ਪੜਚੋਲ ਕਰੋ
Advertisement
Karachi Bomb Blast : ਇਸ ਔਰਤ ਨੇ ਖੁਦ ਨੂੰ ਬੰਬ ਨਾਲ ਉਡਾ ਕੇ ਕੀਤਾ ਵੱਡਾ ਧਮਾਕਾ , ਦੇਖੋ ਵੀਡੀਓ
ਪਾਕਿਸਤਾਨ (Pakistan) ਦੇ ਕਰਾਚੀ ਸ਼ਹਿਰ ਵਿੱਚ ਹੋਏ ਆਤਮਘਾਤੀ ਧਮਾਕੇ ਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ (Baloch Liberation Army) ਦੇ ਮਜੀਦ ਬ੍ਰਿਗੇਡ ਨੇ ਲਈ ਹੈ। ਬੀਐਲਏ ਨੇ ਕਥਿਤ ਮਹਿਲਾ ਹਮਲਾਵਰ ਦੀ ਤਸਵੀਰ ਵੀ ਸਾਂਝੀ ਕੀਤੀ ਹੈ।
Karachi Bomb Blast : ਪਾਕਿਸਤਾਨ (Pakistan) ਦੇ ਕਰਾਚੀ ਸ਼ਹਿਰ ਵਿੱਚ ਹੋਏ ਆਤਮਘਾਤੀ ਧਮਾਕੇ ਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ (Baloch Liberation Army) ਦੇ ਮਜੀਦ ਬ੍ਰਿਗੇਡ ਨੇ ਲਈ ਹੈ। ਬੀਐਲਏ ਨੇ ਕਥਿਤ ਮਹਿਲਾ ਹਮਲਾਵਰ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਬਲੋਚ ਨੇ ਦਾਅਵਾ ਕੀਤਾ ਕਿ ਇਹ ਪਹਿਲੀ ਵਾਰ ਹੈ ਜਦੋਂ ਹਮਲੇ ਵਿੱਚ ਇੱਕ ਮਹਿਲਾ ਆਤਮਘਾਤੀ ਹਮਲਾਵਰ ਦਾ ਇਸਤੇਮਾਲ ਕੀਤਾ ਗਿਆ। ਇਸ ਆਤਮਘਾਤੀ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਮਹਿਲਾ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ।
karachi University Blast : ਇੱਕ ਨੌਜਵਾਨ ਔਰਤ ਸ਼ੈਰੀ ਬਲੋਚ ਉਰਫ ਬਰਮਸ ਦੀ ਤਸਵੀਰ ਸਾਂਝੀ ਕਰਦੇ ਹੋਏ ਬਲੋਚ ਨੇ ਦਾਅਵਾ ਕੀਤਾ ਕਿ ਇੱਕ ਮਹਿਲਾ ਆਤਮਘਾਤੀ ਹਮਲਾਵਰ ਦਾ ਇਸਤੇਮਾਲ ਕਰਕੇ ਬਲੋਚ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਜੁੜ ਗਿਆ ਹੈ। ਇਸ ਵਹਿਸ਼ੀਆਨਾ ਹਮਲੇ ਵਿੱਚ ਇੱਕ ਪਾਕਿਸਤਾਨੀ ਡਰਾਈਵਰ ਦੇ ਨਾਲ ਘੱਟੋ-ਘੱਟ ਦੋ ਚੀਨੀ ਔਰਤਾਂ ਅਤੇ ਇੱਕ ਚੀਨੀ ਵਿਅਕਤੀ ਦੀ ਜਾਨ ਚਲੀ ਗਈ ਹੈ।
ਇਹ ਧਮਾਕਾ ਯੂਨੀਵਰਸਿਟੀ ਦੇ ਕਨਫਿਊਸ਼ੀਅਸ ਇੰਸਟੀਚਿਊਟ ਨੇੜੇ ਹੋਇਆ। ਧਮਾਕੇ ਦੇ ਸਮੇਂ ਕਾਰ 'ਚ ਚਾਰ ਲੋਕ ਸਵਾਰ ਸਨ, ਜਿਨ੍ਹਾਂ 'ਚ ਚੀਨੀ ਅਧਿਆਪਕ ਅਤੇ ਡਰਾਈਵਰ ਵੀ ਸ਼ਾਮਲ ਸਨ। ਧਮਾਕੇ ਤੋਂ ਬਾਅਦ ਪੂਰੇ ਇਲਾਕੇ 'ਚ ਹੜਕੰਪ ਮਚ ਗਿਆ। ਦੱਸਿਆ ਗਿਆ ਹੈ ਕਿ ਇਹ ਬੱਸ ਚੀਨੀ ਸੰਸਥਾ ਦੀ ਸੀ। ਫਿਲਹਾਲ ਕੈਂਪਸ 'ਚ ਸੁਰੱਖਿਆ ਬਲ ਮੌਜੂਦ ਹਨ। ਇਸ ਦੇ ਨਾਲ ਹੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਜੂਦ ਹਨ।
ਇਸ ਦੌਰਾਨ ਪਾਕਿਸਤਾਨ ਦੇ ਮੁੱਖ ਮੰਤਰੀ ਨੇ ਅੱਤਵਾਦ ਰੋਕੂ ਵਿਭਾਗ ਅਤੇ ਐਸਐਸਪੀ ਪੂਰਬੀ (SSP East) ਨੂੰ ਤੁਰੰਤ ਮੌਕੇ ’ਤੇ ਪੁੱਜਣ ਦੇ ਨਿਰਦੇਸ਼ ਦਿੱਤੇ ਹਨ। ਸ਼ਾਹ ਨੇ ਜ਼ਖਮੀਆਂ ਨੂੰ ਡਾਓ ਯੂਨੀਵਰਸਿਟੀ ਹਸਪਤਾਲ ਲਿਜਾਣ ਦੇ ਨਿਰਦੇਸ਼ ਜਾਰੀ ਕੀਤੇ ਅਤੇ ਕਰਾਚੀ ਦੇ ਕਮਿਸ਼ਨਰ ਨੂੰ ਰਿਪੋਰਟ ਸੌਂਪਣ ਲਈ ਵੀ ਕਿਹਾ।
कराची हमले का सीसीटीवी फुटेज pic.twitter.com/nH3NGWHxSG
— Privesh Pandey (@priveshpandey) April 26, 2022
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement