ਪੜਚੋਲ ਕਰੋ
Advertisement
ਮਹੇਸ਼ ਭੱਟ ਦੇ ਕਤਲ ਦੀ ਕੋਸ਼ਿਸ਼ ਕਰਨ ਵਾਲਾ ਅਮਰੀਕਾ 'ਚ ਗ੍ਰਿਫ਼ਤਾਰ
ਨਿਊਯਾਰਕ: ਭਾਰਤ ‘ਚ ਕਤਲ ਦੀ ਕੋਸ਼ਿਸ਼ ਕਰਨਾ, ਚੋਰੀ ਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਇਲਜ਼ਾਮ ‘ਚ ਭਾਰਤੀ ਨਾਗਰਿਕ ਨੂੰ ਅਮਰੀਕਾ ਨੇ ਭਾਰਤ ਨੂੰ ਸੌਂਪ ਦਿਤਾ ਹੈ। ਮੰਗਲਵਾਰ ਨੂੰ ਇਸ ਬਾਰੇ ਔਫੀਸ਼ੀਅਲ ਬਿਆਨ ਦਿੱਤਾ ਗਿਆ। ਉਬੈਦੁੱਲਾ ਅੱਬਦੁਲਰਸ਼ੀਦ ਰੇਡੀਓਵਾਲਾ (46) ਬਾਲੀਵੁੱਡ ਡਾਇਰੈਕਟਰ-ਪ੍ਰੋਡਿਊਸਰ ਮਹੇਸ਼ ਭੱਟ ਦਾ ਕਤਲ ਦੀ ਕੋਸ਼ਿਸ਼ ਕਰਨ ਤੇ ਫ਼ਿਲਮਕਾਰ ਕਰੀਨ ਮੋਰਾਨੀ ‘ਤੇ ਹਮਲਾ ਕਰਨ ਦੇ ਮਾਮਲੇ ਦਾ ਮੁੱਖ ਮੁਲਜ਼ਮ ਹੈ।
ਮਕੋਕਾ ਅਦਾਲਤ ਵੱਲੋਂ ਰੇਡੀਓਵਾਲਾ ਖਿਲਾਫ ਨਵਾਂ ਗੈਰਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ 2015 ‘ਚ ਸੀਬੀਆਈ ਦੇ ਕਹਿਣ ‘ਤੇ ਇੰਟਰਪੋਲ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਅਮਰੀਕੀ ਆਈਸੀਈ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਰੇਡੀਓਵਾਲਾ ਨੂੰ ਅਮਰੀਕਾ ‘ਚ ਗੈਰ ਕਾਨੂੰਨੀ ਤੌਰ ‘ਤੇ ਰਹਿਣ ਦੇ ਇਲਜ਼ਾਮ ‘ਚ ਨਿਊਜਰਸੀ ਦੇ ਇਸਲੀਨ ਤੋਂ ਈਆਰਓ ਨੇ ਸਤੰਬਰ 2017 ‘ਚ ਗ੍ਰਿਫ਼ਤਾਰ ਕੀਤਾ ਸੀ।
ਬਾਅਦ ‘ਚ ਇਸ ਜੱਜ ਨੇ ਉਸ ਨੂੰ ਭਾਰਤ ਭੇਜਣ ਦਾ ਆਦੇਸ਼ ਦਿੱਤਾ ਸੀ। ਸੋਮਵਾਰ ਨੂੰ ਭਾਰਤੀ ਅਧਿਕਾਰੀਆਂ ਨੂੰ ਸੌਂਪੇ ਜਾਣ ਤਕ ਰੇਡੀਓਵਾਲਾ ਈਆਰਓ ਨੇਵਾਰਕ ਦੀ ਹਿਰਾਸਤ ‘ਚ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement