ਪੜਚੋਲ ਕਰੋ

Khalistan Referendum: ਟਰੰਪ ਮਗਰੋਂ ਅਮਰੀਕਾ 'ਚ ਖਾਲਿਸਤਾਨੀਆਂ ਦਾ ਭਾਰਤ ਖਿਲਾਫ ਵੱਡਾ ਕਾਂਡ, ਗੁਰਪਤਵੰਤ ਪੰਨੂ ਦਾ ਵੀਡੀਓ ਵਾਇਰਲ

Khalistan Referendum: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਉਪਰ ਲਗਾਤਾਰ ਟੈਰਿਫ ਹਮਲਿਆਂ ਦੇ ਵਿਚਾਲੇ ਹੁਣ ਖਾਲਿਸਤਾਨੀਆਂ ਨੇ ਵੱਡਾ ਕਾਂਡ ਕਰ ਦਿੱਤਾ ਹੈ।

Khalistan Referendum: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਉਪਰ ਲਗਾਤਾਰ ਟੈਰਿਫ ਹਮਲਿਆਂ ਦੇ ਵਿਚਾਲੇ ਹੁਣ ਖਾਲਿਸਤਾਨੀਆਂ ਨੇ ਵੱਡਾ ਕਾਂਡ ਕਰ ਦਿੱਤਾ ਹੈ। ਖਾਲਿਸਤਾਨੀ ਸਮਰਥਕ ਤੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਰੈਫਰੈਂਡਮ ਕਰਵਾਇਆ ਹੈ। ਪੰਨੂ ਨੇ ਇਸ ਰੈਫਰੈਂਡਮ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ। ਇਸ ਵਿੱਚ ਉਹ ਦਾਅਵਾ ਕਰ ਰਿਹਾ ਹੈ ਕਿ ਉਹ ਭਾਰਤ ਦੇ ਟੁਕੜੇ-ਟੁਕੜੇ ਕਰਨ ਲਈ ਬੰਬ ਤਿਆਰ ਕਰ ਰਿਹਾ ਹੈ।

ਅਹਿਮ ਗੱਲ਼ ਹੈ ਕਿ ਗੁਰਪਤਵੰਤ ਸਿੰਘ ਪੰਨੂ ਪਿਛਲੇ ਸਮੇਂ ਤੋਂ ਸ਼ਰੇਆਮ ਭਾਰਤ ਨੂੰ ਧਮਕੀਆਂ ਦੇ ਰਿਹਾ ਹੈ ਪਰ ਅਮਰੀਕੀ ਸਰਕਾਰ ਇਸ ਦਾ ਕੋਈ ਨੋਟਿਸ ਨਹੀਂ ਲੈ ਰਹੀ। ਇਸ ਤੋਂ ਇਲਾਵਾ ਗੁਰਪਤਵੰਤ ਸਿੰਘ ਪੰਨੂ ਕਈ ਵਾਰ ਵਾਈਟ ਹਾਊਸ ਵਿੱਚ ਵੇਖਿਆ ਗਿਆ ਹੈ ਜਿਸ ਕਰਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਚਰਚਾ ਹੈ ਕਿ ਭਾਰਤ ਨਾਲ ਸਬੰਧ ਖਰਾਬ ਹੋਣ ਮਗਰੋਂ ਟਰੰਪ ਖਾਲਿਸਤਾਨੀਆਂ ਨੂੰ ਸ਼ਹਿ ਦੇ ਰਿਹਾ ਹੈ।

ਰੈਫਰੈਂਡਮ ਮਗਰੋਂ ਜਾਰੀ ਵੀਡੀਓ ਵਿੱਚ ਪੰਨੂ ਦਾਅਵਾ ਕਰ ਰਿਹਾ ਹੈ ਕਿ ਭਾਰਤ ਦੇ ਟੁੱਕੜੇ ਕਰਨ ਲਈ ਬੰਬ ਤਿਆਰ ਕੀਤੇ ਗਏ ਹਨ। ਜਿੰਨੇ ਵੀ ਬੰਬ ਬਣਾਏ ਗਏ ਹਨ, ਉਹ ਆਪਣੇ ਝੰਡੇ ਚੁੱਕਣ - ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਹਰ ਬੰਬ ਵਿੱਚ ਰੈਫਰੈਂਡਮ ਦਾ ਬਾਰੂਦ ਹੈ। ਭਾਰਤ ਨੂੰ ਤਹਿਸ-ਨਹਿਸ ਕਰ ਦਿਆਂਗੇ। ਖਾਲਿਸਤਾਨ ਜ਼ਿੰਦਾਬਾਦ। ਇਸ ਦੇ ਨਾਲ ਹੀ ਖਾਲਿਸਤਾਨ ਸਮਰਥਕਾਂ ਵੱਲੋਂ ਵਾਸ਼ਿੰਗਟਨ ਡੀਸੀ ਵਿੱਚ ਦਿੱਲੀ ਬਣੇਗਾ ਖਾਲਿਸਤਾਨ ਤੇ ਹਰਿਆਣਾ ਬਣੇਗਾ ਖਾਲਿਸਤਾਨ ਦੇ ਨਾਅਰੇ ਲਗਾਉਂਦੇ ਵੀ ਦੇਖਿਆ ਗਿਆ।

ਪੰਨੂ ਦੁਆਰਾ ਜਾਰੀ ਕੀਤੀ ਗਈ ਵੀਡੀਓ 1 ਮਿੰਟ 28 ਸਕਿੰਟ ਲੰਬੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ। ਪੰਨੂ ਦਾ ਦਾਅਵਾ ਹੈ ਕਿ ਵਾਸ਼ਿੰਗਟਨ ਡੀਸੀ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਲਗਪਗ 16 ਹਜ਼ਾਰ ਵੋਟਾਂ ਪਈਆਂ ਹਨ। ਪੰਨੂ ਵੱਲੋਂ ਇਸ ਰੈਫਰੈਂਡਮ ਦੀ ਕਾਫੀ ਸਮੇਂ ਤੋਂ ਤਿਆਰੀ ਕੀਤੀ ਜਾ ਰਹੀ ਹੈ। ਖਾਲਿਸਤਾਨੀ ਰੈਫਰੈਂਡਮ ਰਾਹੀਂ ਵਿਦੇਸ਼ੀ ਸਰਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

ਚੀਨ 'ਚ Typhoon Dolphin 'ਚ ਹਾਹਾਕਾਰ ਦਾ ਅਲਰਟ, 24 ਘੰਟਿਆਂ 'ਚ ਟੁੱਟ ਜਾਣਗੇ ਮੀਂਹ ਦੇ ਸਾਰੇ ਰਿਕਾਰਡ?
ਚੀਨ 'ਚ Typhoon Dolphin 'ਚ ਹਾਹਾਕਾਰ ਦਾ ਅਲਰਟ, 24 ਘੰਟਿਆਂ 'ਚ ਟੁੱਟ ਜਾਣਗੇ ਮੀਂਹ ਦੇ ਸਾਰੇ ਰਿਕਾਰਡ?
ਕੋਲੰਬੀਆ 'ਚ 7.4 ਦੀ ਤੀਬਰਤਾ ਨਾਲ ਆਏ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 111 ਮੌਤਾਂ, 1500 ਤੋਂ ਵੱਧ ਘਰ ਤਬਾਹ; ਮੱਚਿਆ ਹੜਕੰਪ
ਕੋਲੰਬੀਆ 'ਚ 7.4 ਦੀ ਤੀਬਰਤਾ ਨਾਲ ਆਏ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 111 ਮੌਤਾਂ, 1500 ਤੋਂ ਵੱਧ ਘਰ ਤਬਾਹ; ਮੱਚਿਆ ਹੜਕੰਪ
Colombia 'ਚ 7.4 ਤੀਬਰਤਾ ਦਾ ਭੂਚਾਲ , ਕਈ ਇਮਾਰਤਾਂ ਡਿੱਗੀਆਂ, ਖਾਲੀ ਕਰਵਾਏ ਗਏ ਮਕਾਨ ; ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ
Colombia 'ਚ 7.4 ਤੀਬਰਤਾ ਦਾ ਭੂਚਾਲ , ਕਈ ਇਮਾਰਤਾਂ ਡਿੱਗੀਆਂ, ਖਾਲੀ ਕਰਵਾਏ ਗਏ ਮਕਾਨ ; ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ
Accident in Melbourne: ਵੱਡਾ ਹਾਦਸਾ, ਬਟਾਲਾ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਦਰਦਨਾਕ ਮੌਤ, ਡੇਢ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ; ਜਾਣੋ ਕਿਵੇਂ ਵਾਪਰਿਆ ਭਾਣਾ...
ਵੱਡਾ ਹਾਦਸਾ, ਬਟਾਲਾ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਦਰਦਨਾਕ ਮੌਤ, ਡੇਢ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ; ਜਾਣੋ ਕਿਵੇਂ ਵਾਪਰਿਆ ਭਾਣਾ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Embed widget