ਪੜਚੋਲ ਕਰੋ
Advertisement
ਖ਼ਾਲਿਸਤਾਨ ਅੰਦੋਲਨ ਨੂੰ ਪਾਕਿਸਤਾਨੀ ISI ਏਜੰਟਾਂ ਦਾ ਮਿਲ ਰਿਹਾ ਸਾਥ !
ਫੌਜ ਦੇ ਸਾਬਕਾ ਅਫ਼ਸਰ ਨੇ ਕਿਹਾ ਕਿ ਖ਼ਾਲਿਸਤਾਨੀ ਅੰਦੋਲਨ ਨੂੰ ਬ੍ਰਿਟੇਨ ਤੇ ਕੈਨੇਡਾ ਵਿੱਚ ਆਈਐਸਆਈ ਸਮਰਥਿਤ ਮੁਸਲਮਾਨਾਂ ਦਾ ਸਮਰਥਨ ਹਾਸਲ ਹੈ ਤੇ ਉਹ ਇਸ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ।
ਨਵੀਂ ਦਿੱਲੀ: ਭਾਰਤੀ ਫੌਜ ਦੇ ਸੇਵਾ ਮੁਕਤ ਮੇਜਰ ਜਨਰਲ ਨੇ ਦਾਅਵਾ ਕੀਤਾ ਹੈ ਕਿ ਭਾਰਤ ਤੋਂ ਵੱਖਰੇ ਇੱਕ ਦੇਸ਼ ਦੀ ਮੰਗ ਕਰਨ ਵਾਲੇ ਖ਼ਾਲਿਸਤਾਨੀ ਅੰਦੋਲਨਕਾਰੀਆਂ ਨੂੰ ਪਾਕਿਸਤਾਨੀ ISI ਦਾ ਸਮਰਥਨ ਮਿਲ ਰਿਹਾ ਹੈ। ਫੌਜ ਦੇ ਸਾਬਕਾ ਅਫ਼ਸਰ ਨੇ ਕਿਹਾ ਕਿ ਖ਼ਾਲਿਸਤਾਨੀ ਅੰਦੋਲਨ ਨੂੰ ਬ੍ਰਿਟੇਨ ਤੇ ਕੈਨੇਡਾ ਵਿੱਚ ਆਈਐਸਆਈ ਸਮਰਥਿਤ ਮੁਸਲਮਾਨਾਂ ਦਾ ਸਮਰਥਨ ਹਾਸਲ ਹੈ ਤੇ ਉਹ ਇਸ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਨ੍ਹਾਂ ਦੇਸ਼ਾਂ ਵਿੱਚ ਕੁਝ ਗੁਰਦਾਆਰਾ ਸਾਹਿਬ ਵੀ ਖ਼ਾਲਿਸਤਾਨ ਅੰਦੋਲਨ ਦੇ ਸੂਤਰਧਾਰ ਹਨ ਤੇ ਉਹ ਇਸ ਨੂੰ ਜਿਊਂਦੇ ਰੱਖਣ ਲਈ ਭਾਰੀ ਧਨ ਦਾ ਇਸਤੇਮਾਲ ਕਰ ਰਹੇ ਹਨ। ਸੇਵਾ ਮੁਕਤ ਮੇਜਰ ਜਨਰਲ ਧਰੁਵ ਸੀ ਕਟੋਚ ਨੇ ਕਿਹਾ, 'ਇਸ ਅੰਦੋਲਨ ਲਈ ਪੈਸਾ ਕੈਨੇਡਾ ਤੇ ਯੂਕੇ ਤੋਂ ਆ ਰਿਹਾ ਹੈ। ਹਾਲਾਂਕਿ, ਉਨ੍ਹਾਂ ਸਬੰਧਿਤ ਦੇਸ਼ਾਂ ਦੀਆਂ ਸਰਕਾਰਾਂ ਸਰਮਰਥਨ ਨਹੀਂ ਦੇ ਰਹੀਆਂ। ਯੂਕੇ ਵਿੱਚ ਪਾਕਿਸਤਾਨ ਦਾ ਵੱਡਾ ਮੁਸਲਿਮ ਤਬਕਾ ਰਹਿੰਦਾ ਹੈ ਤੇ ਉਹ ਇੱਕ ਬਹੁਤ ਹੀ ਮਹੱਤਵਪੂਰਨ ਤਬਕਾ ਹੈ।'
ਉਨ੍ਹਾਂ ਕਿਹਾ, 'ਇਹ ਲੋਕ ਪਾਕਿਸਤਾਨ ਦੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਦੇ ਸੰਪਰਕ ਵਿੱਚ ਵੀ ਹਨ। ਉਹ ਯੂਨਾਈਟਿਡ ਕਿੰਗਡਮ ਦੇ ਅੰਦਰ ਇੱਕ ਤਰ੍ਹਾਂ ਦਾ ਅੰਦੋਲਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਮੂਲ ਰੂਪ ਤੋਂ ਵਿਦੇਸ਼ੀ ਫੰਡਿੰਗ ਜਾਂ ਵਿਦੇਸ਼ੀ ਸਮਰਥਨ ਦੋਵਾਂ ਦੇਸ਼ਾਂ ਤੋਂ ਆਉਂਦਾ ਹੈ।'
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਬਾਲੀਵੁੱਡ
Advertisement