LJZGWkgXku
— Justin Trudeau (@JustinTrudeau) November 7, 2018
Today, we gather to celebrate #Diwali, the festival of lights. It is the triumph of good over evil and knowledge over ignorance. As we light candles, feast and share gifts, let’s remember that diversity is a source of pride & strength in Canada. I wish everyone a happy Diwali! pic.twitter.com/WJ71rXyBMN
— Jean-Yves Duclos (@jyduclos) November 7, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਲੁਧਿਆਣਾ
ਬਾਲੀਵੁੱਡ
Advertisement