ਪੜਚੋਲ ਕਰੋ

ਕਸ਼ਮੀਰ ਨੂੰ ਲੈ ਕੇ ਕੌਮਾਂਤਰੀ ਮੰਚ 'ਤੇ ਭਿੜੇ ਭਾਰਤ ਪਾਕਿ

ਬੇਸ਼ੱਕ ਪਾਕਿਸਤਾਨ ਨੂੰ ਕਸ਼ਮੀਰ ਮਸਲੇ 'ਤੇ ਚੀਨ ਨੂੰ ਛੱਡ ਕਿਸੇ ਹੋਰ ਵੱਡੀ ਵਿਦੇਸ਼ੀ ਤਾਕਤ ਦਾ ਸਾਥ ਨਹੀਂ ਮਿਲਿਆ ਪਰ ਉਸ ਵੱਲੋਂ ਸੰਯੁਕਤ ਰਾਸ਼ਟਰ ਕੋਲ ਇਹ ਮਸਲਾ ਜ਼ੋਰਸ਼ੋਰ ਨਾਲ ਉਠਾਇਆ ਹੈ। ਪਾਕਿਸਤਾਨ ਨੇ ਲੰਘੇ ਦਿਨ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਤੋਂ ਕਸ਼ਮੀਰ ਦੇ ਹਾਲਾਤ ਦੀ ਕੌਮਾਂਤਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਨਾਲ ਕਸ਼ਮੀਰ ਮਸਲਾ ਮੁੜ ਕੌਮਾਂਤਰੀ ਮੰਚ 'ਤੇ ਆ ਗਿਆ ਹੈ। ਤਾਜ਼ਾ ਹਾਲਾਤ ਨੂੰ ਵੇਖਦਿਆਂ ਅਮਰੀਕਾ ਨੇ ਮੁੜ ਕਿਹਾ ਕੇ ਉਹ ਭਾਰਤ-ਪਾਕਿ ਵਿਚਾਲੇ ਵਿਚੋਲੇ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ।

ਨਵੀਂ ਦਿੱਲੀ: ਬੇਸ਼ੱਕ ਪਾਕਿਸਤਾਨ ਨੂੰ ਕਸ਼ਮੀਰ ਮਸਲੇ 'ਤੇ ਚੀਨ ਨੂੰ ਛੱਡ ਕਿਸੇ ਹੋਰ ਵੱਡੀ ਵਿਦੇਸ਼ੀ ਤਾਕਤ ਦਾ ਸਾਥ ਨਹੀਂ ਮਿਲਿਆ ਪਰ ਉਸ ਵੱਲੋਂ ਸੰਯੁਕਤ ਰਾਸ਼ਟਰ ਕੋਲ ਇਹ ਮਸਲਾ ਜ਼ੋਰਸ਼ੋਰ ਨਾਲ ਉਠਾਇਆ ਹੈ। ਪਾਕਿਸਤਾਨ ਨੇ ਲੰਘੇ ਦਿਨ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਤੋਂ ਕਸ਼ਮੀਰ ਦੇ ਹਾਲਾਤ ਦੀ ਕੌਮਾਂਤਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਨਾਲ ਕਸ਼ਮੀਰ ਮਸਲਾ ਮੁੜ ਕੌਮਾਂਤਰੀ ਮੰਚ 'ਤੇ ਆ ਗਿਆ ਹੈ। ਤਾਜ਼ਾ ਹਾਲਾਤ ਨੂੰ ਵੇਖਦਿਆਂ ਅਮਰੀਕਾ ਨੇ ਮੁੜ ਕਿਹਾ ਕੇ ਉਹ ਭਾਰਤ-ਪਾਕਿ ਵਿਚਾਲੇ ਵਿਚੋਲੇ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਦੂਜੇ ਪਾਸੇ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਹੱਕਾਂ ਬਾਰੇ ਕੌਂਸਲ ’ਚ ਪਾਕਿਸਤਾਨ ਵੱਲੋਂ ਕਸ਼ਮੀਰ ਬਾਰੇ ਕੀਤੇ ਦਾਅਵਿਆਂ ਨੂੰ ਖਾਰਜ ਕਰਦਿਆਂ ਸਾਫ਼ ਕਰ ਦਿੱਤਾ ਕਿ ਕੁੱਲ ਆਲਮ ਜਾਣਦਾ ਹੈ ਕਿ ਇਹ ਝੂਠ ਆਲਮੀ ਦਹਿਸ਼ਤਗਰਦੀ ਦਾ ਕੇਂਦਰ ਬਣੇ ਮੁਲਕ ਵੱਲੋਂ ਘੜਿਆ ਜਾ ਰਿਹਾ ਹੈ, ਜਿੱਥੇ ਅਤਿਵਾਦ ਦੀ ਪੁਸ਼ਤ ਪਨਾਹੀ ਕਰਨ ਵਾਲੇ ਆਗੂ ਸਾਲਾਂ ਤੋਂ ਪਨਾਹ ਲਈ ਬੈਠੇ ਹਨ। ਭਾਰਤ ਨੇ ਸਪਸ਼ਟ ਕੀਤਾ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਵਾਪਸ ਲੈਣ ਦਾ ਸਿਰਮੌਰ ਫ਼ੈਸਲਾ ਭਾਰਤੀ ਸੰਸਦ ਦਾ ਹੈ ਤੇ ਭਾਰਤ ਆਪਣੇ ਅੰਦਰੂਨੀ ਮਾਮਲਿਆਂ ਵਿੱਚ ਕਿਸੇ ਤਰ੍ਹਾਂ ਦਾ ਦਖ਼ਲ ਬਰਦਾਸ਼ਤ ਨਹੀਂ ਕਰੇਗਾ। ਇਸ ਤੋਂ ਪਹਿਲਾਂ ਪਾਕਿ ਨੇ ਮਨੁੱਖੀ ਅਧਿਕਾਰਾਂ ਬਾਰੇ ਆਲਮੀ ਸੰਸਥਾ ਨੂੰ ਅਪੀਲ ਕੀਤੀ ਕਿ ਉਹ ਕਸ਼ਮੀਰ ਬਾਰੇ ‘ਉਦਾਸੀਨ’ ਰਵੱਈਆ ਅਖ਼ਤਿਆਰ ਨਾ ਕਰੇ। ਪਾਕਿ ਨੇ ਕਿਹਾ ਕੌਂਸਲ, ਮਨੁੱਖੀ ਹੱਕਾਂ ਬਾਰੇ ਯੂਐਨ ਹਾਈ ਕਮਿਸ਼ਨਰ ਦੇ ਦਫ਼ਤਰ ਵੱਲੋਂ ਕੀਤੀ ਸਿਫਾਰਸ਼ ਮੁਤਾਬਕ ਕਸ਼ਮੀਰ ਦੇ ਹਾਲਾਤ ਦੀ ਜਾਂਚ ਲਈ ਕਮਿਸ਼ਨ ਬਣਾਏ। ਕੁਰੈਸ਼ੀ ਨੇ ਕੌਂਸਲ ਨੂੰ ਅਪੀਲ ਕੀਤੀ ਕਿ ਉਹ ਪੈਲੇਟ ਗੰਨਾਂ ਦੀ ਵਰਤੋਂ ’ਤੇ ਫੌਰੀ ਰੋਕ ਲਾਏ, ਕਸ਼ਮੀਰ ’ਚ ਕਰਫਿਊ ਤੇ ਸੰਚਾਰ ਸਾਧਨਾਂ ਸਮੇਤ ਹੋਰਨਾਂ ਪੇਸ਼ਬੰਦੀਆਂ ਨੂੰ ਖ਼ਤਮ ਕਰੇ, ਮੌਲਿਕ ਆਜ਼ਾਦੀ ਦੇ ਅਧਿਕਾਰ ਨੂੰ ਬਹਾਲ ਕਰੇ। ਹਿਰਾਸਤ ਜਾਂ ਨਜ਼ਰਬੰਦ ਕੀਤੇ ਸਿਆਸੀ ਕੈਦੀਆਂ ਦੀ ਰਿਹਾਈ ਯਕੀਨੀ ਬਣਾਏ ਤੇ ਯੂਐਨ ਸਲਾਮਤੀ ਕੌਂਸਲ ਦੇ ਮਤਿਆਂ ਤੇ ਵੱਖ ਵੱਖ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਸੰਦਾਂ ਤਹਿਤ ਆਪਣੇ ਫ਼ਰਜ਼ਾਂ ਨੂੰ ਪੂਰਾ ਕਰੇ। ਕੁਰੈਸ਼ੀ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਭਾਰਤੀ ਵਿਦੇਸ਼ ਮੰਤਰਾਲੇ ’ਚ ਸਕੱਤਰ (ਪੂਰਬ) ਵਿਜੈ ਠਾਕੁਰ ਸਿੰਘ ਨੇ ਪਾਕਿਸਤਾਨ ਦਾ ਸਿੱਧਾ ਹਵਾਲਾ ਦਿੰਦਿਆਂ ਕਿਹਾ ਕਿ ਹੁਣ ਸਮਾਂ ਹੈ ਜਦੋਂ ਮਨੁੱਖੀ ਹੱਕਾਂ ਦੀ ਆੜ ਹੇਠ ਆਪਣੇ ਮਾੜੇ ਸਿਆਸੀ ਏਜੰਡਿਆਂ ਦੀ ਪੂਰਤੀ ਲਈ ਯੂਐਨਐਚਆਰਸੀ ਦੇ ਮੰਚ ਦੀ ਦੁਰਵਰਤੋਂ ਕਰਨ ਵਾਲਿਆਂ ਦੇ ਪਾਜ ਉਧੇੜੇ ਜਾਣ। ਉਨ੍ਹਾਂ ਪਾਕਿਸਤਾਨ ਵੱਲੋਂ ਭਾਰਤ ’ਤੇ ਲਾਏ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ, ‘ਵਿਲਕ ਵਿਲਕ ਕੇ ਖੁਦ ਨੂੰ ਪੀੜਤ ਦੱਸਣ ਵਾਲੇ ਅਸਲ ਵਿੱਚ ਸਾਜ਼ਿਸ਼ਘਾੜੇ ਹਨ।’ ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਜੰਮੂ ਤੇ ਕਸ਼ਮੀਰ ਸਬੰਧੀ ਲਿਆ ਫੈਸਲਾ ਮੁਲਕ ਦੇ ਸੰਵਿਧਾਨਕ ਢਾਂਚੇ ਦੇ ਘੇਰੇ ਵਿੱਚ ਆਉਂਦਾ ਹੈ।

ਟਾਪ ਹੈਡਲਾਈਨ

Flight Hijack News: ਜਹਾਜ਼ ‘ਚ ਸਵਾਰ 180 ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ, ਭਾਰਤੀ ਕਪਤਾਨ ਨੇ ਚਾਕੂ ਦੇ ਹਮਲੇ ਨੂੰ ਸਹਿ ਕੇ ਲੋਕਾਂ ਦੀ ਬਚਾਈ ਜਾਨੀ! ਜਾਣੋ ਸਮਿਤ ਮਾਛਰ ਕੌਣ?
ਜਹਾਜ਼ ‘ਚ ਸਵਾਰ 180 ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ, ਭਾਰਤੀ ਕਪਤਾਨ ਨੇ ਚਾਕੂ ਦੇ ਹਮਲੇ ਨੂੰ ਸਹਿ ਕੇ ਲੋਕਾਂ ਦੀ ਬਚਾਈ ਜਾਨੀ! ਜਾਣੋ ਸਮਿਤ ਮਾਛਰ ਕੌਣ?
ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਅਫਗਾਨਿਸਤਾਨ, ਰਿਕਟਰ ਪੈਮਾਨੇ 'ਤੇ ਦਰਜ ਹੋਈ 5.3 ਤੀਬਰਤਾ
ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਅਫਗਾਨਿਸਤਾਨ, ਰਿਕਟਰ ਪੈਮਾਨੇ 'ਤੇ ਦਰਜ ਹੋਈ 5.3 ਤੀਬਰਤਾ
Canada News: ਕੈਨੇਡਾ 'ਚ ਪੰਜਾਬੀ ਰੇਡੀਓ ਸਟੇਸ਼ਨ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਚੱਲ ਰਿਹਾ ਸੀ ਲਾਈਵ ਸ਼ੋਅ; ਇਸ ਗੈਂਗ ਦਾ ਨਾਮ ਸਾਹਮਣੇ ਆਇਆ, ਜਾਂਚ ਹੋਈ ਤੇਜ਼...
ਕੈਨੇਡਾ 'ਚ ਪੰਜਾਬੀ ਰੇਡੀਓ ਸਟੇਸ਼ਨ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਚੱਲ ਰਿਹਾ ਸੀ ਲਾਈਵ ਸ਼ੋਅ; ਇਸ ਗੈਂਗ ਦਾ ਨਾਮ ਸਾਹਮਣੇ ਆਇਆ, ਜਾਂਚ ਹੋਈ ਤੇਜ਼...
Nor’easter Storm: ਅਗਲੇ 8 ਘੰਟੇ ਭਾਰੀ, ਤਬਾਹੀ ਬਣ ਕੇ ਟੁੱਟੇਗਾ ਤੇਜ਼ ਤੂਫ਼ਾਨ ਅਤੇ ਮੀਂਹ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ, ਹਾਈ ਅਲਰਟ ਜਾਰੀ...
ਅਗਲੇ 8 ਘੰਟੇ ਭਾਰੀ, ਤਬਾਹੀ ਬਣ ਕੇ ਟੁੱਟੇਗਾ ਤੇਜ਼ ਤੂਫ਼ਾਨ ਅਤੇ ਮੀਂਹ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ, ਹਾਈ ਅਲਰਟ ਜਾਰੀ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amitabh Bachchan: ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
Mawan Dhiyan Satkar Yojana: 'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅੱਜ ਔਰਤਾਂ ਦੇ ਖਾਤਿਆਂ 'ਚ ਹੋਏਗੀ ਪੈਸਿਆਂ ਦੀ ਟੂੰ-ਟੂੰ, ਕਿਸ਼ਤ ਭੇਜਣ ਤੋਂ ਪਹਿਲਾਂ CM ਮਾਨ ਦਾ ਵੱਡਾ ਐਲਾਨ; ਬੋਲੇ...
'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅੱਜ ਔਰਤਾਂ ਦੇ ਖਾਤਿਆਂ 'ਚ ਹੋਏਗੀ ਪੈਸਿਆਂ ਦੀ ਟੂੰ-ਟੂੰ, ਕਿਸ਼ਤ ਭੇਜਣ ਤੋਂ ਪਹਿਲਾਂ CM ਮਾਨ ਦਾ ਵੱਡਾ ਐਲਾਨ; ਬੋਲੇ...
School Holiday: ਅਕਤੂਬਰ ਮਹੀਨੇ ਛੁੱਟੀਆਂ ਦੀ ਝੜੀ, ਇਸ ਸੂਬੇ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਸਕੂਲ, ਪੰਜਾਬ 'ਚ ਇਸ ਦਿਨ ਜਨਤਕ ਛੁੱਟੀ...
ਅਕਤੂਬਰ ਮਹੀਨੇ ਛੁੱਟੀਆਂ ਦੀ ਝੜੀ, ਇਸ ਸੂਬੇ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਸਕੂਲ, ਪੰਜਾਬ 'ਚ ਇਸ ਦਿਨ ਜਨਤਕ ਛੁੱਟੀ...
Punjab Congress: ਪੰਜਾਬ ਕਾਂਗਰਸ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਮਸਾਣ, ਜਾਣੋ ਰਾਜਾ ਵੜਿੰਗ ਦੇ ਅਸਤੀਫ਼ੇ ਤੱਕ ਕਿਵੇਂ ਪਹੁੰਚੀ ਗੱਲ? ਅਹੁਦਾ ਖਾਲੀ ਹੋਣ ਮਗਰੋਂ ਪ੍ਰਧਾਨ ਦੀ ਦੌੜ 'ਚ ਇਹ ਨਾਮ...
ਪੰਜਾਬ ਕਾਂਗਰਸ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਮਸਾਣ, ਜਾਣੋ ਰਾਜਾ ਵੜਿੰਗ ਦੇ ਅਸਤੀਫ਼ੇ ਤੱਕ ਕਿਵੇਂ ਪਹੁੰਚੀ ਗੱਲ? ਅਹੁਦਾ ਖਾਲੀ ਹੋਣ ਮਗਰੋਂ ਪ੍ਰਧਾਨ ਦੀ ਦੌੜ 'ਚ ਇਹ ਨਾਮ...
Sugar Price May Drop: ਸਸਤੀ ਹੋਏਗੀ ਚੀਨੀ, ਦੁਸਹਿਰਾ-ਦੀਵਾਲੀ ਦੌਰਾਨ ਧੜੰਮ ਡਿੱਗਣਗੇ ਰੇਟ; ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਵਧਾਇਆ ਵਿਕਰੀ ਕੋਟਾ...
ਸਸਤੀ ਹੋਏਗੀ ਚੀਨੀ, ਦੁਸਹਿਰਾ-ਦੀਵਾਲੀ ਦੌਰਾਨ ਧੜੰਮ ਡਿੱਗਣਗੇ ਰੇਟ; ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਵਧਾਇਆ ਵਿਕਰੀ ਕੋਟਾ...
1 ਅਕਤੂਬਰ ਤੋਂ ਦੇਸ਼ 'ਚ ਲਾਗੂ ਹੋਣਗੇ ਆਹ 10 ਬਦਲਾਅ, ਵਿਗੜੇਗਾ ਘਰ ਦਾ ਬਜਟ; ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ
1 ਅਕਤੂਬਰ ਤੋਂ ਦੇਸ਼ 'ਚ ਲਾਗੂ ਹੋਣਗੇ ਆਹ 10 ਬਦਲਾਅ, ਵਿਗੜੇਗਾ ਘਰ ਦਾ ਬਜਟ; ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ
ਪੰਜਾਬ 'ਚ ਕਾਂਗਰਸ ਸੂਬਾ ਪ੍ਰਧਾਨ ਦੀ ਦੌੜ 'ਚ ਆਹ ਨਾਮ ਅੱਗੇ, ਵੜਿੰਗ ਤੋਂ ਬਾਅਦ ਇਨ੍ਹਾਂ ਚੋਂ ਇੱਕ ਨੂੰ ਮਿਲ ਸਕਦੀ ਜ਼ਿੰਮੇਵਾਰੀ; ਜਾਣੋ
ਪੰਜਾਬ 'ਚ ਕਾਂਗਰਸ ਸੂਬਾ ਪ੍ਰਧਾਨ ਦੀ ਦੌੜ 'ਚ ਆਹ ਨਾਮ ਅੱਗੇ, ਵੜਿੰਗ ਤੋਂ ਬਾਅਦ ਇਨ੍ਹਾਂ ਚੋਂ ਇੱਕ ਨੂੰ ਮਿਲ ਸਕਦੀ ਜ਼ਿੰਮੇਵਾਰੀ; ਜਾਣੋ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ; ਮੱਚੀ ਹਲਚਲ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ; ਮੱਚੀ ਹਲਚਲ
Embed widget